ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ‘ਤੇ ਫੇਰ ਤੋਂ NSA ਲਾਉਣ ਦੀ ਚਰਚਾ

ਇਸ ਵੇਲੇ ਇੱਕ ਵੱਡੀ ਖਬਰ ਵਾਇਰਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨਾਲ ਜੁੜੀ ਆ ਰਹੀ ਹੈ। ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ । ਹੁਣ ਦੁਬਾਰਾ ਫਿਰ ਅੰਮ੍ਰਿਤ ਪਾਲ ਸਿੰਘ ਅਤੇ ਉਸਦੇ ਸਾਥੀਆਂ ਉੱਪਰ ਐਨਐਸਏ ਵਧਾਉਣ ਦੀਆਂ ਖਬਰਾਂ ਆ ਰਹੀਆਂ ਹਨ। ਜਿਸ ਨੂੰ ਲੈ ਕੇ ਮੀਡੀਆ ਵਿੱਚ ਵੀ ਇਹੀ ਹਾਲ ਏਕਾ ਦੋਕਾ ਥਾਵਾਂ ਉੱਪਰ ਇਹ ਖਬਰਾਂ ਆਈਆਂ ਹਨ ਕਿ ਅੰਮ੍ਰਿਤ ਪਾਲ ਸਿੰਘ ਅਤੇ ਉਸਦੇ ਸਾਥੀਆਂ ਉੱਪਰ ਇੱਕ ਸਾਲ ਪਹਿਲਾਂ ਜੋ ਕਾਰਵਾਈ ਕੀਤੀ ਗਈ ਸੀ ਭਾਵ ਐਨਐਸਏ ਲਾਇਆ ਗਿਆ ਸੀ ਉਸ ਦੀ ਮਿਆਦ ਇੱਕ ਸਾਲ ਹੋਰ ਵਧਾ ਦਿੱਤੀ ਗਈ ਹੈ।

ਭਾਵ ਕਿ ਦੁਬਾਰਾ ਤੋਂ ਐਨਐਸਏ ਲੱਗ ਗਿਆ ਹੈ ਜਿਸ ਦੇ ਚਲਦੇ ਉਹਨਾਂ ਨੂੰ ਮੁੜ ਤੋਂ ਜੇਲ ਵਿੱਚ ਹੀ ਰਹਿਣਾ ਪਵੇਗਾ ਪੰਜਾਬ ਸਰਕਾਰ ਦੇ ਅਡੀਸ਼ਨਲ ਏਜੀ ਨੇ ਹਾਈਕੋਰਟ ਵਿੱਚ ਪੇਸ਼ ਹੋ ਕੇ ਐਨਐਸਏ ਦੀ ਮਿਆਦ ਵਧਾਉਣ ਦੀ ਗੱਲ ਵੀ ਕਹੀ ਸੀ ਜਿਸ ਤੋਂ ਬਾਅਦ ਹੁਣ ਸਭ ਦੇ ਖਿਲਾਫ ਦੁਬਾਰਾ ਤੋਂ ਐਨਐਸਏ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇੱਕ ਹੋਰ ਪੰਜਾਬੀ ਵੈੱਬਸਾਈਟ ਦੇ ਮੁਤਾਬਕ ਅੰਮ੍ਰਿਤਪਾਲ ਸਿੰਘ ਅਤੇ ਉਸਦੇ 10 ਸਾਥੀਆਂ ‘ਤੇ ਪੰਜਾਬ ਸਰਕਾਰ ਨੇ ਐਨਐਸਏ ਦੀ ਜਿਹੜੀ ਕਾਰਵਾਈ ਇੱਕ ਸਾਲ ਪਹਿਲਾਂ ਕੀਤੀ ਸੀ ਉਸ ਨੂੰ ਬਰਕਰਾਰ ਰੱਖਦਿਆਂ ਨਵੇਂ ਸਿਰੇ ਤੋਂ ਐਨਐਸਏ ਦਾ ਦਿੱਤਾ ਹੈ।

ਇਹ ਸੂਚੀ ਵਿੱਚ Amritpal Singh ਦੇ ਨਾਲ Papalpreet Singh, ਭਗਵੰਤ ਸਿੰਘ ਉਰਫ Pardhan Mantri Bajeke, ਗੁਰਮੀਤ ਸਿੰਘ, ਕੁਲਵੰਤ ਸਿੰਘ, ਸਰਬਜੀਤ ਸਿੰਘ ਕਲਸੀ ਉਰਫ Daljit Singh Kalsi, ਗੁਰਿੰਦਰ ਸਿੰਘ ਔਜਲਾ ਅਤੇ ਬਸੰਤ ਸਿੰਘ ‘ਤੇ ਨਾਮ ਸ਼ਾਮਿਲ ਹਨ ਹੁਣ ਵੇਖਣਾ ਹੋਵੇਗਾ ਕਿ ਇਸ ਮਸਲੇ ਵਿੱਚ ਪੰਜਾਬ ਸਰਕਾਰ ਜਾ ਕਿਸੇ ਹੋਰ ਅਧਿਕਾਰੀ ਵੱਲੋਂ ਇਸ ਦੀ ਪੁਸ਼ਟੀ ਹੁੰਦੀ ਹੈ ਜਾਂ ਇਸ ਨੂੰ ਅਫਵਾਹ ਦੱਸਦੇ ਹਨ ਕਿਉਂਕਿ ਫਿਲਹਾਲ ਇਸ ਮਸਲੇ ਉੱਤੇ ਕੋਈ ਵੀ ਅਧਿਕਾਰਤ ਬਿਆਨ ਨਹੀਂ ਆਇਆ ਅਤੇ ਨਾ ਹੀ ਅੰਮ੍ਰਿਤ ਪਾਲ ਸਿੰਘ ਜਾਂ ਉਹਨਾਂ ਦੇ ਕਿਸੇ ਜਾਣਕਾਰ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਉਹਨਾਂ ਉੱਪਰ ਦੁਬਾਰਾ ਤੋਂ ਐਨਐਸਏ ਲਾ ਦਿੱਤਾ ਗਿਆ ਹੈ।

ਉਧਰ ਦੂਜੇ ਪਾਸੇ ਤੋਂ ਅੰਮ੍ਰਿਤਪਾਲ ਸਿੰਘ ਅਤੇ ਉਨਾਂ ਦੇ ਸਾਥੀਆਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਉਹਨਾਂ ਨੂੰ ਪੰਜਾਬ ਦੀ ਜੇਲ ਵਿੱਚ ਸ਼ਿਫਟ ਕੀਤਾ ਜਾਵੇ ਜਿਸ ਨੂੰ ਲੈ ਕੇ ਉਹ ਭੁੱਖ ਹੜਤਾਲ ਉੱਪਰ ਬੈਠੇ ਸਨ ਅਤੇ ਇਸ ਦੌਰਾਨ ਉਨਾਂ ਦੀ ਸਿਹਤ ਵੀ ਖਰਾਬ ਹੋ ਗਈ ਸੀ ਦੂਜੇ ਪਾਸੇ ਤੋਂ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਅਤੇ ਹੋਰ ਲੋਕਾਂ ਨੇ ਵੀ ਪਿਛਲੇ ਦਿਨੀ ਇਕੱਠ ਕਰਕੇ ਇਹ ਮੰਗ ਕੀਤੀ ਸੀ ਕਿ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਨੂੰ ਪੰਜਾਬ ਦੀ ਜੇਲ ਵਿੱਚ ਲਿਆਂਦਾ ਜਾਵੇ। ਪਰ ਫਿਲਹਾਲ ਉਹਨਾਂ ਦੀ ਇਸ ਮੰਗ ਨੂੰ ਹਾਲੇ ਤੱਕ ਬੂਰ ਨਹੀਂ ਪਿਆ ਹੁਣ ਵੇਖਣਾ ਹੋਵੇਗਾ ਕਿ ਇਸ ਮਸਲੇ ਵਿੱਚ ਅਗਲੀ ਅਪਡੇਟ ਕੀ ਆਉਂਦੀ ਹੈ ਜੇਕਰ ਕੋਈ ਵੀ ਇਸ ਤਰ੍ਹਾਂ ਦੀ ਅਪਡੇਟ ਆਉਂਦੀ ਹੈ ਤਾਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ।