ਇਸ ਵੇਲੇ ਇੱਕ ਵੱਡੀ ਤੇ ਦੁਖਦ ਖਬਰ ਖੇਡ ਜਗਤ ਨਾਲ ਜੁੜੀ ਹੋਈ ਆ ਰਹੀ ਹੈ ਤਾਜ਼ਾ ਖਬਰ ਮੁਤਾਬਕ ਕਬੱਡੀ ਦੇ ਮਸ਼ਹੂਰ ਖਿਡਾਰੀ ਦੀ ਕੈਨੇਡਾ ਵਿੱਚ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ ਹੈ । ਮ੍ਰਿਤਕ ਖਿਡਾਰੀ ਦੀ ਪਛਾਣ ਪੰਜਾਬ ਦੇ ਕਪੂਰਥਲਾ ਜਿਲੇ ਦੇ ਢਿਲਵਾਂ ਦੇ ਸੰਗੋਵਾਲ ਦਾ ਤਲਵਿੰਦਰ ਸਿੰਘ ਟਿੰਡਾ ਵਜੋਂ ਹੋਈ ਹੈ । ਜਿਸ ਦੀ ਉਮਰ ਕਰੀਬ 31 ਸਾਲ ਸੀ । ਮ੍ਰਿਤਕ ਤਲਵਿੰਦਰ ਸਿੰਘ ਦੇ ਪਿਤਾ ਸ਼ੀਤਲ ਸਿੰਘ ਨੇ ਦੱਸਿਆ ਕਿ ਤਲਵਿੰਦਰ ਕਰੀਬ ਪੰਜ ਮਹੀਨੇ ਪਹਿਲਾਂ ਕਬੱਡੀ ਖੇਡਣ ਲਈ ਕੈਨੇਡਾ ਦੇ ਵੈਨਕੂਵਰ ਵਿੱਚ ਗਿਆ ਸੀ ।
ਪਰ ਜਿਵੇਂ ਹੀ ਪਰਿਵਾਰ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਪੂਰਾ ਪਰਿਵਾਰ ਸਦਮੇ ਵਿੱਚ ਹੈ ਅਤੇ ਉਹਨਾਂ ਨੂੰ ਸਮਝ ਨਹੀਂ ਲੱਗ ਰਿਹਾ ਕਿ ਉਹਨਾਂ ਦੇ ਪੁੱਤਰ ਨਾਲ ਅਜਿਹਾ ਕਿਵੇਂ ਹੋ ਗਿਆ ? ਜਿਵੇਂ ਹੀ ਇਹ ਖਬਰ ਕੈਨੇਡਾ ਤੋਂ ਪੰਜਾਬ ਆਈ ਤਾਂ ਪੂਰੇ ਪੰਜਾਬ ਵਿੱਚ ਇਸ ਖਬਰ ਤੋਂ ਬਾਅਦ ਇਸ ਨੌਜਵਾਨ ਨਾਲ ਜੋ ਭਾਣਾ ਵਾਪਰਿਆ ਉਸਨੂੰ ਲੈ ਕੇ ਅਫਸੋਸ ਜਤਾਇਆ ਜਾ ਰਿਹਾ ਹੈ । ਦੱਸ ਦਈਏ ਕਿ ਕੈਨੇਡਾ ਵਿੱਚ ਆਏ ਦਿਨ ਹੋਰਾਂ ਨੌਜਵਾਨ ਮੁੰਡੇ ਕੁੜੀਆਂ ਦੀਆਂ ਮੌਤਾਂ ਦਾ ਮਾਮਲਾ ਇਸ ਵੇਲੇ ਖੂਬ ਚਰਚਾ ਵਿੱਚ ਹੈ
ਪਰ ਫਿਰ ਵੀ ਕੈਨੇਡਾ ਜਾਣ ਵਾਲਿਆਂ ਦੀ ਨਾ ਤਾਂ ਕੋਈ ਕਦੇ ਕਮੀ ਆਈ ਹੈ ਅਤੇ ਨਾ ਹੀ ਇਸ ਤਰ੍ਹਾਂ ਦੀਆਂ ਦੁੱਖ ਭਰੀਆਂ ਖਬਰਾਂ ਤੋਂ ਕਦੇ ਪੰਜਾਬੀਆਂ ਨੂੰ ਰਾਹਤ ਮਿਲੀ ਹੈ । ਹੁਣ ਪੀੜਤ ਪਰਿਵਾਰ ਆਪਣੇ ਮ੍ਰਿਤਕ ਪੁੱਤਰ ਦੀ ਦੇਹ ਨੂੰ ਪੰਜਾਬ ਵਾਪਸ ਲਿਆਉਣ ਲਈ ਯਤਨ ਕਰ ਰਿਹਾ ਹੈ ਅਤੇ ਉਮੀਦ ਕਰਦੇ ਹਾਂ ਕਿ ਕੈਨੇਡਾ ਰਹਿੰਦੇ ਪੰਜਾਬੀ ਅਤੇ ਸਮਾਜ ਸੇਵੀ ਅੱਗੇ ਆ ਕੇ ਮ੍ਰਿਤਕ ਕਬੱਡੀ ਖਿਡਾਰੀ ਦੀ ਦੇਹ ਨੂੰ ਪੰਜਾਬ ਉਹਨਾਂ ਦੇ ਪਰਿਵਾਰ ਤੱਕ ਪਹੁੰਚਦਾ ਕਰਨਗੇ ।
Leave a Reply