ਇੱਕ ਤਾਜ਼ਾ ਖ਼ਬਰ ਕੈਨੇਡਾ ਤੋਂ ਆਈ ਹੈ ਜਿੱਥੇ ਇੱਕ ਯਾਤਰੀ ਨੇ ਜਹਾਜ ਦੇ ਉੱਡਣ ਸਮੇਂ ਅਜਿਹੀ ਹਰਕਤ ਕੀਤੀ ਕਿ ਸਭ ਨੂੰ ਹੈਰਾਨ ਕਰ ਦਿੱਤਾ । ਏਅਰ ਕੈਨੇਡਾ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਇੱਕ ਮਾਮਲੇ ਦੀ ਜਾਂਚ ਕਰ ਰਹੇ ਨੇ ਜਿੱਥੇ ਕਿ ਇੱਕ ਫਲਾਈਟ ਜੋ ਟੋਰੋਂਟੋ ਤੋਂ ਦੁਬਈ ਵਾਸਤੇ ਉਡਾਣ ਭਰਨ ਜਾ ਰਹੇ ਸੀ ਕਿ ਜਹਾਜ਼ ਵਿੱਚ ਬੈਠੇ ਇੱਕ ਯਾਤਰੀ ਨੇ ਇੱਕਦਮ ਕੈਬਿਨ ਡੋਰ ਖੋਲ੍ਹ ਕੇ ਹੇਠਾਂ ਚਾਲ ਲਗਾ ਦਿੱਤੀ। ਇਹ ਹਾਦਸਾ ਕੈਨੇਡਾ ਏਅਰਪੋਰਟ ਦੇ ਉੱਤੇ ਵਾਪਰਿਆ।
ਜਿਸ ਤੋਂ ਬਾਅਦ ਉਹ ਯਾਤਰੀ ਜ਼ਖਮੀ ਵੀ ਹੋਇਆ। ਜਿਸ ਦੇ ਬਾਰੇ ਏਅਰ ਕੈਨੇਡਾ ਦਾ ਕਹਿਣਾ ਹੈ ਕਿ ਫਲਾਈਟ ਏਸੀ ਜ਼ੀਰੋ 56 ਦੇ ਨਾਲ ਇਹ ਘਟਨਾ ਵਾਪਰੀ ਹੈ। ਸੋਮਵਾਰ ਨੂੰ ਜਦੋਂ ਏਅਰ ਕਰਾਫਟ ਗੇਟ ਦੇ ਉੱਤੇ ਪਹੁੰਚ ਚੁੱਕਿਆ ਸੀ। ਜਿਸ ਦੇ ਬਾਰੇ ਏਅਰਲਾਈਨ ਨੇ ਦੱਸਿਆ ਕਿ ਆਪਣੀ ਕਿ ਜਹਾਜ਼ ਦੇ ਵਿੱਚ ਆਪਣੇ ਆਪ ਮਰਜ਼ੀ ਨਾਲ ਹੋਰ ਯਾਤਰੀਆਂ ਦੀ ਤਰ੍ਹਾਂ ਦਾਖਲ ਹੋ ਗਿਆ। ਜਿੱਥੇ ਕਿ ਉਹ ਸੀਟ ਦੇ ਉੱਤੇ ਨਹੀਂ ਪਹੁੰਚਿਆ। ਸਗੋਂ ਇੱਕ ਦਮ ਉਸਨੇ ਕੈਬਿਨ ਡੋਰ ਖੋਲਿਆ ਤੇ ਉੱਥੇ ਤੋਂ ਛਲਾਂਗ ਲਗਾ ਦਿੱਤੀ। ਏਅਰਲਾਈਨ ਦਾ ਕਹਿਣਾ ਹੈ ਕਿ ਮੌਕੇ ਦੇ ਉੱਤੇ ਐਮਰਜੈਂਸੀ ਸਰਵਿਸਿਸ ਤੇ ਪੁਲਿਸ ਅਧਿਕਾਰੀ ਪਹੁੰਚੇ।
ਜਿਨਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤੇ ਜੋ ਯਾਤਰੀ ਹੇਠਾਂ ਡਿੱਗਿਆ ਸੀ ਉਸ ਨੂੰ ਇਲਾਜ ਵੀ ਦਿੱਤਾ ਗਿਆ। ਫਲਾਈਟ ਦੇ ਵਿੱਚ 319 ਯਾਤਰੀ ਸਨ ਤੇ ਘਟਨਾ ਵਾਪਰਨ ਦੇ ਕਰਕੇ ਫਲਾਈਟ ਵਿੱਚ ਦੇਰੀ ਹੋ ਗਈ। ਬੇਸ਼ੱਕ ਕੁਝ ਸਮੇਂ ਬਾਅਦ ਦੁਬਾਰਾ ਤੋਂ ਜਹਾਜ਼ ਨੇ ਉਡਾਣ ਭਰੀ। ਏਅਰ ਕੈਨੇਡਾ ਦੇ ਸਟਾਫ ਮੈਂਬਰਾਂ ਦੇ ਵੱਲੋਂ ਦਾਅਵਾ ਕੀਤਾ ਗਿਆ ਕਿ ਪੂਰੀ ਪ੍ਰਕਿਰਿਆ ਦੇ ਤਹਿਤ ਹੀ ਕੰਮ ਕੀਤਾ ਜਾ ਰਿਹਾ ਸੀ। ਜਿਸ ਮੌਕੇ ਯਾਤਰੀਆਂ ਨੂੰ ਸੀਟਾਂ ਉੱਤੇ ਬਿਠਾਉਣ ਵਾਸਤੇ ਤੇ ਨਾਲ ਹੀ ਹੋਰ ਮਦਦ ਵੀ ਦਿੱਤੀ ਜਾ ਰਹੀ ਸੀ। ਜਦੋਂ ਇਕਦਮ ਇੱਕ ਯਾਤਰੀ ਨੇ ਕੁਝ ਅਜਿਹਾ ਕਰ ਦਿੱਤਾ ਜਿਸ ਉੱਤੇ ਏਅਰਲਾਈਨ ਦੇ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਮਾਮਲੇ ਦੀ ਚਰਚਾ ਦੁਨੀਆਂ ਭਰ ਦੇ ਮੀਡੀਆ ਵਿੱਚ ਹੋ ਰਹੀ ਹੈ ।
Leave a Reply