ਭਾਜਪਾ ਦੇ ਇੱਕ ਲੀਡਰ ਉੱਪਰ ਪੰਜਾਬ ਪੁਲਿਸ ਨੇ ਅੱਜ ਮਾਮਲਾ ਦਰਜ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਥਿਤ ਭਾਜਪਾ ਨੇਤਾ ਉੱਪਰ ਇਹ ਦੋਸ਼ ਹਨ ਕਿ ਉਸ ਨੇ ਜਿਪਸੀ ਗੱਡੀ ਉੱਪਰ ਜਾਲੀ ਨੰਬਰ ਪਲੇਟ ਲਾ ਕੇ ਆਪਣੇ ਕਾਫਲੇ ਵਿੱਚ ਚਲਾਉਂਦਾ ਸੀ। ਜਿਸ ਨੂੰ ਲੈ ਕੇ ਕਿਸੇ ਨੇ ਸ਼ਿਕਾਇਤ ਕਰ ਦਿੱਤੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਉਕਤ ਭਾਜਪਾ ਲੀਡਰ ਖਿਲਾਫ ਮਾਮਲਾ ਦਰਜ ਕਰ ਲਿਆ। ਬੇਸ਼ੱਕ ਇਸ ਭਾਜਪਾ ਲੀਡਰ ਕੋਲ ਵਾਈ ਪਲੱਸ ਸੁਰੱਖਿਆ ਵੀ ਉਪਲਬਧ ਹੈ। ਜਾਣਕਾਰੀ ਮੁਤਾਬਕ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਭਾਜਪਾ ਨੇਤਾ ਸੁਖਵਿੰਦਰ ਸਿੰਘ ਬਿੰਦਰਾ ਉੱਪਰ ਥਾਣਾ ਦੁਗਰੀ ਵਿੱਚ ਪੰਜਾਬ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਿਕ ਸੁਖਵਿੰਦਰ ਸਿੰਘ ਉੱਪਰ ਕਥਿਤ ਦੋਸ ਹਨ ਕਿ ਉਸ ਨੇ ਆਪਣੇ ਦਸਤੇ ਵਿੱਚ ਚੱਲਣ ਵਾਲੀ ਇੱਕ ਜਿਪਸੀ ਗੱਡੀ ਉੱਪਰ ਜਾਲੀ ਨੰਬਰ ਪਲੇਟ ਲਗਾ ਰੱਖੀ ਹੈ। ਉਕਤ ਜਿਪਸੀ ਵਿੱਚ ਅਲੱਗ ਤੋਂ ਲਾਈਟ ਸਿਸਟਮ ਵੀ ਲਗਾਇਆ ਗਿਆ ਹੈ । ਜਿਹੜਾ ਕਿ ਟਰੈਫਿਕ ਨਿਯਮਾਂ ਦੇ ਉਲਟ ਹੈ। ਇਸ ਸਬੰਧੀ ਕਿਸੇ ਵਿਅਕਤੀ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਸੀ। ਉਕਤ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਪੜਤਾਲ ਕਰਕੇ ਭਾਜਪਾ ਲੀਡਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੁਖੀ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਜਿਪਸੀ ਉੱਤੇ ਜਾਲੀ ਨੰਬਰ ਪਲੇਟ ਲੱਗੀ ਸੀ ਤੇ ਲਾਈਟਿੰਗ ਸਿਸਟਮ ਵੀ ਅਲੱਗ ਤੋਂ ਲਗਵਾ ਰੱਖਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਪੜਤਾਲ ਕਰਕੇ ਉਕਤ ਭਾਜਪਾ ਲੀਡਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੱਸ ਦਈਏ ਕਿ ਸੁਖਵਿੰਦਰ ਸਿੰਘ ਬਿੰਦਰਾ 2022 ਵਿੱਚ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਸਨ। ਉਹਨਾਂ ਕੋਲ ਵਾਈ ਪਲੱਸ ਸਕਿਉਰਟੀ ਵੀ ਹੈ । ਇਸ ਤੋਂ ਇਲਾਵਾ ਕਾਂਗਰਸ ਸਰਕਾਰ ਵੇਲੇ ਸੁਖਵਿੰਦਰ ਬਿੰਦਰਾ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਵੀ ਰਹੇ ਹਨ। ਹੁਣ ਪੂਰੇ ਮਾਮਲੇ ਤੋਂ ਬਾਅਦ ਇਸ ਪਰਚੇ ਦੀ ਖੂਬ ਚਰਚਾ ਹੋ ਰਹੀ ਹੈ। ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਭਾਜਪਾ ਦੇ ਲੀਡਰ ਕੀ ਸੁਖਵਿੰਦਰ ਸਿੰਘ ਬਿੰਦਰਾ ਦੇ ਪੱਖ ਵਿੱਚ ਆਉਂਦੇ ਹਨ ਜਾਂ ਨਹੀਂ। ਇਸ ਦੇ ਨਾਲ ਹੀ ਪੁਲਿਸ ਕਦੋਂ ਅਗਲੀ ਕਾਰਵਾਈ ਕਰਦੀ ਹੈ।
Leave a Reply