ਖਰਾਬ ਗੋਡਾ ਖੱਬਾ, ਬਦਲ’ਤਾ ਸੱਜਾ

ਪੰਜਾਬ ਵਿੱਚ ਇੱਕ ਗੋਡਿਆਂ ਦੇ ਸਰਕਾਰੀ ਡਾਕਟਰ ਨੇ ਅਜਿਹਾ ਕਾਂਡ ਕਰ ਦਿੱਤਾ। ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਤੇ ਸਿਹਤ ਵਿਭਾਗ ਦੇ ਵੱਡੇ ਅਧਿਕਾਰੀ ਵੀ ਇਸ ਗੱਲੋਂ ਹੈਰਾਨ ਨੇ ਕਿ ਇਹ ਕੀ ਹੋ ਗਿਆ ? ਮਾਮਲਾ ਦਰਅਸਲ ਪੰਜਾਬ ਦੇ ਮੁਕਤਸਰ ਜਿਲੇ ਦੇ ਪਿੰਡ ਬਾਦਲ ਵਿੱਚ ਬਣੇ ਸਿਵਲ ਹਸਪਤਾਲ ਬਾਦਲ ਦਾ ਹੈ। ਜਿੱਥੇ ਇੱਕ ਸਰਕਾਰੀ ਡਾਕਟਰ ਨੇ ਗੋਡੇ ਦਾ ਆਪਰੇਸ਼ਨ ਕਰਨ ਵੇਲੇ ਅਜਿਹੀ ਲਾਪਰਵਾਹੀ ਕੀਤੀ ਕਿ ਮਰੀਜ਼ ਦੇ ਨਾਲ ਨਾਲ ਹੋਰ ਲੋਕ ਵੀ ਹੈਰਾਨ ਹੋ ਗਏ। ਕਿਉਂਕਿ ਖਰਾਬ ਗੋਡਾ ਖੱਬਾ ਸੀ ਤੇ ਇਸ ਡਾਕਟਰ ਨੇ ਅਪ੍ਰੇਸ਼ਨ ਵੇਲੇ ਸੱਜਾ ਗੋਡਾ ਬਦਲ ਦਿੱਤਾ। ਜਿਸ ਤੋਂ ਬਾਅਦ ਇਸ ਡਾਕਟਰ ਦੀ ਚਾਰੇ ਪਾਸੇ ਖੂਬ ਚਰਚਾ ਹੋ ਰਹੀ ਹੈ ਕਿ ਡਾਕਟਰ ਨੇ ਇਹ ਕੀ ਕਾਂਡ ਕਰ ਦਿੱਤਾ ? ਦਰਅਸਲ ਇਹ ਸਿਵਲ ਹਸਪਤਾਲ ਬਾਦਲ ਦੀ ਕਾਰਜ ਪ੍ਰਣਾਲੀ ਉੱਪਰ ਪਹਿਲਾਂ ਵੀ ਸਵਾਲ ਉੱਠਦੇ ਰਹੇ ਨੇ ਕਿਉਂਕਿ ਇਸ ਹਸਪਤਾਲ ਵਿੱਚ ਗੋਡਿਆਂ ਦੇ ਥੋਕ ਵਿੱਚ ਆਪਰੇਸ਼ਨ ਹੋਣ ਦੀ ਚਰਚਾ ਸ਼ਿਖਰਾਂ ਦੇ ਉੱਤੇ ਰਹੀ ਹੈ।

ਇੱਥੋਂ ਦੇ ਇੱਕ ਡਾਕਟਰ ਗਗਨਦੀਪ ਸ਼ੁਕਰਵਾਰ ਸ਼ਾਮ ਨੂੰ ਆਪਰੇਸ਼ਨ ਤੋਂ ਪਹਿਲਾਂ ਮਰੀਜ਼ ਨੂੰ ਬੇਹੋਸ਼ ਕਰ ਦਿੱਤਾ ਤੇ ਖੱਬਾ ਗੋਡਾ ਬਦਲਣ ਦੀ ਨਿਸ਼ਾਨਦੇਹੀ ਕੀਤੀ ਪਰ ਬਾਅਦ ਵਿੱਚ ਖੱਬੇ ਗੋਡੇ ਦੀ ਵਾਲ ਵੀ ਲਾਹ ਦਿੱਤੇ। ਪਰ ਹੋਇਆ ਇਸ ਤਰ੍ਹਾਂ ਕਿ ਖੱਬੇ ਗੋਡੇ ਦੀ ਥਾਂ ਡਾਕਟਰਾਂ ਨੇ ਲਾਪਰਵਾਹੀ ਨਾਲ ਸੱਜਾ ਗੋਡਾ ਬਦਲ ਦਿੱਤਾ । ਪੀੜਤ ਮਰੀਜ਼ ਸੁਖਚਰਨ ਸਿੰਘ ਦਾ ਆਪਰੇਸ਼ਨ ਆਯੂਸ਼ਮਨ ਕਾਰਡ ਸਕੀਮ ਦੇ ਤਹਿਤ ਹੋਇਆ ਸੀ ਤੇ ਡਾਕਟਰਾਂ ਦੀ ਲਾਪਰਵਾਹੀ ਦਾ ਸ਼ਿਕਾਰ ਬਣੇ 57 ਸਾਲਾਂ ਦੇ ਸੁਖਚਰਨ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਪਿੰਡ ਫਤੂਹੀ ਵਾਲਾ ਨੇ ਦੱਸਿਆ ਕਿ ਸੋਮਵਾਰ ਨੂੰ ਉਹ ਸਿਵਲ ਹਸਪਤਾਲ ਬਾਦਲ ਵਿੱਚ ਗੋਡੇ ਦਾ ਇਲਾਜ ਕਰਵਾਉਣ ਆਇਆ ਸੀ ਜਿਸ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਉਸ ਦਾ ਗੋਡਾ ਬਦਲਣਾ ਪਵੇਗਾ। ਉਸ ਨੂੰ ਤੁਰੰਤ ਆਪਰੇਸ਼ਨ ਕਰਾਉਣ ਦੀ ਸਲਾਹ ਦਿੱਤੀ ਜਿਸ ਤੋਂ ਬਾਅਦ ਉਸ ਨੇ ਹਸਪਤਾਲ ਵਿੱਚ ਦਾਖਲ ਹੋ ਕੇ ਪੂਰੀ ਪ੍ਰਕਿਰਿਆ ਮੁਕੰਮਲ ਕੀਤੀ ਡਾਕਟਰਾਂ ਨੇ ਉਕਤ ਮਰੀਜ਼ ਨੂੰ ਆਪਰੇਸ਼ਨ ਥਿਟਰ ਵਿੱਚ ਸੁਣ ਕਰਨ ਤੋਂ ਪਹਿਲਾਂ ਖੱਬੇ ਗੋਡੇ ਤੋਂ ਉਸਦੇ ਚੂੰਡੀ ਭਰ ਕੇ ਬਕਾਇਦਾ ਪੁਸ਼ਟੀ ਕੀਤੀ ਕਿ ਕੀ ਉਸ ਦੇ ਗੋਡੇ ਦਾ ਆਸ ਪਾਸ ਦਾ ਏਰੀਆ ਸੁੰਨ ਹੋ ਗਿਆ ਹੈ ਜਾਂ ਨਹੀਂ

ਸੁਖਚਰਨ ਸਿੰਘ ਨੇ ਕਿਹਾ ਕਿ ਦੂਜਾ ਟੀਕਾ ਲਾਉਣ ਮਗਰੋਂ ਡਾਕਟਰਾਂ ਨੇ ਖੱਬੇ ਗੋਡੇ ਦੀ ਥਾਂ ਸੱਜੇ ਗੋਡੇ ਦਾ ਆਪਰੇਸ਼ਨ ਸ਼ੁਰੂ ਕਰ ਦਿੱਤਾ। ਸਰੀਰ ਸੁਣ ਹੋਣ ਕਰਕੇ ਉਹ ਲੱਖ ਚਾਹ ਕੇ ਵੀ ਗਲਤ ਆਪਰੇਸ਼ਨ ਬਾਰੇ ਬੋਲ ਨਹੀਂ ਸਕਿਆ ਜਿਸ ਤੋਂ ਬਾਅਦ ਜਿਵੇਂ ਹੀ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਡਾਕਟਰ ਗਗਨਦੀਪ ਨੂੰ ਇਸ ਬਾਰੇ ਦੱਸਿਆ ਕਿ ਉਹਨਾਂ ਨੇ ਉਨਾਂ ਦੇ ਮਰੀਜ਼ ਦਾ ਗਲਤ ਆਪਰੇਸ਼ਨਲ ਕਰ ਦਿੱਤਾ ਹੈ। ਜਿਸ ਤੋਂ ਬਾਅਦ ਡਾਕਟਰ ਨੇ ਕਿਹਾ ਕਿ ਫਿਰ ਕੀ ਹੋ ਗਿਆ ਤੁਸੀਂ ਗੋਡੇ ਮੁਫਤ ਵਿੱਚ ਹੀ ਸਰਕਾਰੀ ਖਰਚੇ ਤੇ ਬਦਲਵਾਏ ਹਨ। ਜੇਕਰ ਯੋਗ ਹੈ ਕਿ ਮਰੀਜ਼ ਦੋ ਏਕੜ ਜਮੀਨ ਵਾਲਾ ਹੈ ਜਿਸ ਤੋਂ ਬਾਅਦ ਮਾਮਲਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਧਿਆਨ ਵਿੱਚ ਆਇਆ ਤੇ ਉਹ ਵੀ ਹਸਪਤਾਲ ਪਹੁੰਚੇ ਤੇ ਇਸ ਤੋਂ ਬਾਅਦ ਦੋਨਾਂ ਧਿਰਾਂ ਦੀ ਬੰਦ ਕਮਰਾ ਮੀਟਿੰਗ ਹੋਈ

ਤੇ ਇਸ ਤੋਂ ਬਾਅਦ ਸਿਵਲ ਹਸਪਤਾਲ ਬਾਦਲ ਦੇ ਐਸਐਮਓ ਡਾਕਟਰ ਪਰਮਜੀਤ ਸਿੰਘ ਗੁਲਾਟੀ ਨੇ ਸੁਖਚਰਨ ਸਿੰਘ ਦੇ ਗਲਤ ਗੋਡੇ ਦੇ ਆਪਰੇਸ਼ਨ ਲਈ ਜਨਤਕ ਤੌਰ ਦੇ ਉੱਤੇ ਸਭ ਦੇ ਸਾਹਮਣੇ ਮੁਆਫੀ ਮੰਗੀ ਅਪਰੇਸ਼ਨ ਕਰਨ ਵਾਲੇ ਡਾਕਟਰ ਗਗਨਦੀਪ ਸਿੰਘ ਨੇ ਇਸ ਬਾਰੇ ਨਾ ਤਾਂ ਆ ਕੇ ਜਨਤਕ ਤੌਰ ਤੇ ਗਲਤੀ ਮੰਨੀ ਅਤੇ ਨਾ ਹੀ ਉਹਨਾਂ ਨੇ ਕੋਈ ਟਿੱਪਣੀ ਕੀਤੀ। ਦੂਜੇ ਪਾਸੇ ਤੋਂ ਸਿਵਲ ਹਸਪਤਾਲ ਬਾਦਲ ਦੇ ਵਿੱਚ ਗੋਡਿਆਂ ਦੇ ਡਾਕਟਰਾਂ ਉੱਪਰ ਪਹਿਲਾਂ ਵੀ ਕਈ ਤਰ੍ਹਾਂ ਦੇ ਕਥਿਤ ਦੋਸ਼ ਲੱਗਦੇ ਰਹੇ ਹਨ। ਇਸ ਬਾਰੇ ਜਦੋਂ ਪੱਖ ਲੈਣ ਲਈ ਸਿਵਲ ਹਸਪਤਾਲ ਬਾਦਲ ਦੇ ਐਸਐਮਓ ਡਾਕਟਰ ਪਰਮਜੀਤ ਸਿੰਘ ਗੁਲਾਟੀ ਨੂੰ ਫੋਨ ਲਾਇਆ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ ਉਧਰ ਇਸ ਖਬਰ ਨੂੰ ਲੈ ਕੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਵੀ ਇਹ ਇੱਕ ਮੀਡੀਆ ਰਾਹੀਂ ਟਿਪਣੀ ਕੀਤੀ ਹੈ। ਉਹਨਾਂ ਨੇ ਆਖਿਆ ਕਿ ਪਹਿਲੀ ਨਜ਼ਰ ਵਿੱਚ ਤਾਂ ਅਜਿਹਾ ਸੰਭਵ ਨਹੀਂ ਲੱਗਦਾ ਪਰ ਜੇਕਰ ਅਜਿਹਾ ਹੋਇਆ ਹੈ ਤਾਂ ਉਹ ਵਿਭਾਗੀ ਜਾਂਚ ਕਰਵਾ ਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।


Comments

Leave a Reply

Your email address will not be published. Required fields are marked *