ਇਸ ਵੇਲੇ ਇੱਕ ਵੱਡੀ ਖਬਰ ਪੰਜਾਬ ਤੋਂ ਆ ਰਹੀ ਹੈ ਜਿੱਥੇ ਪੰਜਾਬ ਦੇ ਦੋ ਪਿੰਡ ਹਾਈਕੋਰਟ ਪਹੁੰਚੇ ਹਨ। ਮਾਮਲਾ ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸੰਬੰਧਿਤ ਹੈ ਜਿੱਥੇ ਮੋਗਾ ਜਿਲ੍ਹੇ ਦੇ ਦੋ ਪਿੰਡ ਪੰਜਾਬ ਤੇ ਹਰਿਆਣਾ ਹਾਈਕੋਰਟ ਪਹੁੰਚੇ ਹਨ। ਜਿਸ ਤੋਂ ਬਾਅਦ ਸਰਕਾਰ ਨੂੰ ਜਵਾਬ ਦਾਖਲ ਕਰਨ ਲਈ ਆਖਿਆ ਗਿਆ ਹੈ। ਮੋਗੇ ਜਿਲੇ ਦੇ ਦੋ ਪਿੰਡਾਂ ਨੇ ਹਾਈਕੋਰਟ ਵਿੱਚ ਅਰਜੀ ਲਾਉਂਦੇ ਹੋਏ ਇਹ ਦਖਲ ਦੇਣ ਦੀ ਮੰਗ ਕੀਤੀ ਹੈ ਕਿ ਉਹਨਾਂ ਦੇ ਪਿੰਡ ਦੇ ਲਾਗੇ ਮਾਈਨਿੰਗ ਦੀ ਸਾਈਟ ਹੈ ਪਰ ਉਸ ਦੇ ਲਾਗੇ ਹੀ ਪਿੰਡ ਵਿੱਚ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ। ਅੰਗਰੇਜ਼ੀ ਅਖਬਾਰ ਹਿੰਦੁਸਤਾਨ ਟਾਈਮਸ ਦੇ ਮੁਤਾਬਕ ਬਲਵੀਰ ਸਿੰਘ ਇੱਕ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਹਨਾਂ ਦੇ ਦੋ ਪਿੰਡ (ਬਾਸੀਆਂ Bassian ਅਤੇ ਅਦਰਾਮਾਂ Adraman) ਹਾਈਕੋਰਟ ਪਹੁੰਚੇ ਹਨ
ਅਤੇ ਗੈਰ ਕਾਨੂੰਨੀ ਮਾਈਨਿੰਗ ਦੇ ਮਾਮਲੇ ਵਿੱਚ ਦਖਲ ਦੇਣ ਲਈ ਹਾਈਕੋਰਟ ਨੂੰ ਅਰਜੋਈ ਲਗਾਈ ਹੈ। ਜਿਸ ਤੋਂ ਬਾਅਦ ਮਾਨਯੋਗ ਕੋਰਟ ਨੇ ਨੋਟਿਸ ਜਾਰੀ ਕਰਕੇ ਸਰਕਾਰ ਤੋਂ ਜਵਾਬ ਮੰਗਿਆ ਹੈ ਦੂਜੇ ਪਾਸੇ ਤੋਂ ਮਾਈਨਿੰਗ ਵਿਭਾਗ ਦੇ ਅਧਿਕਾਰੀ ਗਤੇਸ਼ ਉਪਵੇਜਾ ਨੇ ਕਿਹਾ ਕਿ ਕੁਛ ਲੋਕ ਇਸ ਮਾਮਲੇ ਵਿੱਚ ਹਾਈਕੋਰਟ ਅਰਜੀ ਲੈ ਕੇ ਪਹੁੰਚੇ ਹਨ। ਪਰ ਉਹਨਾਂ ਵੱਲੋਂ ਲਗਾਏ ਜਾ ਰਹੇ ਦੋਸ਼ ਤਥਹੀਨ ਹਨ । ਉਹਨਾਂ ਨੇ ਗੈਰ ਕਾਨੂੰਨੀ ਮਾਈਨਿੰਗ ਦੇ ਦੋਸ਼ਾਂ ਨੂੰ ਇਨਕਾਰ ਦੇ ਹੋਏ ਕਿਹਾ ਕਿ ਗੈਰ ਕਾਨੂੰਨੀ ਮਾਈਨਿੰਗ ਪਿੰਡ ਦੇ ਨੇੜੇ ਤੇੜੇ ਕਿਤੇ ਵੀ ਨਹੀਂ ਹੁੰਦੀ। ਦੱਸ ਦਈਏ ਕਿ ਸਤਲੁਜ ਦਰਿਆ ਦੇ ਕੰਡੇ ਵਸਦੇ ਇਹ ਦੋ ਪਿੰਡਾਂ ਨੇ ਹਾਈਕੋਰਟ ਵਿੱਚ ਵੱਡੇ ਦੋਸ਼ ਲਾਏ ਹਨ
ਪਰ ਪਰ ਵਿਭਾਗ ਦੇ ਅਧਿਕਾਰੀ ਆਖਦੇ ਹਨ ਕਿ ਕਮਰਸ਼ੀਅਲ ਸਾਈਟਾਂ ਅਤੇ ਹੋਰ ਚੀਜ਼ਾਂ ਰਾਹੀਂ ਪਿੰਡਾਂ ਦੇ ਇਹ ਲੋਕ ਕੋਰਟ ਨੂੰ ਗੁਮਰਾਹ ਕਰ ਰਹੇ ਹਨ। ਉਹਨਾਂ ਆਖਿਆ ਕਿ ਮਾਈਨਿੰਗ 31 ਦਸੰਬਰ ਤੋਂ ਰੁਕੀ ਹੋਈ ਹੈ ਤੇ ਨਾਲ ਹੀ ਉਹਨਾਂ ਆਖਿਆ ਕਿ ਕੁਛ ਅਰਜੀ ਕਰਤਾ ਇਹਨਾਂ ਪਿੰਡਾਂ ਦੇ ਵੀ ਨਹੀਂ ਹਨ। ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਹਾਈਕੋਰਟ ਦੇ ਦਖਲ ਦੇਣ ਤੋਂ ਬਾਅਦ ਸੂਬਾ ਸਰਕਾਰ ਕੀ ਜਵਾਬ ਦਾਖਲ ਕਰਦੀ ਹੈ। ਜੇਕਰ ਵਾਕਿਆ ਹੀ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ ਤਾਂ ਕਥਿਤ ਦੋਸ਼ੀਆਂ ਵਿਰੁੱਧ ਕੀ ਕਾਰਵਾਈ ਕਰਦੀ ਹੈ।
Leave a Reply