ਕੈਨੇਡਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਬੁਲਾਉਣਾ ਘੱਟ ਕਰੇਗਾ। ਇਸ ਬਾਰੇ ਸੰਕੇਤ ਤਾਂ ਇਮੀਗ੍ਰੇਸ਼ਨ ਵਿਭਾਗ ਕਾਫੀ ਚਿਰ ਤੋਂ ਦਿੰਦਾ ਆ ਰਿਹਾ। ਪਰ ਇਸ ਦੇ ਉੱਤੇ ਛੇਤੀ ਹੀ ਅਮਲ ਹੋ ਸਕਦਾ। ਜਿਸ ਦੇ ਬਾਰੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿੱਲਰ ਨੇ ਬਿਆਨ ਵੀ ਜਾਰੀ ਕਰ ਦਿੱਤਾ । ਛੇਤੀ ਹੀ ਇਹ ਐਲਾਨ ਹੋਵੇਗਾ ਕਿ ਕੈਨੇਡਾ ਇੰਟਰਨੈਸ਼ਨਲ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰ ਸਕਦਾ। ਇੱਕ ਮੀਡੀਆ ਇੰਟਰਵਿਊ ਵਿੱਚ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਇਮੀਗ੍ਰੇਸ਼ਨ ਮੰਤਰੀ ਮਾਰਕਮੇਲਰ ਨੇ ਕਿਹਾ ਕਿ ਇਹ ਮਾਤਰਾ ਚਿੰਤਾਜਨਕ ਹੈ। ਇਹ ਅਸਲ ਵਿੱਚ ਇੱਕ ਸਿਸਟਮ ਹੈ ਜੋ ਨਿਯੰਤਰਣ ਯਾਨੀ ਕਿ ਕਾਬੂ ਤੋਂ ਬਾਹਰ ਹੋ ਚੁੱਕਿਆ। ਜਿਨਾਂ ਕਿਹਾ ਕਿ ਇੱਕ ਇਹ ਅਜਿਹੀ ਗੱਲਬਾਤ ਹੈ ਜੋ ਕੈਨੇਡਾ ਸਰਕਾਰ ਨੂੰ ਸੂਬਾ ਸਰਕਾਰਾਂ ਦੇ ਨਾਲ ਕਰਨ ਦੀ ਲੋੜ ਹੈ ਤਾਂ ਕਿ ਸਥਾਈ ਬਣਾਇਆ ਜਾ ਸਕੇ। ਕਿ ਜੋ ਸੂਬੇ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਹੀਂ ਨਿਭਾ ਰਹੇ ਕਿ ਸਿਰਫ ਗਿਣਤੀ ਉੱਤੇ ਜ਼ੋਰ ਦਿੱਤੇ ਜਾਣ ਤੇ ਲਗਾਮ ਨਹੀਂ ਦੱਸੀ ਜਾ ਰਹੀ। ਕਨੇਡੀਅਨ ਪ੍ਰੈਸ ਦੀ ਇੱਕ ਰਿਪੋਰਟ ਮੁਤਾਬਕ ਕੈਨੇਡਾ ਸਰਕਾਰ ਨੂੰ ਉੱਚ ਅਧਿਕਾਰੀਆਂ ਨੇ ਦੋ ਸਾਲ ਪਹਿਲਾਂ ਹੀ ਇਸ ਦੀ ਚੇਤਾਵਨੀ ਦੇ ਦਿੱਤੀ ਸੀ।
ਜੋ ਇਮੀਗ੍ਰੇਸ਼ਨ ਦੇ ਟੀਚੇ ਮਿੱਥੇ ਗਏ ਨੇ ਉਹਨਾਂ ਕਰਕੇ ਕੈਨੇਡਾ ਵਿੱਚ ਹਾਊਸਿੰਗ ਦੇ ਲਈ ਸੰਕਟ ਆ ਸਕਦਾ। ਜਿਸ ਸਬੰਧੀ ਕਿਹਾ ਗਿਆ ਕਿ ਬੇਸ਼ੱਕ ਜੋ ਕੈਨੇਡਾ ਵਿੱਚ ਪੀਆਰ ਜਾਂ ਆਰਸੀ ਤੌਰ ਦੇ ਉੱਤੇ ਪ੍ਰਵਾਸੀ ਆ ਰਹੇ ਨੇ। ਉਹਨਾਂ ਦੀ ਵੱਡੀ ਗਿਣਤੀ ਕਰਕੇ ਦੇਸ਼ ਭਰ ਦੇ ਵਿੱਚ ਘਰਾਂ ਦੀ ਕਮੀ ਪਾਈ ਜਾ ਰਹੀ ਹੈ। ਜਿਵੇਂ ਕਿ ਲਿਬਰਲ ਸਰਕਾਰ ਨੇ ਇਸ ਸਾਲ ਵੀ 4,85 ਹਜ਼ਾਰ ਪ੍ਰਵਾਸੀਆਂ ਨੂੰ ਪੱਕੇ ਕਰਨ ਦਾ ਟੀਚਾ ਮਿਥਿਆ ਹੋਇਆ। ਸਾਲ 2025 ਤੇ 26 ਲਈ ਪੰਜ-ਪੰਜ ਲੱਖ ਪ੍ਰਵਾਸੀਆਂ ਨੂੰ ਪੱਕੇ ਕੀਤੇ ਜਾਣ ਦੇ ਟੀਚੇ ਪਹਿਲਾਂ ਤੋਂ ਮਿੱਥੇ ਹੋਏ ਨੇ। ਇਹ ਸਿਰਫ ਪੱਕੇ ਹੀ ਨਹੀਂ ਸਗੋਂ ਜੋ ਵਰਕ ਪਰਮਿਟ ਦੇ ਉੱਤੇ ਜਾਂ ਸਟੂਡੈਂਟ ਕੈਨੇਡਾ ਵਿੱਚ ਆ ਰਹੇ ਨੇ ਰਹਿਣ ਦੇ ਲਈ ਥਾਵਾਂ ਤਾਂ ਉਹਨਾਂ ਨੂੰ ਵੀ ਚਾਹੀਦੀਆਂ ਹੀ ਨੇ। ਇਸ ਸਮੇਂ ਕੈਨੇਡਾ ਭਰ ਵਿੱਚ ਸਭ ਤੋਂ ਵੱਧ ਇੰਟਰਨੈਸ਼ਨਲ ਵਿਦਿਆਰਥੀਆਂ ਦੀ ਵੱਡੀ ਗਿਣਤੀ ਨੂੰ ਘਰਾਂ ਦੀ ਕਮੀ ਪਾਈ। ਜਾਣ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ ਤੇ ਸਾਲ ਯਾਨੀ ਕਿ ਸਾਲ 2024 ਦੇ ਪਹਿਲੇ ਚਾਰ ਮਹੀਨੇ ਦਰਮਿਆਨ ਜਾਗਲੇ ਚਾਰ ਮਹੀਨਿਆਂ ਦੇ ਦਰਮਿਆਨ ਕੈਨੇਡਾ ਇੰਟਰਨੈਸ਼ਨਲ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਦਾ ਐਲਾਨ ਕਰ ਸਕਦਾ। ਜੋ ਇਮੀਗ੍ਰੇਸ਼ਨ ਮੰਤਰੀ ਨੇ ਕਹਿ ਦਿੱਤਾ ਜਿਸ ਦੇ ਬਾਰੇ ਜਦੋਂ ਇਮੀਗ੍ਰੇਸ਼ਨ ਮੰਤਰੀ ਨੂੰ ਪੁੱਛਿਆ ਗਿਆ ਕਿ ਲੰਮੇ ਸਮੇਂ ਤੋਂ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ। ਤਾਂ ਇੰਨੇ ਮਹੀਨੇ ਬੀਤਣ ਮਗਰੋਂ ਹੁਣ ਕਿਉਂ ਕੈਨੇਡਾ ਸਰਕਾਰ ਅਜਿਹਾ ਫੈਸਲਾ ਲੈ ਰਹੀ ਹੈ। ਤਾਂ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਸਥਿਤੀ ਨੂੰ ਕੌਮੀ ਪੱਧਰ ਤੇ ਪਹਿਲਾਂ ਦੇਖਣ ਦੀ ਲੋੜ ਹੈ। ਫਿਰ ਉਹਨਾਂ ਪੜ੍ਹਾਈ ਵਾਲੀਆਂ ਸੰਸਥਾਵਾਂ ਨੂੰ ਵੱਖੋ ਵੱਖ ਸੂਬਿਆਂ ਵਿੱਚ ਵਿਚਾਰ ਅਧੀਨ ਲਿਆਉਣ ਦੀ ਜੋ ਜ਼ਿਆਦਾ ਤੋਂ ਜ਼ਿਆਦਾ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਲਿਆ ਕੇ ਮੁਨਾਫਾ ਬਣਾ ਰਹੇ ਨੇ। ਜਿਨਾਂ ਕਿਹਾ ਕਿ ਉਹ ਇਸ ਤਾਈ ਬਣਾ ਰਹੇ ਨੇ ਕਿ ਜੋ ਇੰਟਰਨੈਸ਼ਨਲ ਵਿਦਿਆਰਥੀ ਕੈਨੇਡਾ ਵਿੱਚ ਆ ਰਹੇ ਨੇ ਉਹ ਵਿੱਤੀ ਪੱਧਰ ਦੇ ਉੱਤੇ ਸਮਰੱਥਾ ਰੱਖਦੇ ਹੋਣ ਤੇ ਆਫਰ ਲੈਟਰਸ ਦੀ ਵੀ ਪੁਸ਼ਟੀ ਕੀਤੀ ਜਾਵੇ।
ਜਿਸ ਸਬੰਧੀ ਕੈਨੇਡਾ ਸਰਕਾਰ ਨੇ ਲੰਘੇ ਸਮੇਂ ਦੇ ਵਿੱਚ ਵੀ ਐਲਾਨ ਕੀਤੇ ਨੇ। ਜੋ ਜੀਆਈਸੀ ਦੁਗਣੀ ਕਰ ਦਿੱਤੀ ਗਈ ਤੇ ਸਟਡੀ ਪਰਮਿਟ ਦੇ ਲਈ ਨਵੇਂ ਫਾਰਮ ਵੀ ਜਾਰੀ ਕੀਤੇ ਗਏ। ਇਮੀਗ੍ਰੇਸ਼ਨ ਮੰਤਰੀ ਮੁਤਾਬਕ ਸਭ ਫੈਸਲੇ ਕਦਮ ਦਰ ਕਦਮ ਲਏ ਜਾ ਰਹੇ ਨੇ ਤੇ ਹੁਣ ਅੱਗੇ ਗਿਣਤੀ ਤੇ ਕਾਬੂ ਪਾਉਣ ਸਬੰਧੀ ਗੱਲਬਾਤ ਦਾ ਸਮਾਂ ਹੈ। ਜਿਸ ਸਬੰਧੀ ਇਮੀਗ੍ਰੇਸ਼ਨ ਮੰਤਰੀ ਇਹ ਵੀ ਕਹਿ ਗਏ ਕਿ ਇੰਟਰਨੈਸ਼ਨਲ ਵਿਦਿਆਰਥੀਆਂ ਦੀ ਗਿਣਤੀ ਨੂੰ ਹੀ ਸੀਮਤ ਕਰਨਾ ਇੱਕੋ ਇੱਕ ਹੱਲ ਨਹੀਂ ਹੈ। ਕੈਨੇਡਾ ਵਿੱਚ ਹਾਊਸਿੰਗ ਸੰਕਟ ਦਾ ਜੋ ਘਰਾਂ ਦੀ ਕਮੀ ਪਾਈ ਜਾ ਰਹੀ ਹੈ ਜਿਸ ਸਬੰਧੀ ਆਉਂਦੇ ਸਮੇਂ ਵਿੱਚ ਕੈਨੇਡਾ ਸਰਕਾਰ ਵੱਲੋਂ ਇੱਕ ਵੱਡਾ ਐਲਾਨ ਕੀਤਾ ਜਾ ਰਿਹਾ ਹੈ। ਫਿਲਹਾਲ ਇਹ ਤਾਂ ਨਹੀਂ ਦੱਸਿਆ ਗਿਆ ਕਿ ਆਖਿਰ ਗਿਣਤੀ ਨੂੰ ਕਿੰਨਾ ਕੁ ਸੀਮਤ ਕੀਤਾ ਜਾਵੇਗਾ। ਪਰ ਇਹ ਐਲਾਨ ਹੁਣ ਕੈਨੇਡਾ ਸਰਕਾਰ ਦੇ ਵੱਲੋਂ ਛੇਤੀ ਹੀ ਕੀਤਾ ਜਾ ਰਿਹਾ ਹੈ ਕਿ ਕੈਨੇਡਾ ਇੰਟਰਨੈਸ਼ਨਲ ਵਿਦਿਆਰਥੀਆਂ ਦਾ ਸਵਾਗਤ ਕੀਤੇ ਜਾਣ ਦੀ ਗਿਣਤੀ ਤੇ ਕੈਪ ਲਾਉਣ ਜਾ ਰਹੀ ਹੈ।
Leave a Reply