ਕੈਨੇਡਾ ਪੱਕੇ ਹੋਣ ਲਈ ਆਹ ਵੀਜਾ ਟਰਾਈ ਕਰਕੇ ਵੇਖੋ

ਕੈਨੇਡਾ ਜਾਣ ਵਾਲਿਆਂ ਦੇ ਲਈ ਟੂਰਿਸਟ ਵੀਜ਼ਾ, ਵਰਕ ਵੀਜ਼ਾ ਅਤੇ ਸਪਾਊਸ ਵੀਜ਼ਾ ਤਾਂ ਪੰਜਾਬੀਆਂ ਦੀ ਪਹਿਲੀ ਪਸੰਦ ਰਹਿੰਦੇ ਹਨ। ਪਰ ਪਿਛਲੇ ਦਿਨਾਂ ਦੇ ਵਿੱਚ ਕੈਨੇਡਾ ਸਣੇ ਕਈ ਦੇਸ਼ਾਂ ਦੇ ਵੀਜ਼ੇ ਦੀਆਂ ਸ਼ਰਤਾਂ ਤੇ ਨਿਯਮ ਬਦਲੇ ਜਾ ਰਹੇ ਹਨ। ਸਮਝਿਆ ਜਾ ਰਿਹਾ ਕਿ ਸਭ ਕੁਝ ਇਮੀਗ੍ਰੇਸ਼ਨ ਨੂੰ ਸੀਮਿਤ ਕਰਨ ਦੇ ਲਈ ਕੀਤਾ ਜਾ ਰਿਹਾ ਹੈ। ਪਰ ਇੱਥੇ ਅਸੀਂ ਇੱਕ ਅਜਿਹੇ ਪ੍ਰੋਗਰਾਮ ਦਾ ਜ਼ਿਕਰ ਕਰ ਰਹੇ ਹਾਂ ਜੋ ਕਿ ਕੈਨੇਡਾ ਵੱਸਣ ਦੇ ਚਾਹਵਾਨਾਂ ਲਈ ਇੱਕ ਚੰਗਾ ਰਾਹ ਹੋ ਸਕਦਾ । ਜੇਕਰ ਤੁਹਾਡੇ ਕੋਲ ਕਾਰੋਬਾਰ ਦਾ ਇੱਕ ਪੁਖਤਾ ਆਈਡੀਆ ਹੈ ਤਾਂ ਤੁਹਾਡੇ ਲਈ ਹੋਰ ਮੌਜੂਦਾ ਵਿਕਲਪਾਂ ਦੇ ਵਿੱਚੋਂ ਇਹ ਖਾਸ ਹੋ ਸਕਦਾ ਹੈ। ਇਹ ਹੈ ਸਟਾਰਟਅਪ ਵੀਜ਼ਾ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਵੀਜ਼ਾ ਹੈ ਕੀ ? ਇਸ ਦੇ ਲਈ ਕੌਣ ਕੌਣ ਅਪਲਾਈ ਕਰ ਸਕਦਾ ?

ਤੁਹਾਨੂੰ ਇਸ ਦੇ ਲਈ ਚਾਹੀਦਾ ਕੀ ਹੈ ? ਬੀਬੀਸੀ ਪੰਜਾਬੀ ਨਿਊਜ਼ ਪੰਜਾਬੀ ਨੇ ਪਿਛਲੇ ਦਿਨੀਂ ਇਸ ਵੀਜ਼ਾ ਬਾਰੇ ਜਾਣਕਾਰੀ ਦਿੱਤੀ ਹੈ । ਉਸ ਰਿਪੋਰਟ ਅਨੁਸਾਰ ਕੈਨੇਡਾ ਦਾ ਸਟਾਰਟ ਅਪ ਵੀਜ਼ਾ ਪ੍ਰੋਗਰਾਮ ਕੈਨੇਡਾ ਦੀ ਪਰਮਾਨੈਂਟ ਰੈਜੀਡੈਂਸ। ਯਾਨੀ ਕਿ ਪੀਆਰ ਦਾ ਸੁਪਨਾ ਪੂਰਾ ਕਰ ਸਕਦਾ ਹੈ। ਅਧਿਕਾਰਤ ਤੌਰ ‘ਤੇ ਇਸਨੂੰ ਕੈਨੇਡਾ ਸਟਾਰਟਅਪ ਕਲਾਸ ਕਿਹਾ ਜਾਂਦਾ ਹੈ। ਪਰ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਇਸ ਨੂੰ ਸਟਾਰਟ ਅਪ ਵੀਜ਼ਾ ਪ੍ਰੋਗਰਾਮ ਯਾਨੀ ਕਿ ਐਸਯੂਵੀ ਕਹਿੰਦੇ ਹਨ। ਇਸ ਪ੍ਰੋਗਰਾਮ ਦਾ ਮਕਸਦ ਹੈ ਕਿ ਸਿਰਜਨਾਤਮਕ ਉਪਮੀਆਂ ਨੂੰ ਇੱਕ ਮੰਚ ਦੇਣਾ। ਇਸ ਤਹਿਤ ਇਹਨਾਂ ਉਦਮੀਆਂ ਨੂੰ ਕੈਨੇਡਾ ਦੇ ਨਿਜੀ ਸੈਕਟਰ ਦੇ ਨਿਵੇਸ਼ਕਾਂ ਦੇ ਨਾਲ ਜੋੜਿਆ ਜਾਂਦਾ ਹੈ। ਤਾਂ ਕਿ ਉਹ ਆਪਣਾ ਸਟਾਟ ਅਪ ਬਿਜਨਸ ਸ਼ੁਰੂ ਕਰ ਸਕਣ। ਪਹਿਲਾਂ ਇਹ ਆਦਮੀ ਕੈਨੇਡੀਅਨ ਨਿਵੇਸ਼ਕਾਂ ਦੇ ਸਹਿਯੋਗ ਦੇ ਨਾਲ ਵਰਕ ਪਰਮਿਟ ‘ਤੇ ਕੈਨੇਡਾ ਆਉਂਦੇ ਨੇ। ਫਿਰ ਜਦੋਂ ਉਹਨਾਂ ਦੇ ਸਾਥ ਨਾਲ਼ ਬਿਜਨਸ ਖੜਾ ਹੋ ਜਾਂਦਾ ਅਤੇ ਲੋੜੀਦੇ ਮਾਪਦੰਡਾਂ ਨੂੰ ਪੂਰਾ ਕਰ ਲੈਂਦਾ ਤਾਂ ਉਹਨਾਂ ਨੂੰ ਪਰਮਾਨੈਂਟ ਰਿਸਟੈਂਸ ਯਾਨੀ ਕਿ ਪੀਆਰ ਮਿਲ ਜਾਂਦੀ ਹੈਸਟਾਰਟਅਪ ਵੀਜ਼ਾ ਪ੍ਰੋਗਰਾਮ ਦੇ ਲਈ ਯੋਗਤਾ ਕੀ ਹੈ ? ਕੈਨੇਡਾ ਦੀ ਸਰਕਾਰੀ ਵੈਬਸਾਈਟ ਦੇ ਮੁਤਾਬਿਕ ਤੁਹਾਡਾ ਬਿਜ਼ਨਸ ਆਈਡੀਆ ਪ੍ਰੋਗਰਾਮ ਦੇ ਲਈ ਯੋਗ ਹੋਣਾ ਚਾਹੀਦਾ ਹੈ। ਜਿਸ ਕੈਨੇਡੀਅਨ ਡੈੈਗਨੇਟਡ ਐਂਟੀਟੀ ਯਾਨੀ ਕਿ ਨਿਵੇਸ਼ ਕਰਨ ਵਾਲੀ ਕੰਪਨੀ ਦਾ ਸਹਿਯੋਗ ਲਿਆ ਜਾ ਰਿਹਾ ਹੈ। ਉਸ ਵੱਲੋਂ ਦਿੱਤਾ ਗਿਆ ਕਮਿਟਮੈਂਟ ਸਰਟੀਫਿਕੇਟ ਅਤੇ ਲੈਜਰ ਆਫ ਸਪੋਰਟ ਹੋਣਾ ਚਾਹੀਦਾ ਹੈ। ਲੋੜੀਂਦੇ ਉਪਲਬਧ ਅਤੇ ਤਬਾਦਲੇ ਯੋਗ ਸੈਟਲਮੈਂਟ ਫੰਡ ਹੋਣੇ ਚਾਹੀਦੇ ਨੇ। ਅੰਗਰੇਜ਼ੀ ਜਾਂ ਫਰੈਂਚ ਭਾਸ਼ਾ ਦੇ ਵਿੱਚ ਘੱਟੋ ਘੱਟ ਕੈਨੇਡਾ ਦੇ ਭਾਸ਼ਾ ਬੈਚ ਮਾਰਕ ਦਾ ਪੱਧਰ ਪੰਜ ਪਾਸ ਹੋਣਾ ਚਾਹੀਦਾ ਹੈ। ਜਦੋਂ ਅਸੀਂ ਯੋਗਤਾ ਬਾਰੇ ਦੱਸ ਰਹੇ ਸੀ ਤੇ ਅਸੀਂ ਟਰਮ ਯੂਜ ਕੀਤੀ ਡੈਜਿਗਨੇਟਿਵ ਐਨਟੀ । ਆਓ ਜਾਣਦੇ ਆਂ ਕਿ ਹੁੰਦਾ ਕੀ ਹੈ ? ਦਰਅਸਲ ਡੈਜਿਗਨੇਟਡ ਐਂਟੀਟੀ ਮੋਟੇ ਤੌਰ ਦੇ ਉੱਤੇ ਉਹ ਅਦਾਰਾ ਹੈ ਜਿਸਨੇ ਤੁਹਾਡੇ ਆਈਡੀਆ ਦੇ ਵਿੱਚ ਪੈਸਾ ਲਵਾਉਣਾ ਹੈ। ਕੈਨੇਡਾ ਦੇ ਪ੍ਰਾਈਵੇਟ ਸੈਕਟਰ ਦੇ ਵਿੱਚ ਇਹ ਮੁੱਖ ਤੌਰ ਦੇ ਉੱਤੇ ਤਿੰਨ ਤਰੀਕੇ ਦੇ ਹੁੰਦੇ ਨੇ। ਪਹਿਲਾ ਏਂਜਲ ਇਨਵੈਸਟਰ, ਦੂਸਰਾ ਹੈ ਵੈਂਸਰ ਕੈਪੀਟਲ ਫੰਡ ਅਤੇ ਤੀਸਰਾ ਹੈ ਬਿਜ਼ਨਸ ਇਨਕੀਵੇਟਿਵ। ਹੁਣ ਜਾਣਦੇ ਕਿ ਇਹ ਸਭ ਹੈ ਕੀ ਏਜਲ ਇਨਵੈਸਟਰ ਇੱਕ ਏਜਲ ਇਨਵੈਸਟਰ ਨੂੰ ਤੁਹਾਡੇ ਯੋਗ ਬਿਜ਼ਨਸ ਦੇ ਵਿੱਚ ਘੱਟੋ ਘੱਟ 75 ਹਜਾਰ ਡਾਲਰ ਦਾ ਨਿਵੇਸ਼ ਕਰਨਾ ਹੋਵੇਗਾ। ਇੰਜ ਵੀ ਹੋ ਸਕਦਾ ਕਿ ਦੋ ਜਾਂ ਜਿਆਦਾ ਇਨਵੈਸਟਰ ਰਲ ਕੇ ਇਹ ਰਕਮ ਪੂਰੀ ਕਰਨ। ਵੈਡਸ ਕੈਪੀਟਲ ਫੰਡ ਵੈਂਚਰ ਕੈਪੀਟਲ ਫੰਡ ਨੂੰ ਤੁਹਾਡੇ ਬਿਜ਼ਨਸ ਦੇ ਵਿੱਚ ਘੱਟੋ ਘੱਟ 2 ਲੱਖ ਡਾਲਰ ਦਾ ਨਿਵੇਸ਼ ਕਰਨਾ ਪਵੇਗਾ। ਇਸ ਵਿੱਚ ਵੀ ਦੋ ਜਾਂ ਉਸ ਤੋਂ ਜਿਆਦਾ ਨਿਵੇਸ਼ਕ ਹੋ ਸਕਦੇ ਨੇ। ਬਿਜਨਸ ਇਨਕੀਵੇਟਰ ਜਿਹੜਾ ਕਾਰੋਬਾਰ ਇਹ ਤੁਹਾਨੂੰ ਆਪਣੇ ਕਾਰੋਬਾਰ ਦੇ ਵਿੱਚ ਬਿਜ਼ਨਸ ਇਨਕਿਵੇਟਰ ਪ੍ਰੋਗਰਾਮ ਦਾ ਹਿੱਸਾ ਬਣਾ ਸਕੇ । ਉਹ ਵੀ ਡੈਸਿਗਨੇਟਡ ਐਂਟੀਟੀ ਦਾ ਹਿੱਸਾ ਹੋ ਸਕਦਾ। ਸਟਾਟ ਬਿਜਨਸ ਨੂੰ ਲੈ ਕੇ ਸ਼ਰਤਾ ਕੀ ਹਨ ? ਕਾਰੋਬਾਰ ਕੈਨੇਡਾ ਦੀ ਧਰਤੀ ‘ਤੇ ਹੋਣਾ ਚਾਹੀਦਾ ਹੈ। ਬਿਨਕਾਰ ਕੋਈ ਕਾਰਪੋਰੇਸ਼ਨ ਦੇ ਵੋਟਿੰਗ ਹੱਕਾਂ ਦੇ ਵਿੱਚ ਘੱਟੋ ਘੱਟ 10 ਫੀਸ ਦੀ ਹਿੱਸੇਦਾਰੀ ਹੋਣੀ ਚਾਹੀਦੀ ਹੈ। ਕਾਰਪੋਰੇਸ਼ਨ ਦੇ ਵੋਟਿੰਗ ਹੱਕਾਂ ਦੇ ਵਿੱਚ ਕਿਸੇ ਹੋਰ ਵਿਅਕਤੀ ਕੋਲ ਪੰਜਾਬ ਫੀਸਦ ਦੀਆਂ ਉਸ ਤੋਂ ਵੱਧ ਦੇ ਹਿੱਸੇਦਾਰੀ ਨਹੀਂ ਹੋ ਸਕਦੀ। ਇਸ ਦੇ ਵਿੱਚ ਇੱਕ ਖਾਸ ਗੱਲ ਇਹ ਹੈ ਕਿ ਕੋਈ ਵੀ ਕੈਨੇਡੀਅਨ ਕਾਰੋਬਾਰੀ ਅਜਿਹੇ ਵੱਧ ਤੋਂ ਵੱਧ ਪੰਜ ਵਿਨੇਕਾਰਾਂ ਨੂੰ ਸਹਿਯੋਗ ਕਰ ਸਕਦਾ ਹੈ। ਹੁਣ ਜਾਣਦੇ ਆ ਕਿ ਵਰਕ ਪਰਮਿਟ ਜਾਂ ਪਰਮਾਨੈਂਟ ਵੈਜੀਡੈਂਸ ਲੈਣ ਦੇ ਲਈ ਕੀ ਸ਼ਰਤਾਂ ਨੇ ? ਵਰਕ ਪਰਮਿਟ ਦੇ ਲਈ ਬਿਨੇਕਾਰ ਕੋਲ ਡੈਜਿਗਨੇਟਡ ਐਂਟੀਟੀ ਦਾ ਕਮਿਟਮੈਂਟ ਸਰਟੀਫਿਕੇਟ ਹੋਣਾ ਚਾਹੀਦਾ ਹੈ। ਵਿਨੇਕਾਰ ਕੈਨੇਡਾ ਦੇ ਵਿੱਚ ਖੋਲੇ ਗਈ ਇਸ ਟਾਟ ਬਿਜਨਸ ਦੀ ਮੈਨੇਜਮੈਂਟ ਦੀਆਂ ਗਤੀਵਿਧੀਆਂ ਦਾ ਪੂਰਾ ਹਿੱਸਾ ਹੋਣਾ ਚਾਹੀਦਾ। ਕਾਰੋਬਾਰ ਦੇ ਆਪਰੇਸ਼ਨ ਕੈਨੇਡਾ ਦੀ ਧਰਤੀ ਤੇ ਹੋਣੇ ਚਾਹੀਦੇ ਐ। ਇਸ ਤੋਂ ਇਲਾਵਾ ਬਿਜਨਸ ਦੀ ਸਾਰੀ ਲੈਣਦਾਰੀ ਕੈਨੇਡਾ ਦੇ ਵਿੱਚ ਹੋਣੀ ਚਾਹੀਦੀ ਹੈ। ਪੁਲਿਸ ਕੋਲ ਪ੍ਰੋਸੈਸ ਨੂੰ ਕਿੰਨਾ ਸਮਾਂ ਲੱਗ ਸਕਦਾ ਜੇਕਰ ਤੁਹਾਡਾ ਸਟਾਟ ਬਿਜਨਸ ਪ੍ਰੋਜੈਕਟ ਯੋਗ ਸਾਬਤ ਹੁੰਦਾ ਤਾਂ ਫਿਰ ਕਮਿਟਮੈਂਟ ਸਰਟੀਫਿਕੇਟ ਜਾਂ ਲੈਟਰ ਆਫ ਸਪੋਰਟ ਲੈਣ ਦੇ ਲਈ 4 ਤੋਂ 6 ਮਹੀਨੇ ਲੱਗ ਸਕਦੇ ਨੇ। ਜਦੋਂ ਇੱਕ ਵਾਰ ਨੈਚਰਲ ਆਫ ਸਪੋਰਟ ਮਿਲ ਜਾਂਦਾ ਹੈ ਤਾਂ ਪਰਮਾਨੈਂਟ ਰੈਜੀਡੈਂਸ ਦੇ ਲਈ ਅਰਜੀ ਦਿੱਤੀ ਜਾਂਦੀ ਹੈ। ਪਰਮਾਨੈਂਟ ਰੈਜੀਡੈਂਸ ਮਿਲਣ ਦੇ ਵਿੱਚ ਘੱਟੋ ਘੱਟ 18 ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ। ਪਰ ਪੰਜਾਬੀਆਂ ਦੇ ਇਸ ਵੀਜ਼ਾ ਦੇ ਵਿੱਚ ਰੁਝਾਨ ਘੱਟ ਗਿਆ। ਇੱਕ ਇਮੀਗ੍ਰੇਸ਼ਨ ਮਾਹਿਰ ਅਨੁਸਾਰ ਇਸ ਵੀਜ਼ਾ ਨੂੰ ਲੈ ਕੇ ਪੰਜਾਬ ਨਾਲੋਂ ਜਿਆਦਾ ਜੋ ਕੇਸ ਨੇ ਉਹ ਬੇਗਲੌਰ, ਦਿੱਲੀ ਜਾਂ ਮੁੰਬਈ ਤੋਂ ਆਉਂਦੇ ਨੇ। ਉਹ ਕਹਿੰਦੇ ਨੇ ਕਿ ਇਸ ਦੇ ਲਈ ਕਾਫੀ ਪੜ੍ਹੇ ਲਿਖੇ ਅਤੇ ਸਿਰਜਨਾਤਮਕ ਲੋਕ ਚਾਹੀਦੇ ਹਨ।  ਉਹਨਾਂ ਦੱਸਿਆ ਕਿ ਪੰਜਾਬ ਦੇ ਵਿੱਚੋਂ ਸਟਾਟ ਵੀਜ਼ਾ ਦੀ ਬਜਾਏ ਬਿਜ਼ਨਸ ਵੀਜ਼ਾ ਦਾ ਜੋ ਰੁਝਾਨ ਹੈ ਉਹ ਜਿਆਦਾ ਹੈ। ਇਸ ਦਾ ਫਾਇਦਾ ਇਹ ਹੈ ਕਿ ਮੁੱਖ ਬਿਨੇਕਾਰ ਆਪਣੇ ਨਾਲ ਚਾਰ ਹੋਰ ਹਿੱਸੇਦਾਰ ਜਿਸ ਨੂੰ ਕਿ ਉਹ ਫਾਊਂਡਰ ਕਹਿੰਦੇ ਨੇ ਉਹਨਾਂ ਨੂੰ ਲੈ ਕੇ ਜਾ ਸਕਦਾ ਹੈ। ਇੱਕ ਦਿੱਕਤ ਵੀ ਹੈ ਸਮਝ ਲਓ ਕਿ ਤੁਹਾਨੂੰ ਪੀਆਰ ਮਿਲ ਗਈ ਹੈ ਪਰ ਪੀਆਰ ਰਿਨਿਊ ਕਰਨ ਦੇ ਵਿੱਚ ਕਾਫੀ ਦਿੱਕਤ ਆ ਸਕਦੀ ਹੈ। ਜੇਕਰ ਤੁਹਾਡੇ ਫਾਊਂਡਰ ਤੁਹਾਡੇ ਤੋਂ ਅਲੱਗ ਹੋ ਜਾਂਦੇ ਨੇ। ਔਰ ਇਸ ਗੱਲ ਨੂੰ ਵੀ ਜਰੂਰ ਮੰਨਦੇ ਨੇ ਕਿ ਇਹ ਵੀਜ਼ਾ ਕਾਫੀ ਕਾਰਗਰ ਸਿੱਧ ਹੋ ਸਕਦਾ ਜੋ ਕਿ ਆਪਣੇ ਬਿਜਨਸ ਆਈਟੀਆ ਨੂੰ ਕੈਨੇਡਾ ਦੀ ਧਰਤੀ ਦੇ ਵਿੱਚ ਵੱਧਦਾ ਫੁਲਦਾ ਦੇਖਣਾ ਚਾਹੁੰਦੇ ਨੇ ਉਮੀਦ ਕਰਦੇ ਹਾਂ ਕਿ ਇਹ ਜਾਣਕਾਰੀ ਤੁਹਾਡੇ ਕੰਮ ਆਏਗੀ।