ਗੁਆਂਢੀ ਨੂੰ ਲੁੱਟਣ ਵਾਲ਼ਾ ਸਰਕਾਰੀ ਮਾਸਟਰ ਨਿਕਲਿਆ

ਇਸ ਵੇਲੇ ਇੱਕ ਵੱਡੀ ਖਬਰ ਪੰਜਾਬ ਤੋਂ ਆ ਰਹੀ ਹੈ ਜਿੱਥੇ ਇੱਕ ਸਰਕਾਰੀ ਮਾਸਟਰ ਚਾਰ ਜਣਿਆਂ ਸਮੇਤ ਪੁਲਿਸ ਦੇ ਅੜਿੱਕੇ ਚੜਿਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਅੰਮ੍ਰਿਤਸਰ ਪੁਲਿਸ ਦੇ ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਅਤੇ ਐਸਪੀ ਵਰਿੰਦਰ ਸਿੰਘ ਖੋਸਾ ਨੇ ਸਾਂਝੇ ਰੂਪ ਵਿੱਚ ਪ੍ਰੈਸ ਕਾਨਫਰੰਸ ਕੀਤੀ। ਸ਼ਨੀਵਾਰ ਨੂੰ ਹੋਈ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਖੁਲਾਸਾ ਕੀਤਾ ਕਿ ਇੱਕ ਸਰਕਾਰੀ ਮਾਸਟਰ ਸਮੇਤ ਚਾਰ ਜਣਿਆਂ ਨੂੰ ਆਪਣੇ ਗੁਆਂਢੀ ਕਾਰੋਬਾਰੀ ਦੇ ਘਰ ਲੁੱਟ ਖੋਹ ਦੇ ਮਾਮਲੇ ਵਿੱਚ ਕਾਬੂ ਕੀਤਾ ਹੈ ।

ਇਸ ਘਟਨਾ ਨੂੰ ਨੇਪਰੇ ਚਾੜਨ ਵਾਲਾ ਅਮਰਪ੍ਰੀਤ ਸਿੰਘ ਅਮਰੀ ਇੱਕ ਸਰਕਾਰੀ ਅਧਿਆਪਕ ਹੈ। ਜਦਕਿ ਦੂਜਾ ਸੁਖਨੂਰ ਇੱਕ ਸਕੂਲ ਬੱਸ ਦਾ ਡਰਾਇਵਰ ਸੀ। ਚਾਰ ਜਣਿਆਂ ਸਮੇਤ ਆਪਣੇ ਹੀ ਗੁਆਂਢੀ ਪੰਕਜ ਅਗਰਵਾਲ ਦੇ ਘਰ ਚਾਰ ਜਨਵਰੀ ਨੂੰ ਲੁੱਟਖੋਹ ਕੀਤੀ ਸੀ। ਕਥਿਤ ਸਰਕਾਰੀ ਮਾਸਟਰ ਨੂੰ ਇਹ ਪਤਾ ਸੀ ਕਿ ਉਸਦੇ ਗੁਆਂਢੀ ਪੰਕਜ ਅਗਰਵਾਲ ਕੋਲ ਚੰਗੇ ਪੈਸੇ ਤੇ ਗਹਿਣੇ ਹਨ। ਜਿਸ ਤੋਂ ਬਾਅਦ ਉਹਨਾਂ ਨੇ ਲੁੱਟ ਕਰਨ ਦੀ ਸਕੀਮ ਬਣਾਈ ਅਤੇ ਤਿੰਨ ਹੋਰ ਸਾਥੀਆਂ ਨਾਲ ਮਿਲ ਕੇ 4 ਜਨਵਰੀ ਨੂੰ ਪੀੜਿਤ ਦੇ ਘਰ ਵਿੱਚ ਵੜ ਕੇ ਉਸ ਨੂੰ ਬੰਧਕ ਬਣਾ ਲਿਆ। ਉਹਨਾਂ ਕੋਲੋਂ ਡੇਢ ਲੱਖ ਰੁਪਏ ਕੈਸ਼ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਲੁੱਟ ਲਿਆ।

ਪੁਲਸ ਮੁਤਾਬਿਕ ਕਥਿਤ ਲੁਟੇਰਿਆਂ ਨੇ ਦੋ ਫਾਇਰ ਵੀ ਕੀਤੇ ਸਨ ਪਰ ਪੀੜਤ ਧਿਰ ਦੇ ਗੋਲੀ ਲੱਗਣ ਤੋਂ ਬਚਾ ਹੋ ਗਿਆ। ਪਰ ਉਸ ਦਰਮਿਆਨ ਠੰਡ ਜਿਆਦਾ ਹੋਣ ਕਰਕੇ ਕੋਰਾ ਪਿਆ ਸੀ ਅਤੇ ਧੁੰਦ ਵਿੱਚ ਕਥਿਤ ਦੋਸ਼ੀਆਂ ਦੀ ਪਛਾਣ ਕਰਨਾ ਪੁਲਿਸ ਲਈ ਮੁਸ਼ਕਲ ਹੋਇਆ । ਪਰ ਪੁਲਿਸ ਨੇ ਸ਼ਨੀਵਾਰ ਨੂੰ ਇਹ ਖੁਲਾਸਾ ਕਰ ਦਿੱਤਾ ਕਿ ਸਰਕਾਰੀ ਮਾਸਟਰ ਸਮੇਤ ਚਾਰ ਜਣਿਆਂ ਵੱਲੋਂ 4 ਜਨਵਰੀ ਨੂੰ ਜੋ ਲੁੱਟਖੋਹ ਕੀਤੀ ਗਈ ਸੀ। ਉਸ ਵਿੱਚ ਚਾਰਾਂ ਜਣਿਆਂ ਨੂੰ ਕਾਬੂ ਕਰ ਲਿਆ ਗਿਆ ਹੈ ਕਥਿਤ ਦੋਸ਼ੀਆਂ ਕੋਲੋਂ ਪਿਸਤੌਲ ਤੇ ਪੰਜ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਲੁੱਟੇ ਗਏ ਡੇਢ ਲੱਖ ਰੁਪਏ ਵਿੱਚੋਂ 50,000 ਵੀ ਬਰਾਮਦ ਕਰ ਲਏ ਗਏ ਹਨ।


Comments

Leave a Reply

Your email address will not be published. Required fields are marked *