ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲਿਆਂ ਲਈ ਇੱਕ ਬੇਹਦ ਅਤੇ ਖਾਸ ਚੇਤਾਵਨੀ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ । ਤਾਜ਼ਾ ਮੀਡੀਆ ਰਿਪੋਰਟਾਂ ਮੁਤਾਬਕ ਟੈਲੀਕੋਮ ਵਿਭਾਗ ਨੇ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਨੂੰ ਕਿਸੇ ਅਣਪਛਾਤੇ ਮੋਬਾਈਲ ਫੋਨ ਤੋਂ ਕਾਲ ਆਉਂਦੀ ਹੈ ਤਾਂ ਸੁਚੇਤ ਰਹਿਣ ਦੀ ਜਰੂਰਤ ਹੈ ਕਿਉਂਕਿ ਜੇਕਰ ਕਾਲ ਆਉਣ ਤੋਂ ਬਾਅਦ *401# ਕਰਨ ਲਈ ਆਖਦੇ ਹਨ ਤਾਂ ਤੁਹਾਡੇ ਫੋਨ ਉੱਪਰ ਆਉਣ ਵਾਲੀਆਂ ਕਾਲਾਂ ਤਬਦੀਲ ਹੋ ਕੇ ਉਸ ਅਣਪਛਾਤੇ ਮੋਬਾਈਲ ਉੱਪਰ ਚਲੀਆਂ ਜਾਣਗੀਆਂ ।
ਭਾਵ ਕਿ ਤੁਹਾਨੂੰ ਆਉਣ ਵਾਲੇ ਫੋਨ ਤੁਹਾਡੇ ਨੰਬਰ ਉੱਪਰ ਨਹੀਂ ਮਿਲਣਗੇ ਸਗੋਂ ਤੁਹਾਡੇ ਸਾਰੇ ਫੋਨ ਅਣਪਛਾਤੇ ਨੰਬਰ ਉੱਪਰ ਚਲੇ ਜਾਣਗੇ । ਜਿਸ ਨਾਲ ਤੁਹਾਡਾ ਨੁਕਸਾਨ ਹੋ ਸਕਦਾ ਹੈ ਅਤੇ ਤੁਸੀਂ ਸਾਈਬਰ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ । ਟੈਲੀਕੋਮ ਵਿਭਾਗ ਨੇ ਇੱਕ ਬਿਆਨ ਵਿੱਚ ਆਖਿਆ ਹੈ ਕਿ ਵਿਭਾਗ ਨੇ ਨਾਗਰਿਕਤਾ ਨੂੰ ਸਲਾਹ ਦਿੱਤੀ ਹੈ ਕਿ ਉਹ ਕਿਸੇ ਅਣਜਾਣ ਫੋਨ ਨੰਬਰ ਤੋਂ ਬਾਅਦ ਇਹ ਨੰਬਰ ਨਾ ਡਾਇਲ ਕਰਨ ਜੇਕਰ ਉਹ ਅਜਿਹਾ ਕਰਨਗੇ ਤਾਂ ਉਹਨਾਂ ਦੇ ਫੋਨ ਦੀਆਂ ਸਾਰੀਆਂ ਫੋਨ ਕਾਲਾਂ ਨੂੰ ਅਗਲੇ ਨੰਬਰ ਉੱਪਰ ਲਿਜਾ ਕੇ ਧੋਖਾ ਧੜੀ ਲਈ ਵਰਤਿਆ ਜਾ ਸਕਦਾ ਹੈ।
ਵਿਭਾਗ ਨੇ ਠੱਗੀ ਦੀ ਇਸ ਕਾਰਜ ਵਿਧੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਠੱਗ ਵੱਲੋਂ ਫੋਨ ਕਰਕੇ ਕਿਸੇ ਮੋਬਾਇਲ ਉਪਭੋਗਤਾ ਨੂੰ ਕਸਟਮਰ ਕੇਅਰ ਜਾਂ ਕਿਸੇ ਟੈਲੀਕਮ ਸਰਵਿਸ ਉਪਲਬਧ ਕਰਨ ਵਾਲੀ ਕੰਪਨੀ ਦੇ ਤਕਨੀਕੀ ਸਟਾਫ ਵਜੋਂ ਆਪਣੇ ਆਪ ਨੂੰ ਪੇਸ਼ ਕੀਤਾ ਜਾਂਦਾ ਹੈ ਅਤੇ ਨਾਲ ਹੀ ਇਹ ਹਵਾਲਾ ਦਿੱਤਾ ਜਾਂਦਾ ਹੈ ਕਿ ਮੋਬਾਈਲ ਉਪਭੋਗਤਾ ਦੇ ਨੈਟਵਰਕ ਵਿੱਚ ਕੋਈ ਦਿੱਕਤ ਆ ਰਹੀ ਹੈ ਜਿਸ ਕਰਕੇ ਉਹਨਾਂ ਨੂੰ ਇਹ ਖਾਸ ਕੋਡ ਲਗਾਉਣਾ ਪਵੇਗਾ । ਜਿਸ ਤੋਂ ਬਾਅਦ ਉਹਨਾਂ ਦੇ ਮੋਬਾਈਲ ਦੇ ਨੈਟਵਰਕ ਵਿੱਚ ਆ ਰਹੀ ਦਿੱਕਤ ਠੀਕ ਹੋ ਜਾਵੇਗੀ । ਪਰ ਹੁੰਦਾ ਇਸ ਦੇ ਉਲਟ ਹੈ ਜਿਸ ਦੇ ਸਿੱਟੇ ਵਜੋਂ ਅਜਿਹੇ ਠੱਗ ਤੁਹਾਡੇ ਨਾਲ ਸਾਈਬਰ ਠੱਗੀ ਕਰ ਸਕਦੇ ਹਨ । ਸੋ ਇਸ ਲਈ ਤੁਹਾਨੂੰ ਸਭ ਨੂੰ ਸੁਚੇਤ ਰਹਿਣ ਦੀ ਜਰੂਰਤ ਹੈ ਅਤੇ ਵਿਭਾਗ ਦੇ ਇਸ ਸੁਨੇਹੇ ਨੂੰ ਅੱਗੇ ਹੋਰ ਨਾਲ ਲੋਕਾਂ ਤੱਕ ਪਹੁੰਚਾਓ।
Leave a Reply