ਇਸ ਵੇਲ਼ੇ ਇੱਕ ਵੱਡੀ ਖ਼ਬਰ ਸੰਗੀਤ ਜਗਤ ਨਾਲ ਜੁੜੀ ਆ ਰਹੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਇੱਕ ਮਸ਼ਹੂਰ ਪੰਜਾਬੀ ਗਾਇਕਾ ਨੇ ਵਿਆਹ ਕਰਵਾਇਆ ਹੈ। ਅੱਜ ਕੱਲ੍ਹ ਪੰਜਾਬੀ ਫ਼ਿਲਮ ਇੰਡਸਟਰੀ ‘ਚ ਵਿਆਹਾਂ ਦਾ ਸੀਜ਼ਨ ਜ਼ੋਰੋ-ਸ਼ੋਰੋ ‘ਤੇ ਚੱਲ ਰਿਹਾ ਹੈ। ਹੁਣ ਪੰਜਾਬੀ ਗਾਇਕਾ ਨੇ ਵਿਆਹ ਕਰਵਾਇਆ ਹੈ ਉਹਨਾਂ ਨੇ ਖੁਦ ਵੀ ਆਪਣੀ ਸਟੋਰੀ ਵਿੱਚ ਵੀਡੀਓ ਅਤੇ ਫੋਟੋਆਂ ਸ਼ੇਅਰ ਕੀਤੀਆਂ ਹਨ। ਪੰਜਾਬੀ ਗਾਇਕਾ ਦੀਆਂ ਕੁੱਝ ਫੋਟੋਆਂ ਅੱਗੇ ਜਾ ਕੇ ਤੁਹਾਡੇ ਨਾਲ਼ ਸਾਂਝੀਆਂ ਕਰ ਰਹੇ ਹਾਂ। ਮਸ਼ਹੂਰ ਪੰਜਾਬੀ ਗਾਇਕਾ ਤਨਿਸ਼ਕ ਕੌਰ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਹਨ।
ਉਹਨਾਂ ਦੇ ਵਿਆਹ ਦੀਆਂ ਫੋਟੋਆਂ ਅਤੇ ਵੀਡੀਓ ਕਲਿੱਪ ਸੋਸ਼ਲ ਮੀਡੀਆ ਉੱਪਰ ਘੁੰਮ ਰਹੇ ਹਨ। ਜਿਸ ਨੂੰ ਲੋਕ ਅੱਗੇ ਸ਼ੇਅਰ ਕਰ ਰਹੇ ਹਨ। ਇਸ ਸਮੇਂ ਪੰਜਾਬੀ ਗਾਇਕਾ ਤਨਿਸ਼ਕ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡਿਆ ‘ਤੇ ਖਿੱਚ ਦਾ ਕੇਂਦਰ ਬਣੀਆਂ ਪਈਆਂ ਹਨ। ਇਹ ਤਸਵੀਰਾਂ ਸੋਸ਼ਲ ਮੀਡਿਆ ‘ਤੇ ਕਾਫੀ ਵਾਇਰਲ ਹੋ ਵੀ ਰਹੀਆਂ ਹਨ। ਮਸ਼ਹੂਰ ਗਾਇਕਾ ਨੇ ਆਪਣੇ ਵਿਆਹ ਦੇ ਫੰਕਸ਼ਨ ਨਾਲ ਜੁੜੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਵੀ ਸ਼ੇਅਰ ਕੀਤੀਆਂ ਹਨ। ਜਿਸ ਤੋਂ ਬਾਅਦ ਇਨ੍ਹਾਂ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਤਨਿਸ਼ਕ ਵਿਆਹ ਦੇ ਜੋੜੇ ਵਿੱਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।
ਦੁਲਹਨ ਦੇ ਪਹਿਰਾਵੇ ‘ਚ ਉਨ੍ਹਾਂ ਨੇ ਫ਼ੈਨਜ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ। ਪ੍ਰਸ਼ੰਸਕਾਂ ਦੇ ਨਾਲ-ਨਾਲ ਪੰਜਾਬੀ ਸਿਤਾਰਿਆਂ ਵੱਲੋਂ ਤਨਿਸ਼ਕ ਨੂੰ ਵਿਆਹ ਦੀ ਵਧਾਈ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਗਾਇਕਾ ਨੇ ਆਪਣੇ ਸ਼ਗਨ ਦੇ ਸਮਾਨ ਸਣੇ ਹਲਦੀ ਫੰਕਸ਼ਨ ਦਾ ਵੀਡੀਓ ਵੀ ਸ਼ੇਅਰ ਕੀਤਾ ਸੀ। ਜੋ ਉਹਨਾਂ ਦੇ ਅਧਿਕਾਰਤ ਇੰਸਟਾਗ੍ਰਾਮ ਉੱਪਰ ਹਾਲੇ ਵੀ ਪਿਆ ਹੋਇਆ ਹੈ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਇਸ ਤੋਂ ਪਹਿਲਾਂ ਰਕੁਲਪ੍ਰੀਤ-ਜੈਕੀ ਭਗਨਾਨੀ ਅਤੇ ਫੇਰ ਮੈਂਡੀ ਤੱਖਰ ਨੇ ਵਿਆਹ ਕਰਵਾਇਆ ਹੈ। ਇਸ ਤੋਂ ਬਾਅਦ ਪੰਜਾਬੀ ਗਾਇਕ ਸੱਜਣ ਅਦੀਬ ਨੇ ਵੀ ਵਿਆਹ ਕਰਵਾ ਲਿਆ ਹੈ।
Leave a Reply