ਇਸ ਵੇਲੇ ਇੱਕ ਵੱਡੀ ਖਬਰ ਪੰਜਾਬ ਦੇ ਕਿਸਾਨਾਂ ਨਾਲ ਜੁੜੀ ਆ ਰਹੀ ਹੈ ਪਹਿਲੀ ਅਕਤੂਬਰ ਤੋਂ ਪੰਜਾਬ ਵਿੱਚ ਝੋਨੇ ਦੀ ਫਸਲ ਦੀ ਖਰੀਦ ਸ਼ੁਰੂ ਹੋ ਜਾਂਦੀ ਹੈ। ਜਿਸ ਤੋਂ ਬਾਅਦ ਕਿਸਾਨ ਮੰਡੀਆਂ ਵਿੱਚ ਝੋਨੇ ਦੀ ਫਸਲ ਵੇਚਣੀ ਸ਼ੁਰੂ ਕਰ ਦਿੰਦੇ ਹਨ। ਪਰ ਇਹ ਖਬਰ ਕਿਸਾਨਾਂ ਲਈ ਚਿੰਤਾ ਕਰਨ ਵਾਲੀ ਹੈ ਕਿਉਂਕਿ ਪੰਜਾਬ ਵਿੱਚ ਝੋਨੇ ਦੀ ਫਸਲ ਨੂੰ ਖਰੀਦਣ ਲਈ ਇੱਕ ਪਾਸੇ ਸਰਕਾਰ ਵੱਲੋਂ ਲੋਕਾਂ ਨੂੰ ਯਕੀਨ ਦਵਾਇਆ ਜਾ ਰਿਹਾ ਹੈ ਕਿ ਝੋਨੇ ਦੀ ਫਸਲ ਨੂੰ ਖਰੀਦਣ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਜਦ ਕਿ ਦੂਜੇ ਪਾਸੇ ਆੜਤੀਆਂ ਦੀ ਹੜਤਾਲ ਕਾਰਨ ਮੰਡੀਆਂ ਬੰਦ ਰਹਿਣਗੀਆਂ ਅਤੇ ਇਸ ਦੇ ਨਾਲ ਹੀ ਮੰਡੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਵੀ ਹੜਤਾਲ ਉੱਪਰ ਰਹਿਣਗੇ। ਦੈਨਿਕ ਭਾਸਕਰ ਦੀ ਖਬਰਾਂ ਮੁਤਾਬਿਕ ਪੰਜਾਬ ਦੇ 1816 ਖਰੀਦ ਕੇਂਦਰਾਂ ਦੁਆਰਾ ਮੰਗਲਵਾਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਜਾਵੇਗੀ ਜਿਸ ਨੂੰ ਲੈ ਕੇ ਸਰਕਾਰ ਨੇ ਕਿਹਾ ਹੈ ਕਿ ਪੰਜ ਸਰਕਾਰੀ ਏਜੰਸੀਆਂ ਝੋਨੇ ਦੀ ਖਰੀਦ ਲਈ ਤਿਆਰ ਹਨ। ਪਰ ਸਾਲ 2024 ਦੀ ਖਰੀਦ ਪ੍ਰਕਿਰਿਆ ਦੀ ਸ਼ੁਰੂਆਤ ਦੇ ਪਹਿਲੇ ਦਿਨ ਹੀ ਮੰਡੀਆਂ ਵਿੱਚੋਂ 28,400 ਆੜਤੀਏ ਅਤੇ 2 ਲੱਖ ਦੇ ਕਰੀਬ ਮਜ਼ਦੂਰ ਗੈਰ ਹਾਜ਼ਰ ਰਹਿਣਗੇ।
ਅਜਿਹੇ ਹਾਲਾਤ ਪੰਜ ਸਾਲ ਬਾਅਦ ਬਣੇ ਹਨ ਆੜਤੀਆ ਐਸੋਸੀਏਸ਼ਨ ਨੇ ਮੰਡੀਆਂ ਵਿੱਚ ਝੋਨੇ ਦੀ ਖਰੀਦ ਤੇ ਗੁਣਵਧਤਾ ਸਬੰਧੀ ਬਣਾਏ ਗਏ ਨਵੇਂ ਨਿਯਮਾਂ ਦੇ ਖਿਲਾਫ ਅਤੇ ਮਜ਼ਦੂਰਾਂ ਨੇ ਹਰਿਆਣਾ ਦੇ ਮੁਕਾਬਲੇ ਨਵੀਆਂ ਦਾਰਾਂ ਵਿੱਚ ਕੀਤੇ ਘੱਟ ਵਾਧੇ ਦੇ ਵਿਰੋਧ ਵਿੱਚ ਹੜਤਾਲ ਉੱਪਰ ਜਾਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਸਰਕਾਰ ਵੱਲੋਂ ਦੋਨਾਂ ਸੰਗਠਨਾਂ ਨੂੰ ਮਨਾਉਣ ਲਈ ਸੋਮਵਾਰ ਨੂੰ ਪੂਰਾ ਦਿਨ ਜ਼ੋਰ ਲੱਗਿਆ ਰਿਹਾ। ਪਰ ਕੋਈ ਸਹਿਮਤੀ ਨਾ ਬਣੀ। ਦੂਜੇ ਪਾਸੇ ਅਜੀਤ ਦੀ ਖਬਰ ਮੁਤਾਬਕ ਸੂਬੇ ਦੀਆਂ ਛੋਟੀਆਂ ਤੇ ਵੱਡੀਆਂ 3558 ਮੰਡੀਆਂ ਵਿੱਚੋਂ ਝੋਨੇ ਦੀ ਖਰੀਦ ਦਾ ਕੰਮ ਬੰਦ ਹੋਣ ਕਰਕੇ ਕਿਸਾਨਾਂ ਲਈ ਵੱਡਾ ਸੰਕਟ ਖੜਾ ਹੋਣ ਜਾ ਰਿਹਾ ਹੈ। ਕਿਉਂਕਿ ਇਸ ਵੇਲੇ ਕਈ ਜਿਲ੍ਹਿਆਂ ਦੀਆਂ ਮੰਡੀਆਂ ਵਿੱਚ ਝੋਨਾ ਆਉਣਾ ਸ਼ੁਰੂ ਹੋ ਗਿਆ ਹੈ। ਪਰ ਪਹਿਲੀ ਅਕਤੂਬਰ ਤੋਂ ਖਰੀਦ ਨਾ ਹੋਣ ਕਰਕੇ ਕਿਸਾਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਪਹਿਲਾਂ ਸ਼ੈਲਰ ਮਾਲਕਾਂ ਵੱਲੋਂ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਨੂੰ ਅਗਾਹ ਕੀਤਾ ਜਾਂਦਾ ਰਿਹਾ ਸੀ। ਪਰ ਉਹਨਾਂ ਦਾ ਵੀ ਸਰਕਾਰ ਨਾਲ ਰੇੜਕਾ ਚੱਲਣ ਕਰਕੇ ਸ਼ੈਲਰ ਮਾਲਕਾ ਵੱਲੋਂ ਪਿਛਲੇ ਸੀਜ਼ਨ ਵਿੱਚ ਕਰੋੜਾਂ ਦਾ ਘਾਟਾ ਖਾਣ ਤੋਂ ਬਾਅਦ ਇਹ ਸਾਲ ਸੈਲਰਾਂ ਵਿੱਚ ਝੋਨਾ ਨਾਲ ਲਗਵਾਉਣ ਦਾ ਫੈਸਲਾ ਕੀਤਾ ਗਿਆ ਹੈ।
ਉਧਰ ਇਸ ਮਾਮਲੇ ਨੂੰ ਲੈ ਕੇ ਆੜਤੀਆ ਫੈਡਰੇਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗੰਗਾ ਤਾਂ ਪੰਜਾਬ ਵਿੱਚ ਪਰਮਲ ਜਾਂ ਬਾਸਮਤੀ ਝੋਨਾ ਨਹੀਂ ਤੋਂ ਲਿਆ ਜਾਵੇਗਾ ਤੇ ਨਾ ਹੀ ਮਜ਼ਦੂਰਾਂ ਵੱਲੋਂ ਮੰਡੀਆਂ ਵਿੱਚ ਕੰਮ ਕੀਤਾ ਜਾਵੇਗਾ। ਉਹਨਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਵਿਧਾਇਕਾਂ ਰਾਹੀਂ ਇਕੱਲੀ ਇਕੱਲੀ ਮੰਡੀ ਦੇ ਪ੍ਰਧਾਨ ਤੇ ਦਬਾਅ ਪਾ ਕੇ ਝੋਨਾ ਵਿਕਾਉਣ ਲਈ ਰਣਨੀਤੀ ਬਣਾਈ ਹੈ। ਅੱਜ ਆੜਤੀਆ ਐਸੋਸੀਏਸ਼ਨ ਵੱਲੋਂ ਸਰਕਾਰ ਵੱਲੋਂ ਜਾਰੀ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਜਿਸ ਤੇ ਨਾ ਕਿਸੇ ਦੇ ਦਸਤਕਤ ਹਨ ਅਤੇ ਨਾ ਹੀ ਪਤਾ ਲੱਗਦਾ ਹੈ ਕਿ ਇਹ ਕਿਸ ਨੇ ਭੇਜਿਆ ਹੈ? ਹੁਣ ਵੇਖਣਾ ਹੋਵੇਗਾ ਕਿ ਸਰਕਾਰ ਕਦੋਂ ਤੱਕ ਆੜਤੀਆਂ ਅਤੇ ਮਜ਼ਦੂਰਾਂ ਨੂੰ ਮਨਾਉਣ ਵਿੱਚ ਕਾਮਯਾਬ ਹੁੰਦੇ ਹਨ ਪਰ ਜੇਕਰ ਕੋਈ ਵੀ ਕਿਸਾਨ ਮੰਡੀ ਵਿੱਚ ਝੋਨੇ ਦੀ ਫਸਲ ਵੇਚਣਾ ਚਾਹੁੰਦਾ ਹੈ ਤਾਂ ਉਹ ਆਪਣੇ ਆੜਤਗੇ ਜਾਂ ਮੰਡੀ ਬੋਰਡ ਦੇ ਅਧਿਕਾਰੀਆਂ ਕੋਲੋਂ ਜਰੂਰ ਪਤਾ ਕਰ ਲਵੇ ਕਿ ਕੀ ਹੁਣ ਝੋਨੇ ਦੀ ਖਰੀਦ ਹੋ ਰਹੀ ਹੈ ਜਾਂ ਨਹੀਂ ਇਸ ਤੋਂ ਇਲਾਵਾ ਪੰਜਾਬ ਸਰਕਾਰ ਅਤੇ ਖਬਰਾਂ ਰਾਹੀਂ ਵੀ ਜਾਣਕਾਰੀ ਲੈਂਦੇ ਰਹੋ।
Leave a Reply