ਪੁਲਿਸ ਵਿੱਚ ਭਰਤੀ ਹੋਣ ਦੇ ਸ਼ੌਕੀਨਾਂ ਲਈ ਇੱਕ ਚੰਗੀ ਖਬਰ ਆਈ ਹੈ। ਹੁਣ 20 ਫਰਵਰੀ ਤੋਂ ਪੁਲਿਸ ਭਰਤੀ ਲਈ ਅਰਜੀਆਂ ਦਿੱਤੀਆਂ ਜਾ ਸਕਦੀਆਂ ਹਨ। ਜਿਸ ਦੇ ਲਈ 5 ਹਜ਼ਾਰ ਨੌਜਵਾਨਾਂ ਅਤੇ 1 ਹਜ਼ਾਰ ਔਰਤਾਂ ਦੀ ਕਸਟੇਬਲ ਭਰਤੀ ਸ਼ੁਰੂ ਹੋਵੇਗੀ। ਇਸ ਦੇ ਲਈ 18 ਤੋਂ 25 ਸਾਲ ਦੀ ਉਮਰ ਦੇ ਨੌਜਵਾਨ ਮੁੰਡੇ ਅਤੇ ਕੁੜੀਆਂ ਇਸ ਭਰਤੀ ਵਿੱਚ ਸ਼ਾਮਿਲ ਹੋਣ ਲਈ ਅਰਜੀਆਂ ਦੇ ਸਕਦੇ ਹਨ। ਤਾਜ਼ਾ ਜਾਣਕਾਰੀ ਮੁਤਾਬਿਕ ਨਿਯਮ ਬਣਨ ਤੋਂ ਬਾਅਦ ਹੁਣ ਹਰਿਆਣਾ ਪੁਲਿਸ ਵਿੱਚ ਸਿਪਾਹੀ ਦੀ ਭਰਤੀ ਸ਼ੁਰੂ ਹੋਣ ਜਾ ਰਹੀ ਹੈ। 6000 ਉਮੀਦਵਾਰਾਂ ਦੀ ਪ੍ਰਕਿਰਿਆ ਮੁਕੰਮਲ ਕਰਨ ਲਈ 20 ਫਰਵਰੀ ਤੋਂ ਆਨਲਾਈਨ ਅਰਜੀਆਂ ਦਿੱਤੀਆਂ ਜਾ ਸਕਦੀਆਂ ਹਨ
ਅਤੇ ਜਿਸ ਦੀ ਅਖੀਰਲੀ ਮਿਤੀ 21 ਮਾਰਚ ਹੈ । ਗਰੁੱਪ ਸੀ ਲਈ ਸੀਈਟੀ ਪਾਸ ਉਮੀਦਵਾਰ ਹੀ ਅਰਜੀਆਂ ਦਾਖਲ ਕਰ ਸਕਣਗੇ। ਖਾਸ ਗੱਲ ਇਹ ਹੈ ਕਿ ਹਰਿਆਣਾ ਸਟਾਫ ਸਲੈਕਸ਼ਨ ਕਮਿਸ਼ਨ ਨੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਕਿਸੇ ਵੀ ਵਰਗ ਦਾ 18 ਤੋਂ 25 ਸਾਲ ਦੀ ਉਮਰ ਦਾ ਨੌਜਵਾਨ ਮੁੰਡਾ ਜਾਂ ਕੁੜੀ ਇਸ ਨੌਕਰੀ ਲਈ ਅਪਲਾਈ ਕਰ ਸਕਦਾ ਹੈ ਹੈ। ਉਮਰ ਇੱਕ ਫਰਵਰੀ 2024 ਦੀ ਮਿਤੀ ਅਨੁਸਾਰ ਹੀ ਤਹਿ ਹੋਵੇਗੀ। ਭਾਵ ਕਿ ਪਹਿਲੀ ਫਰਵਰੀ 2024 ਨੂੰ ਘੱਟ ਤੋਂ ਘੱਟ ਉਮਰ 18 ਸਾਲ ਤੇ ਵੱਧ ਤੋਂ ਵੱਧ ਉਮਰ 25 ਸਾਲ ਦੀ ਹੋਣੀ ਲਾਜ਼ਮੀ ਹੈ। ਸਰਕਾਰ ਨੇ ਇਸ ਭਰਤੀ ਵਿੱਚ ਦੇਰੀ ਹੋਣ ਕਰਕੇ ਉਮਰ ਹੱਦ ਵਿੱਚ ਵੀ ਛੋਟ ਦਿੱਤੀ ਹੈ।
ਕੁੱਲ 6000 ਯੋਗ ਉਮੀਦਵਾਰਾਂ ਦੀ ਭਰਤੀ ਲਈ 5000 ਨੌਜਵਾਨ ਮੁੰਡੇ ਅਤੇ 1000 ਮਹਿਲਾਵਾਂ ਨੂੰ ਭਰਤੀ ਕੀਤਾ ਜਾਵੇਗਾ। ਦੱਸ ਦਈਏ ਕਿ ਇਸ ਭਰਤੀ ਪ੍ਰਕਿਰਿਆ ਲਈ ਸਭ ਤੋਂ ਪਹਿਲਾਂ ਸਰੀਰਕ ਟਰਾਇਲ ਹੋਵੇਗਾ ਅਤੇ ਫਿਰ ਫਿਜੀਕਲ ਸਕਰੀਨਿੰਗ ਹੋਵੇਗੀ। ਜੇਕਰ ਕੋਈ ਵੀ ਯੋਗ ਉਮੀਦਵਾਰ ਇਸ ਭਰਤੀ ਪ੍ਰਕਿਰਿਆ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੈ। ਨੌਕਰੀ ਪ੍ਰਾਪਤ ਕਰਨ ਲਈ ਅਰਜੀ ਦੇਣਾ ਚਾਹੁੰਦਾ ਹੈ ਤਾਂ ਉਹ 20 ਫਰਵਰੀ ਤੋਂ ਲੈ ਕੇ 21 ਮਾਰਚ ਤੱਕ ਅਪਲਾਈ ਕਰ ਸਕਦਾ ਹੈ। ਜੇਕਰ ਤੁਸੀਂ ਜਿਆਦਾ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਸ ਲਈ ਹਰਿਆਣਾ ਸਟਾਫ ਸਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਕੀਤਾ ਗਿਆ ਹੈ। ਤੁਸੀਂ ਉਸ ਨੋਟੀਫਿਕੇਸ਼ਨ ਰਾਹੀਂ ਵੀ ਮੁਕੰਮਲ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ।
Leave a Reply