ਦੁਨੀਆਂ ਦੇ ਵਿੱਚ ਤੁਸੀਂ ਬਹੁਤ ਸਾਰੇ ਐਸੇ ਰੀਤੀ ਰਿਵਾਜ ਦੇਖੇ ਹੋਣਗੇ ਜੋ ਤੁਹਾਨੂੰ ਅਜੀਬ ਲੱਗਦੇ ਹੋਣਗੇ। ਪਰ ਭਾਰਤ ਵਿੱਚ ਵੀ ਕੁਝ ਐਸੇ ਰੀਤੀ ਰਿਵਾਜ ਨੇ ਜੋ ਦੂਜੇ ਲੋਕਾਂ ਨੂੰ ਅਜੀਬ ਲੱਗਦੇ ਨੇ ਪਰ ਉਹਨਾਂ ਦੇ ਆਪਣੇ ਕਬੀਲੇ ਦੇ ਲੋਕ ਹਾਲੇ ਵੀ ਉਸੇ ਤਰ੍ਹਾਂ ਦੇ ਨਾਲ ਉਹਨਾਂ ਰੀਤੀ ਰਿਵਾਜਾਂ ਨੂੰ ਨਿਭਾਉਂਦੇ ਹਨ। ਅੱਜ ਇੱਕ ਐਸੇ ਰੀਤੀ ਰਿਵਾਜ ਦੀ ਗੱਲ ਕਰ ਰਹੇ ਹਾਂ ਜਿੱਥੇ ਭੂਆ ਦੀ ਬੇਟੀ ਦੇ ਨਾਲ ਮੁੰਡੇ ਦਾ ਵਿਆਹ ਕਰ ਦਿੱਤਾ ਜਾਂਦਾ ਤੇ ਬਰਾਤ ਵਿੱਚ ਵਿਆਹ ਵਾਲਾ ਮੁੰਡਾ ਬੱਕਰਾ ਲੈ ਕੇ ਜਾਂਦਾ । ਜੀ ਹਾਂ ! ਬਰਾਤ ਵਿੱਚ ਵਿਆਹ ਵਾਲਾ ਲਾੜਾ ਬਕਰਾ ਲੈ ਕੇ ਜਾਂਦਾ। ਦਰਅਸਲ ਇਹ ਰੀਤੀ ਰਿਵਾਜ ਉੱਤਰ ਪ੍ਰਦੇਸ਼ ਜਿਲ੍ਹੇ ਦੇ ਸੋਨਭੱਦਰ ਇਲਾਕੇ ਵਿੱਚ ਰਹਿੰਦੇ ਖਾਸ ਆਦਿਵਾਸੀ ਜਾਤੀ ਦੇ ਲੋਕ ਕਰਦੇ ਹਨ ।
ਇੱਕ ਮੀਡੀਆ ਰਿਪੋਰਟ ਵਿੱਚ ਇਹਨਾਂ ਬਾਰੇ ਖੁੱਲ ਕੇ ਲਿਖਿਆ ਗਿਆ ਹੈ ਰਿਪੋਰਟ ਵਿੱਚ ਜਦੋਂ ਪੱਤਰਕਾਰ ਇਸ ਸਟੋਰੀ ਨੂੰ ਕਵਰ ਕਰ ਰਹੇ ਹੁੰਦੇ ਹਨ ਤਾਂ ਉਥੇ ਸਥਾਨਕ ਲੋਕਾਂ ਤੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉੱਥੇ ਕੋਈ ਦੁੱਧ ਵਾਪਸ ਕਰਨ ਦੀ ਵੀ ਰਸਮ ਹੈ ਜਿਸ ਨੂੰ ‘ਦੁੱਧ ਲੁਟਾਈ’ ਕਹਿੰਦੇ ਨੇ। ਇਸ ਰਸਮ ਤੋਂ ਬਾਅਦ ਲੜਕਾ ਆਪਣੀ ਭੂਆ ਦੀ ਲੜਕੀ ਨਾਲ ਵਿਆਹ ਕਰ ਸਕਦਾ ਹੈ। ਦੁੱਧ ਲੁਟਾਈ ਇਸ ਕਰਕੇ ਕਿਉਂਕਿ ਭੂਆ ਨੇ ਆਪਣੇ ਪੇਕਿਆਂ ਦਾ ਦੁੱਧ ਪੀਤਾ ਹੁੰਦਾ ਹੈ ਅਤੇ ਆਪਣੀ ਬੇਟੀ ਦੀ ਸ਼ਾਦੀ ਆਪਣੇ ਭਰਾ ਦੇ ਮੁੰਡੇ ਨਾਲ ਕਰਕੇ ਉਹ ਦੁੱਧ ਲੁਟਾਈ ਕਰਦੀ ਹੈ । ਬੇਸ਼ਕ ਇਹ ਬਹੁਤੇ ਲੋਕਾਂ ਲਈ ਅਜੀਬ ਹੋਵੇਗੀ ਪਰ ਇਹ ਰਸਮ ਉਥੇ ਨਿਭਾਈ ਜਾਂਦੀ ਹੈ
ਕਿਉਂਕਿ ਦੱਖਣ ਭਾਰਤ ਵਿੱਚ ਵੀ ਕਿਤੇ ਕਿਤੇ ਮਾਮਾ ਭਾਣਜੀ ਦੀ ਸ਼ਾਦੀ ਬਾਰੇ ਸੁਣਿਆ ਗਿਆ ਹੈ। ਪਰ ਗੈਰ ਮੁਸਲਿਮ ਦੁੱਧ ਲੁਟਾਈ ਰਸਮ ਬਾਰੇ ਪਹਿਲੀ ਵਾਰੀ ਇਸ ਤਰ੍ਹਾਂ ਦੇ ਨਾਲ ਕਿਤੇ ਪੜਨ ਸੁਣਨ ਨੂੰ ਮਿਲਿਆ ਹੋਵੇਗਾ। ਇੱਕ ਖੂਬਸੂਰਤ ਗੱਲ ਇਹ ਹੈ ਕਿ ਇਸ ਤਰ੍ਹਾਂ ਦੇ ਵਿਆਹਾਂ ਵਿੱਚ ਕੋਈ ਵੀ ਦਹੇਜ ਨਹੀਂ ਲਿਆ ਜਾਂਦਾ ਸਗੋਂ ਲੜਕੀ ਵਾਲੇ ਦਹੇਜ ਦੇ ਰੂਪ ਦੇ ਵਿੱਚ ਉਹਨਾਂ ਨੂੰ ਅਨਾਜ ਦਿੱਤਾ ਜਾਂਦਾ ਜਿਹਦੇ ਵਿੱਚ ਹਲਦੀ ਚਾਵਲ ਗੁੜ ਵਗੈਰਾ ਜਾਂ ਹੋਰ ਖਾਣ ਪੀਣ ਦੀਆਂ ਰਸਦਾਂ ਹੁੰਦੀਆਂ ਹਨ । ਵਿਆਹ ਨੂੰ ਲੈ ਕੇ ਇੱਕ ਹੋਰ ਵੀ ਅਜੀਬ ਚੀਜ਼ ਦੇਖਣ ਨੂੰ ਮਿਲੀ ਕਿ ਇਸ ਪਰੰਪਰਾ ਦੇ ਵਿੱਚ ਬਰਾਤ ਦੇ ਵਿੱਚ ਬੱਕਰਾ ਲੈ ਕੇ ਜਾਇਆ ਜਾਂਦਾ ਹੈ। ਲੜਕੀ ਵਾਲਿਆਂ ਦੀ ਮੰਗ ਹੁੰਦੀ ਹੈ
ਕਿ ਉਹ ਆਪਣੇ ਦੇਵਤਾ ਨੂੰ ਖੁਸ਼ ਕਰਨ ਦੇ ਲਈ ਨਾਲ ਇੱਕ ਬੱਕਰਾ ਲੈ ਕੇ ਆਉਣ ਤੇ ਬੱਕਰਾ ਲਿਜਾ ਕੇ ਉੱਥੇ ਦੇਵਤਾ ਨੂੰ ਚੜਾਇਆ ਜਾਂਦਾ ਹੈ। ਭਾਵ ਕਿ ਬੱਕਰੇ ਦੀ ਬਲੀ ਦਿੱਤੀ ਜਾਂਦੀ ਹੈ ਜੇਕਰ ਕਿਤੇ ਕੋਈ ਲੜਕਾ ਇਸ ਤਰ੍ਹਾਂ ਦੇ ਨਾਲ ਨਹੀਂ ਕਰਦਾ ਭਾਵ ਕਿ ਉਹ ਬੱਕਰਾ ਨਹੀਂ ਲੈ ਕੇ ਜਾਂਦੇ ਤਾਂ ਵਿਆਹ ਵਾਲੇ ਲਾੜੇ ਦਾ ਹਾਲ ਵਿਗਾੜ ਦਿੱਤਾ ਜਾਂਦਾ ਉਹਦਾ ਸਾਰਾ ਮੇਕਅਪ ਉਤਾਰ ਦਿੱਤਾ ਜਾਂਦਾ ਤੇ ਇਸ ਤਰ੍ਹਾਂ ਦੇ ਨਾਲ ਪੇਸ਼ ਆਇਆ ਜਾਂਦਾ ਕਿ ਇਸ ਤੋਂ ਬੁਰਾ ਕੁਝ ਨਹੀਂ ਹੋ ਸਕਦਾ। ਬੇਸ਼ੱਕ ਇਹ ਰਸਮ ਉੱਤਰ ਭਾਰਤ ਵਿੱਚ ਅਜੀਬ ਲੱਗ ਰਹੀ ਹੋਵੇ ਪਰ ਯੂਪੀ ਦੇ ਕੁਝ ਖਾਸ ਖੇਤਰ ਵਿੱਚ ਅੱਜ ਵੀ ਇਹ ਰਸਮ ਨੂੰ ਨਿਭਾਇਆ ਜਾ ਰਿਹਾ ਹੈ ।
Leave a Reply