ਪੰਜਾਬ ਦੇ ਵਿੱਚ ਪਟਵਾਰਖਾਨਿਆਂ ਦੇ ਵਿੱਚ ਗੇੜੇ ਮਾਰਦੇ ਤੇ ਖੱਜਲ ਖੁਆਰ ਹੁੰਦੇ ਲੋਕ ਤਾਂ ਬਹੁਤ ਵਾਰ ਵੇਖੇ ਹੋਣਗੇ। ਪਰ ਹੁਣ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪਟਵਾਰੀ ਹੀ ਦਫਤਰ ਛੱਡ ਕੇ ਫਰਾਰ ਹੋ ਗਿਆ । ਇਹ ਮਾਮਲਾ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਹੈ ਜਿੱਥੇ ਵਿਜੀਲੈਂਸ ਵੱਲੋਂ ਸ਼ੁੱਕਰਵਾਰ ਨੂੰ ਰੇਡ ਮਾਰੀ ਗਈ ਤਾਂ ਇੱਕ ਪਟਵਾਰੀ ਮੌਕੇ ਉੱਪਰ ਰਿਸ਼ਵਤ ਲੈਂਦਾ ਫੜਿਆ ਗਿਆ ਜਦਕਿ ਉਸ ਦਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ । ਹੁਣ ਵਿਜੀਲੈਂਸ ਉਸ ਦੇ ਟਿਕਾਣਿਆਂ ਉੱਪਰ ਰੇਡ ਕਰਕੇ ਉਸਨੂੰ ਗ੍ਰਿਫਤਾਰ ਕਰਨ ਦਾ ਯਤਨ ਕਰ ਰਹੀ ਹੈ।
ਦਰਅਸਲ ਲੁਧਿਆਣਾ ਜ਼ਿਲ੍ਹੇ ਦਾ ਤਾਂ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਕੁਹਾੜਾ ਦੇ ਇੱਕ ਵਸਨੀਕ ਰਕੇਸ਼ ਕੁਮਾਰ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਕਿ ਉਸ ਨੇ ਇੱਕ ਪਲਾਟ ਖਰੀਦਿਆ ਹੈ ਅਤੇ ਉਸ ਦੇ ਕਾਗਜ਼ਾਤ ਉਸਨੂੰ ਚਾਹੀਦੇ ਸਨ । ਜਿਸ ਲਈ ਉਹ ਪਟਵਾਰੀ ਕੋਲ ਗਿਆ ਤਾਂ ਪਟਵਾਰੀ ਨੇ ਉਕਤ ਪੀੜਿਤ ਤੋਂ 6000 ਰੁਪਏ ਦੀ ਮੰਗ ਕੀਤੀ। ਜਿਸ ਤੋਂ ਬਾਅਦ ਮਾਮਲਾ ਵਿਜੀਲੈਂਸ ਦੇ ਧਿਆਨ ਵਿੱਚ ਆਇਆ ਤਾਂ ਵਿਜੀਲੈਂਸ ਨੇ ਕਾਰਵਾਈ ਕਰਦੇ ਹੋਏ ਟਰੈਪ ਲਗਾਇਆ । ਇਸ ਦੌਰਾਨ ਵਿਜੀਲੈਂਸ ਦੇ ਐਸਐਸਪੀ ਰਵਿੰਦਰ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਪਟਵਾਰੀ ਚਮਕੌਰ ਸਿੰਘ ਦੇ ਸਾਥੀ ਅਸ਼ੋਕ ਕੁਮਾਰ ਨੂੰ ਦੋ ਸਰਕਾਰੀ ਗਵਾਹਾਂ ਦੇ ਹਾਜ਼ਰੀ ਵਿੱਚ 6000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਫੜ ਲਿਆ ਗਿਆ
ਜਦਕਿ ਪਟਵਾਰੀ ਚਮਕੌਰ ਸਿੰਘ ਆਪ ਦਫਤਰ ਛੱਡ ਕੇ ਫਰਾਰ ਹੋ ਗਿਆ । ਵਿਜੀਲੈਂਸ ਅਧਿਕਾਰੀਆਂ ਮੁਤਾਬਿਕ ਦੋਨਾਂ ਪਟਵਾਰੀਆਂ ਦੇ ਖਿਲਾਫ ਰਿਸ਼ਵਤ ਖੋਰੀ ਦਾ ਮਾਮਲਾ ਲੁਧਿਆਣਾ ਰੇਂਜ ਵਿੱਚ ਦਰਜ ਕਰ ਲਿਆ ਗਿਆ ਹੈ। ਹੁਣ ਅਗਲੀ ਕਾਰਵਾਈ ਆਰੰਭੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਜਲਦੀ ਹੀ ਦੂਸਰੇ ਪਟਵਾਰੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ । ਜਿਵੇਂ ਹੀ ਇਹ ਖਬਰ ਮੀਡੀਆ ਰਾਹੀਂ ਬਾਹਰ ਆਈ ਤਾਂ ਚਾਰੇ ਪਾਸੇ ਇਸ ਖਬਰ ਦੀ ਖੂਬ ਚਰਚਾ ਹੋ ਰਹੀ ਹੈ ।
Leave a Reply