ਇਸ ਵੇਲ਼ੇ ਇੱਕ ਵੱਡੀ ਦੁਖਦ ਖ਼ਬਰ ਪੰਜਾਬੀ ਸੰਗੀਤ ਜਗਤ ਨਾਲ਼ ਜੁੜੀ ਆ ਰਹੀ ਹੈ। ਤਾਜ਼ਾ ਖ਼ਬਰ ਅਨੁਸਾਰ ਇੱਕ ਮਸ਼ਹੂਰ ਪੰਜਾਬੀ ਗਾਇਕ ਦੀ ਥੋੜੀ ਦੇਰ ਪਹਿਲਾਂ ਇਸ ਦੁਨੀਆਂ ਨੂੰ ਅਲਵਿਦਾ ਕਹਿਣ ਦੀ ਖ਼ਬਰ ਮਿਲੀ ਹੈ। ਤਾਜ਼ਾ ਮੀਡੀਆ ਰਿਪੋਰਟਾਂ ਅਨੁਸਾਰ ਰਸਿੱਧ ਪੰਜਾਬੀ ਗਾਇਕ ਗੁਰਪ੍ਰੀਤ ਢੱਟ ਅੱਜ ਇਸ ਦੁਨੀਆਂ ਦੀ ਰੁਖਸਤ ਹੋ ਗਏ ਹਨ।
ਜਾਣਕਾਰੀ ਅਨੁਸਾਰ ਮਕਸੂਦਾਂ ਦੇ ਨਾਲ ਲੱਗਦੇ ਆਨੰਦ ਨਗਰ ਵਿਖੇ ਰਹੇ ਪ੍ਰਸਿੱਧ ਪੰਜਾਬੀ ਗਾਇਕ ਗੁਰਪ੍ਰੀਤ ਸਿੰਘ ਢੱਟ ਦਾ 47 ਸਾਲ ਦੀ ਉਮਰ ‘ਚ ਅੱਜ ਸਵੇਰੇ ਅਚਾਨਕ ਦੇ-ਹਾਂਤ ਹੋ ਗਿਆ। ਉਹਨਾਂ ਦੇ ਅਚਾਨਕ ਦੇਹਾਂਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਛਾ ਗਈ। ਮਰਹੂਮ ਗਾਇਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੀ ਪਿੱਠ ਵਿੱਚ ਹੋਈ
ਅਚਾਨਕ ਦਰਦ ਨਾਲ ਉਹਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਸੀ ਪਰ ਉਨ੍ਹਾਂ ਦੀ ਅਚਾਨਕ ਮੌ/ਤ ਹੋ ਗਈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ ਮਕਸੂਦਾਂ ਵਿਚ ਕੀਤਾ ਗਿਆ। ਜਿਵੇਂ ਹੀ ਇਹ ਖ਼ਬਰ ਮੀਡੀਆ ਜਾਂ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚੀ ਤਾਂ ਹਰ ਪਾਸੇ ਉਹਨਾਂ ਦੇ ਚਾਹੁਣ ਵਾਲੇ ਉਦਾਸ ਹੋ ਗਏ।
Leave a Reply