ਅਯੁੱਧਿਆ ਵਿੱਚ ਰਾਮ ਮੰਦਰ ਦੀ ਸਮਾਗਮ ਦੀਆਂ ਤਸਵੀਰਾਂ ਪੂਰਾ ਦਿਨ ਮੀਡੀਆ ਵਿੱਚ ਚਰਚ ਤਰੰਗਾ ਚਰਚਿਤ ਰਹੀਆ। ਜਿਸ ਕਰਕੇ ਆਮ ਲੋਕਾਂ ਨੂੰ ਵੀ ਕਾਫੀ ਉਤਸੁਕਤਾ ਨਾਲ ਮੰਦਰਾਂ ਵਿੱਚ ਅਤੇ ਹੋਰ ਥਾਵਾਂ ਉੱਪਰ ਪੂਜਾ ਕਰ ਦੇ ਵੇਖਿਆ ਗਿਆ। ਇਸੇ ਤਰ੍ਹਾਂ ਇੱਕ ਪ੍ਰੋਗਰਾਮ ਵਿੱਚ ਹਨੂੰਮਾਨ ਜੀ ਦਾ ਰੋਲ ਨਿਭਾ ਰਹੇ ਇੱਕ ਕਲਾਕਾਰ ਦੀ ਮੰਚ ਉੱਪਰ ਹੀ ਮੌਤ ਹੋ ਗਈ। ਹਨੂੰਮਾਨ ਜੀ ਦਾ ਰੋਲ ਨਿਭਾ ਰਹੇ ਇਸ ਕਲਾਕਾਰ ਦੀ ਸ੍ਰੀਰਾਮ ਜੀ ਦੇ ਚਰਨਾਂ ਵਿੱਚ ਮੌਤ ਹੋਈ ਹੈ। ਬੇਸ਼ਕ ਇਸ ਕਲਾਕਾਰ ਦੀ ਮੌਤ ਐਕਟਿੰਗ ਕਰਦੇ ਹੋਈ ਹੈ। ਪਰ ਬਹੁਤੇ ਲੋਕ ਇਹ ਸਮਝ ਨਹੀਂ ਪਾਏ ਕਿ ਉਹ ਕਲਾਕਾਰ ਦੀ ਮੌਤ ਹੋ ਗਈ ਹੈ। ਜਦਕਿ ਲੋਕ ਸਮਝਦੇ ਰਹੇ ਕਿ ਇਹ ਕਲਾਕਾਰ ਐਕਟਿੰਗ ਕਰ ਰਿਹਾ ਹੈ।
ਐਕਟਿੰਗ ਕਰਦੇ ਹੋਏ ਸ਼੍ਰੀਰਾਮ ਬਣੇ ਇਕ ਬੱਚੇ ਦੇ ਪੈਰਾਂ ਵਿੱਚ ਇਹ ਕਲਾਕਾਰ ਗਿਰ ਗਿਆ ਅਤੇ ਇਸਦੀ ਮੌਤ ਹੋ ਗਈ ਡਿੱਗਣ ਤੋਂ ਬਾਅਦ ਜਦੋਂ ਕਾਫੀ ਦੇਰ ਤੱਕ ਇਸ ਕਲਾਕਾਰ ਨੇ ਕੋਈ ਹਰਕਤ ਨਾ ਕੀਤੀ ਤਾਂ ਮੌਕੇ ਉੱਪਰ ਮੌਜੂਦ ਲੋਕਾਂ ਨੇ ਉਸਦੀ ਨਬਜ਼ ਚੈਕ ਕੀਤੀ। ਨਬਜ਼ ਨਾ ਚੱਲਣ ਕਰਕੇ ਲੋਕ ਉਸ ਨੂੰ ਨੇੜੇ ਦੇ ਡਾਕਟਰ ਕੋਲ ਲੈ ਗਏ। ਪਰ ਡਾਕਟਰ ਵੱਲੋਂ ਉਕਤ ਕਲਾਕਾਰ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਮਰਨ ਵਾਲੇ ਕਲਾਕਾਰ ਦਾ ਨਾਮ ਹਰੀਸ਼ ਮਹਿਤਾ ਹੈ ਉਹ ਪਿਛਲੇ 25 ਸਾਲਾਂ ਤੋਂ ਰਾਮਰੀਲਾ ਵਿੱਚ ਹਨੂੰਮਾਨ ਦਾ ਰੋਲ ਨਿਭਾ ਰਿਹਾ ਸੀ। ਇਹ ਪ੍ਰੋਗਰਾਮ ਹਰਿਆਣਾ ਦੇ ਭਿਵਾਨੀ ਜਵਾਰ ਚੌਕ ਵਿੱਚ ਹੋ ਰਿਹਾ ਸੀ।
ਦੱਸ ਦਈਏ ਕਿ 62 ਸਾਲ ਦੇ ਮ੍ਰਿਤਕ ਕਲਾਕਾਰ ਹਰੀਸ਼ ਮਹਿਤਾ ਬਿਜਲੀ ਵਿਭਾਗ ਵਿੱਚੋਂ ਜੇਈ ਦੇ ਅਹੁਦੇ ਤੋਂ ਰਿਟਾਇਰ ਹੋਇਆ ਸੀ । ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਉਹ ਸਟੇਜ ਉੱਪਰ ਸ੍ਰੀਰਾਮ ਜੀ ਦੇ ਚਰਨਾਂ ਵਿੱਚ ਝੁਕੇ ਸਨ। ਪਰ ਖੜਾ ਨਹੀਂ ਹੋ ਪਾਇਆ। ਜਦੋਂ ਉਹਨਾਂ ਨੇ ਹਰੀਸ਼ ਮਹਿਤਾ ਨੂੰ ਉਠਾਉਣ ਦਾ ਯਤਨ ਕੀਤਾ ਤਾਂ ਉਹ ਬੇਸੁੱਧ ਹੋਇਆ ਪਿਆ ਸੀ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਆਇਆ ਗਿਆ। ਪਰ ਡਾਕਟਰਾਂ ਵੱਲੋਂ ਚੈੱਕ ਕਰਨ ਤੋਂ ਬਾਹਰ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਇਸ ਕਲਾਕਾਰ ਦੀ ਮੌਤ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ।
Leave a Reply