ਕਾਲਾ ਜਾਦੂ ਅਤੇ ਟੂਣਾ ਟੱਪਾ ਕਰਨ ਦੇ ਦੋਸ਼ਾਂ ਵਿੱਚ ਘਿਰੀ ਇੱਕ ਪੰਜਾਬਣ ਨੂੰ ਇੱਕ ਅਨੋਖੇ ਤਰ੍ਹਾਂ ਦੀ ਜੇਲ ਹੋਈ ਹੈ। ਦਰਅਸਲ ਇਹ ਮਾਮਲਾ ਪਾਕਿਸਤਾਨ ਦਾ ਹੈ। ਜਿੱਥੇ ਲਹਿੰਦੇ ਪੰਜਾਬ ਦੀ ਇੱਕ ਔਰਤ ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦੇਣ ਤੋਂ ਬਾਅਦ ਇੱਕ ਵੱਖਰੀ ਤਰ੍ਹਾਂ ਦੀ ਜੇਲ ਹੋਈ ਹੈ। ਪਾਕਿਸਤਾਨੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤੀਜੀ ਪਤਨੀ ਬੁਛਰਾ ਬੀਬੀ ਨੇ ਮੰਗਲਵਾਰ ਨੂੰ ਇਸਲਾਮਾਬਾਦ ਹਾਈਕੋਰਟ ਵਿੱਚ ਇੱਕ ਪਟੀਸ਼ਨ ਪਾਈ ਹੈ। ਮੰਗਲਵਾਰ ਸ਼ਾਮ ਨੂੰ ਪਾਈ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਉਸ ਨੂੰ ਸਜ਼ਾ ਹੋਈ ਹੈ। ਪਰ ਪ੍ਰਸ਼ਾਸਨ ਨੇ ਉਸ ਨੂੰ ਜੇਲ ਭੇਜਣ ਦੀ ਥਾਂ ਉਸਦੇ ਘਰ ਨੂੰ ਸਭ ਜੇਲ ਬਣਾ ਦਿੱਤਾ ਹੈ। ਅਪੀਲ ਜਰੀਏ ਉਹਨਾਂ ਆਖਿਆ ਕਿ ਉਹ ਪਾਕਿਸਤਾਨ ਦੇ ਆਮ ਨਾਗਰਿਕ ਹਨ ਅਤੇ ਉਸਨੂੰ ਵੀ ਅਡਿਆਲਾ ਜੇਲ ਵਿੱਚ ਦੂਜੇ ਕੈਦੀਆਂ ਵਾਂਗ ਰੱਖਿਆ ਜਾਵੇ।
ਬੁਛਾਰਾ ਬੀਬੀ ਨੇ ਹਾਈ ਕੋਰਟ ਵਿੱਚ ਕਿਹਾ ਕਿ ਉਸਦੇ ਘਰ ਵਿੱਚ ਅਣਜਾਣ ਲੋਕ ਘੁੰਮਦੇ ਹਨ ਅਤੇ ਉਹ ਅਜਿਹੇ ਹਾਲਾਤਾਂ ਵਿੱਚ ਖੁਦ ਨੂੰ ਸੁਰੱਖਿਤ ਨਹੀਂ ਮਹਿਸੂਸ ਕਰਦੀ। ਇਸ ਕਰਕੇ ਉਸ ਨੂੰ ਜੇਲ ਭੇਜ ਦਿੱਤਾ ਜਾਵੇ ਦੱਸ ਦਈਏ ਕਿ ਬੁਛਾਰਾ ਬੀਬੀ ਦਾ ਜਨਮ 16 ਅਗਸਤ 1974 ਨੂੰ ਪਾਕਿਸਤਾਨ ਦੇ ਲਹਿੰਦੇ ਪੰਜਾਬ ਵਿੱਚ ਹੋਇਆ ਸੀ। ਉਹ ਪੰਜਾਬੀ ਪਰਿਵਾਰ ਨਾਲ ਸੰਬੰਧਿਤ ਹਨ ਅਤੇ ਉਹਨਾਂ ਦੇ ਪਰਿਵਾਰ ਦਾ ਚੰਗਾ ਰਾਜਨੀਤਿਕ ਪਿਛੋਕੜ ਹੈ। ਇਮਰਾਨ ਖਾਨ ਨਾਲ ਵਿਆਹ ਹੋਣ ਤੋਂ ਪਹਿਲਾਂ ਉਕਤ ਔਰਤ ਦਾ ਖਾਵਰ ਮਲੇਖਾ ਨਾਲ ਨਿਕਾਹ ਹੋਇਆ ਸੀ। ਪਰ ਕੁਝ ਸਮੇਂ ਬਾਅਦ ਉਹਨਾਂ ਦਾ ਤਲਾਕ ਹੋ ਗਿਆ ਬੁਸ਼ਰਾ 2015 ਵਿੱਚ ਇਮਰਾਨ ਖਾਨ ਨੂੰ ਮਿਲੀ ਸੀ ਅਤੇ 2017 ਵਿੱਚ ਉਸਦਾ ਤਲਾਕ ਹੋ ਗਿਆ। ਜਿਸ ਤੋਂ ਬਾਅਦ ਉਸਨੇ 2018 ਵਿੱਚ ਇਮਰਾਨ ਖਾਨ ਨਾਲ ਨਿਕਾਹ ਕਰ ਲਿਆ ਬੁਸ਼ਰਾ ਨੂੰ ਪਿੰਕੀ ਪੀਰਨੀ ਵੀ ਕਿਹਾ ਜਾਂਦਾ ਹੈ।
ਉਸਦੇ ਉੱਪਰ ਦੋਸ਼ ਹਨ ਕਿ ਕਾਰਡ ਜਾਦੂ ਅਤੇ ਟੂਣਾ ਟੱਪਾ ਕਰਨ ਲਈ ਯਤਨ ਕਰਦੀ ਹੈ। ਪਾਕਿਸਤਾਨ ਦੇ ਅੰਗਰੇਜ਼ੀ ਅਖਬਾਰ ਦੀ ਇੱਕ ਰਿਪੋਰਟ ਅਨੁਸਾਰ ਬੁਸ਼ਰਾ ਬੀਬੀ ਨੇ ਆਪਣੇ ਵਕੀਲ ਜਰੀਏ ਦੋ ਦਿਨ ਪਹਿਲਾਂ ਦੋਸ਼ ਲਾਏ ਹਨ ਕਿ ਪਾਕਿਸਤਾਨੀ ਫੌਜ ਉਸ ਨਾਲ ਸੰਪਰਕ ਕਰ ਰਹੀ ਹੈ ਅਤੇ ਇਲੈਕਸ਼ਨ ਦੇ ਮੱਦੇ ਨਜ਼ਰ ਕੋਈ ਡੀਲ ਕਰਨਾ ਚਾਹੁੰਦੀ ਹੈ। ਪਰ ਇੱਕ ਫਰਵਰੀ ਨੂੰ ਜੇਲ ਵਿੱਚ ਬਣੀ ਅਦਾਲਤ ਵਿੱਚ ਸੁਣਵਾਈ ਦੌਰਾਨ ਇਮਰਾਨ ਖਾਨ ਨੇ ਕਿਹਾ ਸੀ। ਕਿ ਨਾ ਤਾਂ ਉਸਨੂੰ ਕੋਈ ਡੀਲ ਆਫਰ ਕੀਤੀ ਗਈ ਹੈ ਅਤੇ ਨਾ ਹੀ ਕਿਸੇ ਡੀ ਲਈ ਉਹ ਤਿਆਰ ਹੈ। ਦੱਸ ਦਈਏ ਕਿ 31 ਜਨਵਰੀ ਦੀ ਰਾਤ ਨੂੰ ਕਰੀਬ 9 ਵਜੇ ਬੁਸ਼ਰਾਂ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਜੇਲ ਭੇਜਿਆ ਜਾ ਰਿਹਾ ਸੀ। ਤਾਂ ਜੇਲ ਪ੍ਰਸ਼ਾਸਨ ਨੇ ਸਵਾਲ ਚੁੱਕਦੇ ਹੋਏ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ। ਜਿਸ ਤੋਂ ਬਾਅਦ ਇਹ ਤਰਕ ਦਿੱਤਾ ਗਿਆ ਕਿ ਉਸ ਨੂੰ ਜੇਲ ਲਿਆਣ ਵਿੱਚ ਕਈ ਦਿੱਕਤਾਂ ਆ ਸਕਦੇ ਹਨ ਅਤੇ ਇਹ ਇਲੈਕਸ਼ਨ ਦਾ ਸਮਾਂ ਹੈ। ਇਸ ਕਰਕੇ ਉਸਦੇ ਘਰ ਨੂੰ ਹੀ ਛੋਟੀ ਜੇਲ ਵਿੱਚ ਤਬਦੀਲ ਕੀਤਾ ਗਿਆ ਹੈ। ਜਿਸ ਤੋਂ ਬਾਅਦ ਇਮਰਾਨ ਖਾਨ ਦੇ ਆਲੀਸ਼ਨ ਬੰਗਲੇ ਵਿੱਚ ਉਕਤ ਬੀਬੀ ਨੂੰ ਹਾਊਸ ਰੈਸਟ ਕੀਤਾ ਗਿਆ।
Leave a Reply