ਪੰਜਾਬ ਵਿੱਚ ਲਗਾਤਾਰ ਹੱਡ ਚੀਰਵੀਂ ਠੰਢ ਦਾ ਅਸਰ ਘਟਣ ਦਾ ਨਾਮ ਨਹੀਂ ਲੈ ਰਿਹਾ। ਅਜਿਹੇ ਹਾਲਾਤਾਂ ਵਿੱਚ ਇੱਕ ਮੀਡੀਆ ਰਿਪੋਰਟ ਨੇ ਇਹ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਦੋ ਦਿਨਾਂ ਲਈ ਪੰਜਾਬ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਇਹ ਰੈਡ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ । ਮੌਸਮ ਵਿਭਾਗ ਨੇ ਮੀਡੀਆ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ ਕਿ ਪਹਿਲੇ ਦੋ ਦਿਨ ਤਾਂ ਰੈਡ ਅਲਰਟ ਹੈ ਜਦਕਿ ਉਸ ਤੋਂ ਬਾਅਦ 15 ਅਤੇ 16 ਜਨਵਰੀ ਲਈ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਅਜਿਹੇ ਵਿੱਚ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਠੰਡ ਘਟਣ ਦੀ ਥਾਂ ਇਸੇ ਤਰ੍ਹਾਂ ਨਾਲ ਬਰਕਰਾਰ ਰਹੇਗੀ ਅਤੇ ਕਈ ਥਾਵਾਂ ਉੱਪਰ ਤਾਪਮਾਨ ਹੋਰ ਵੀ ਹੇਠਾਂ ਨੂੰ ਜਾ ਸਕਦਾ ਹੈ।
ਸੂਬੇ ਵਿੱਚ ਬਹੁਤੇ ਥਾਵਾਂ ਉੱਪਰ ਤਾਪਮਾਨ ਆਮ ਨਾਲੋਂ ਹੇਠਾਂ ਚੱਲ ਰਿਹਾ ਹੈ ਇਸ ਦੌਰਾਨ ਸ਼ੁੱਕਰਵਾਰ ਸਵੇਰੇ ਅੰਮ੍ਰਿਤਸਰ ਵਿੱਚ 1.6 ਡਿਗਰੀ ਨਾਲ ਸਭ ਤੋਂ ਠੰਡਾ ਸ਼ਹਿਰ ਰਿਹਾ ਇਸੇ ਤਰ੍ਹਾਂ ਬਠਿੰਡਾ ਦੀ ਗੱਲ ਕਰੀਏ ਤਾਂ ਬਠਿੰਡਾ ਵਿੱਚ ਤਾਪਮਾਨ 2 ਡਿਗਰੀ ਫਰੀਦਕੋਟ ਵਿੱਚ 2.8 ਡਿਗਰੀ ਉਧਰ ਲੁਧਿਆਣਾ ਵਿੱਚ ਲੁਧਿਆਣਾ ਵਿੱਚ 4.6 ਡਿਗਰੀ, ਪਟਿਆਲਾ ਵਿੱਚ 4.4 ਡਿਗਰੀ ਤੇ ਜੇ ਗੱਲ ਚੰਡੀਗੜ੍ਹ ਦੀ ਕਰੀਏ ਤਾਂ ਚੰਡੀਗੜ੍ਹ ਦਾ ਤਾਪਮਾਨ 5.3 ਡਿਗਰੀ ਰਿਹਾ। ਮੌਸਮ ਵਿਭਾਗ ਅਨੁਸਾਰ ਅਗਲੇ ਪੰਜ ਦਿਨਾਂ ਦੌਰਾਨ ਉੱਤਰ ਪੱਛਮੀ ਭਾਰਤ ਦੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਤੇ ਪੱਛਮੀ ਯੂਪੀ ਚ ਸਵੇਰ ਸਮੇਂ ਸੰਘਣੀ ਧੁੰਦ ਪੈਣ ਅਤੇ ਅਗਲੇ ਤਿੰਨ ਦਿਨਾਂ ਦੌਰਾਨ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਸਖਤ ਠੰਢ ਪੈਣ ਦੀ ਆਸ ਹੈ।
ਮੌਸਮ ਵਿਭਾਗ ਮੁਤਾਬਕ ਬਹੁਤ ਸੰਘਣੀ ਧੁੰਦ ਪੈਣ ਤੇ ਵੇਖਣ ਸ਼ਕਤੀ ਜ਼ੀਰੋ ਤੋਂ 50 ਮੀਟਰ ਦੇ ਵਿਚਕਾਰ ਹੁੰਦੀ ਹੈ ਜੇਕਰ ਸੰਘਣੀ ਤੋਂ ਸਮੇਂ ਵਿਜੀਬਿਲਟੀ 51 ਤੋਂ 200 ਮੀਟਰ ਦੇ ਵਿਚਕਾਰ, ਇਸੇ ਤਰ੍ਹਾਂ 201 ਮੀਟਰ ਤੋਂ 500 ਮੀਟਰ ਤੱਕ ਦਰਮਿਆਨੀ ਧੁੰਦ ਤੇ 500 ਤੋਂ 1000 ਮੀਟਰ ਤੱਕ ਵਿਜੀਬਿਲਟੀ ਵਿਚਕਾਰ ਮੰਨੀ ਜਾਂਦੀ ਹੈ। ਮੌਸਮ ਨਾਲ ਜੁੜੀ ਇਸ ਜਾਣਕਾਰੀ ਨੂੰ ਹੋਰਨਾਂ ਲੋਕਾਂ ਤੱਕ ਪਹੁੰਚਾਓ ਅਤੇ ਜੇਕਰ ਤੁਸੀਂ ਘਰ ਤੋਂ ਬਾਹਰ ਕਿਤੇ ਦੂਰ ਦੁਰਾਡੇ ਜਾਣਾ ਹੈ ਤਾਂ ਮੌਸਮ ਦਾ ਧਿਆਨ ਰੱਖੋ ਕਿਉਂਕਿ ਧੁੰਦ ਪੈਣ ਵਿੱਚ ਹਾਲਾਤ ਆਮ ਨਾਲੋਂ ਥੋੜੇ ਵੱਖਰੇ ਹੁੰਦੇ ਹਨ।
Leave a Reply