ਮਸ਼ਹੂਰ ਪੰਜਾਬੀ ਗਾਇਕ ਦੇ ਖਿਲਾਫ ਪੰਜਾਬ ਪੁਲਿਸ ਨੇ ਪਰਚਾ ਦਰਜ ਕੀਤਾ ਹੈ। ਜਿਸ ਦੀ ਪਛਾਣ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਵਜੋਂ ਹੋਈ ਹੈ। ਸਤਵਿੰਦਰ ਬੁੱਗਾ ਖਿਲਾਫ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਗੈਰ ਇਰਾਦਾ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਸਤਵਿੰਦਰ ਬੁੱਗਾ ਸਮੇਤ ਇਸ ਮਾਮਲੇ ਵਿੱਚ ਹਜ਼ਾਰਾ ਸਿੰਘ ਅਤੇ ਹਰਵਿੰਦਰ ਸਿੰਘ ਦਾ ਨਾਮ ਵੀ ਸ਼ਾਮਿਲ ਕੀਤਾ ਹੈ । ਜਮੀਨੀ ਝਗੜੇ ਕਰਕੇ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਦੇ ਭਰਾ ਨਾਲ ਉਹਨਾਂ ਦਾ ਵਿਵਾਦ ਚੱਲ ਰਿਹਾ ਸੀ। ਇਸ ਦੌਰਾਨ ਮਿਤੀ 23 ਦਸੰਬਰ 2023 ਨੂੰ ਉਹਨਾਂ ਦੀ ਭਾਬੀ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਬੁੱਗਾ ਦੇ ਭਰਾ ਦਵਿੰਦਰ ਸਿੰਘ ਭੋਲਾ ਨੇ ਸਤਵਿੰਦਰ ਬਿੱਗਾ ਬੁੱਗਾ ਖਿਲਾਫ ਦੋਸ਼ ਲਾਏ ਸਨ ਕਿ ਉਹਨਾਂ ਦੀ ਪਤਨੀ ਅਮਰਜੀਤ ਕੌਰ ਨੂੰ ਧੱਕਾ ਦਿੱਤਾ ਹੈ। ਜਿਸ ਤੋਂ ਬਾਅਦ ਉਸਦੇ ਸੱਟਾਂ ਲੱਗਣ ‘ਤੇ ਹਸਪਤਾਲ ਵਿੱਚ ਲੈ ਕੇ ਜਾਣ ਉਪਰੰਤ ਮੌਤ ਹੋ ਗਈ। ਹੁਣ ਇਸ ਮਾਮਲੇ ਵਿੱਚ ਪੁਲਿਸ ਨੇ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਸਮੇਤ ਦੋ ਹੋਰਨਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਇਸ ਮਾਮਲੇ ਵਿੱਚ ਦੋਨਾਂ ਭਰਾਵਾਂ ਵੱਲੋਂ ਸਮੇਂ ਸਮੇਂ ਉੱਪਰ ਆਪਣੇ ਸੋਸ਼ਲ ਮੀਡੀਆ ਖਾਤਿਆਂ ਉੱਪਰ ਲਾਈਵ ਹੋ ਕੇ ਵੀਡੀਓ ਅਪਲੋਡ ਕੀਤੀਆਂ ਗਈਆਂ ਅਤੇ ਇਸ ਮਾਮਲੇ ਨੂੰ ਸੋਸ਼ਲ ਮੀਡੀਆ ਉੱਪਰ ਲਿਆਂਦਾ। ਇਸ ਦੌਰਾਨ ਹੀ ਸਤਵਿੰਦਰ ਬੁੱਗਾ ਨੇ ਆਪਣੇ ਭਰਾ ਦਵਿੰਦਰ ਸਿੰਘ ਭੋਲਾ ਦੀ ਕੁੱਟਮਾਰ ਕਰਦੇ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ। ਘਟਨਾ ਵਾਲ਼ੇ ਦਿਨ ਦੋਨੇਂ ਭਰਾ ਖੇਤ ਵਿੱਚ ਪਹੁੰਚੇ ਸਨ। ਸਤਵਿੰਦਰ ਬੁੱਗਾ ਦੇ ਭਰਾ ਦਵਿੰਦਰ ਸਿੰਘ ਭੋਲਾ ਨੇ ਸ਼ਿਕਾਇਤ ਵਿੱਚ ਆਪਣੇ ਭਰਾ ਉੱਪਰ ਵੱਡੇ ਦੋਸ਼ ਲਾਏ ਹਨ। ਇਸ ਦੌਰਾਨ ਹੀ ਸਤਵਿੰਦਰ ਬੁੱਗਾ ਦੇ ਨਾਲ ਦੋ ਹੋਰ ਕਥਿਤ ਲੋਕ ਵੀ ਮੌਜੂਦ ਸਨ। ਜਿਸ ਤੋਂ ਬਾਅਦ ਤਿੰਨਾਂ ਨੇ ਉਸ ਨੂੰ ਘੇਰ ਲਿਆ ਅਤੇ ਜਦੋਂ ਉਹ ਵੀਡੀਓ ਬਣਾਉਣ ਲੱਗਿਆ ਤਾਂ ਉਸਦਾ ਮੋਬਾਇਲ ਖੋ ਲਿਆ। ਇਸ ਦੌਰਾਨ ਹੀ ਸਤਵਿੰਦਰ ਬੁੱਗਾ ਦੀ ਭਾਬੀ ਵੀ ਉਹਨਾਂ ਨੂੰ ਲੜਦਿਆਂ ਨੂੰ ਛੜਾਉਣ ਆਈ ਤਾਂ ਉਸ ਨੂੰ ਧੱਕਾ ਮਾਰ ਦਿੱਤਾ। ਜਿਸ ਕਰਕੇ ਉਸਦੇ ਸੱਟਾਂ ਲੱਗੀਆਂ। ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਦਵਿੰਦਰ ਸਿੰਘ ਭੋਲਾ ਦੀ ਪਤਨੀ ਦੀ ਮੌਤ ਤੋਂ ਬਾਅਦ ਉਸਨੇ ਆਪਣੀ ਪਤਨੀ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਫ਼ੇਰ ਮਾਮਲਾ ਹਾਈਕੋਰਟ ਪਹੁੰਚ ਗਿਆ। ਫਿਰ ਕੋਰਟ ਦੇ ਹੁਕਮਾਂ ਤੋਂ ਬਾਅਦ 6 ਜਨਵਰੀ 2024 ਨੂੰ ਡਾਕਟਰਾਂ ਦੇ ਇੱਕ ਬੋਰਡ ਨੇ ਮ੍ਰਿਤਕ ਅਮਰਜੀਤ ਕੌਰ ਦਾ ਪੋਸਟਮਾਰਟਮ ਕੀਤਾ। ਜਿਸ ਦੌਰਾਨ ਇਹ ਗੱਲ ਸਾਫ ਹੋਈ ਕਿ ਅਮਰਜੀਤ ਕੌਰ ਦੇ ਸਿਰ ਵਿੱਚ ਸੱਟ ਲੱਗਣ ਕਰਕੇ ਉਸ ਦੀ ਮੌਤ ਹੋਈ ਹੈ। ਜਿਸ ਦੇ ਅਧਾਰ ਤੇ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਧਾਰਾ 304, 323, 341, 56 ਅਤੇ 34 ਤਹਿਤ ਮਾਮਲਾ ਦਰਜ ਕਰ ਲਿਆ। ਦੱਸ ਦੇਈਏ ਕਿ ਇਸ ਮਾਮਲੇ ਵਿੱਚ ਧਾਰਾ 304 ਗੈਰ ਜਮਾਨਤੀ ਹੈ।
Leave a Reply