ਕਿਸਾਨਾਂ ਦੇ ਸੰਘਰਸ਼ ਦਰਮਿਆਨ ਇੱਕ ਚਰਚਾ ਚੱਲ ਰਹੀ ਸੀ ਕਿ ਪੈਟਰੋਲ ਪੰਪ ਪੰਜਾਬ ਵਿੱਚ ਬੰਦ ਰਹਿਣਗੇ। ਜਿਸ ਨੂੰ ਲੈ ਕੇ ਆਮ ਲੋਕ ਕਾਫੀ ਚਿੰਤਾ ਵਿੱਚ ਸਨ ਅਤੇ ਬਹੁਤੇ ਲੋਕ ਇਹ ਜਾਨਣ ਦਾ ਯਤਨ ਕਰ ਰਹੇ ਸਨ। ਪੰਜਾਬ ਵਿੱਚ ਪੈਟਰੋਲ ਪੰਪ ਕਿਸ ਦਿਨ ਬੰਦ ਰਹਿਣਗੇ। ਹੁਣ ਇੱਕ ਮੀਡੀਆ ਰਿਪੋਰਟ ਰਾਹੀਂ ਇਹ ਗੱਲ ਸਾਫ ਹੋਈ ਹੈ। ਸ਼ੁਕਰਵਾਰ ਨੂੰ ਪੰਜਾਬ ਵਿੱਚ ਪੈਟਰੋਲ ਪੰਪ ਬੰਦ ਨਹੀਂ ਰਹਿਣਗੇ। ਸੰਘਰਸ਼ ਕਰ ਰਹੇ ਕਿਸਾਨਾਂ ਨੇ ਆਪਣੀਆਂ ਮੰਗਾਂ ਦੇ ਸਮਰਥਨ ਲਈ ਪੈਟਰੋਲ ਪੰਪ ਮਾਲਕਾਂ ਨੂੰ ਉਹਨਾਂ ਦਾ ਸਮਰਥਨ ਦੇਣ ਲਈ ਇਹ ਗੱਲ ਆਖੀ ਗਈ ਸੀ। ਪੈਟਰੋਲ ਪੰਪ ਡੀਲਰ ਆਪਣੀ ਐਸੋਸੀਏਸ਼ਨ ਰਾਹੀਂ ਇਹ ਫੈਸਲਾ ਲੈਣ। ਲੇਕਿਨ ਹਾਲੇ ਤੱਕ ਕੋਈ ਵੀ ਅਜਿਹਾ ਫੈਸਲਾ ਨਹੀਂ ਲਿਆ ਗਿਆ।
ਐਸੋਸੀਏਸ਼ਨ ਦੀ ਅੰਮ੍ਰਿਤਸਰ ਜ਼ਿਲ੍ਹਾ ਇਕਾਈ ਦੇ ਇਕ ਆਗੂ ਨੇ ਦੱਸਿਆ ਕਿ ਸ਼ੁਕਰਵਾਰ ਨੂੰ ਸ਼ਹਿਰੀ ਇਲਾਕਿਆਂ ਵਿੱਚ ਪੈਟਰੋਲ ਪੰਪ ਦੀ ਸਪਲਾਈ ਪਹਿਲਾਂ ਵਾਂਗ ਰਹੇਗੀ। ਲੇਕਿਨ ਕਿਸਾਨ ਜਥੇਬੰਦੀਆਂ ਦੀ ਕਾਲ ਕਰਕੇ ਪੇਂਡੂ ਏਰੀਆ ਵਿੱਚ ਥੋੜਾ ਬਹੁਤ ਅਸਰ ਵੇਖਣ ਨੂੰ ਮਿਲ ਸਕਦਾ ਹੈ। ਪੇਂਡੂ ਖੇਤਰਾਂ ਵਿੱਚ ਪੈਟਰੋਲ ਪੰਪ ਨੂੰ ਖੁੱਲਾ ਰੱਖਣ ਜਾਂ ਬੰਦ ਕਰਨ ਬਾਰੇ ਫੈਸਲਾ ਮਾਲਕ ਆਪੀ ਲੈਣਗੇ। ਉਹਨਾਂ ਦੀ ਐਸੋਸੀਏਸ਼ਨ ਨੇ ਆਪਣੇ ਪੱਧਰ ਦੇ ਉੱਪਰ ਕੋਈ ਵੀ ਅਜਿਹਾ ਫੈਸਲਾ ਨਹੀਂ ਲਿਆ। ਉਧਰ ਦੂਜੇ ਪਾਸੇ ਆਪਣੇ ਆਪ ਨੂੰ ਸਭ ਤੋਂ ਪੁਰਾਣੀ ਬਾਡੀ ਦੱਸਣ ਵਾਲੇ ਪੰਜਾਬ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਨੇ ਇਹ ਸਪਸ਼ਟ ਕੀਤਾ ਹੈ। ਉਹਨਾਂ ਦਾ ਇਸ ਕਿਸਾਨੀ ਘੋਲ ਨਾਲ ਕੋਈ ਵੀ ਸਬੰਧ ਨਹੀਂ ਹੈ ।
ਐਸੋਸੀਏਸ਼ਨ ਦੇ ਜਨਰਲ ਸਕੱਤਰ ਰਜੇਸ਼ ਕੁਮਾਰ ਨੇ ਬਕਾਇਦਾ ਪ੍ਰੈਸ ਨੋਟ ਜਾਰੀ ਕਰਕੇ ਇਹ ਗੱਲ ਸਪਸ਼ਟ ਕੀਤੀ ਹੈ ਕਿ ਪੰਪ ਮਾਲਕਾਂ ਆਪਣਾ ਕਮਿਸ਼ਨ ਸਮੇਤ ਕੁਝ ਹੋਰ ਮੰਗਾਂ ਨੂੰ ਲੈ ਕੇ 15 ਫਰਵਰੀ ਨੂੰ ਤੇਲ ਨਾਲ ਖਰੀਦਣ ਦਾ ਫੈਸਲਾ ਲੈ ਗਿਆ ਹੈ। ਇਸੇ ਤਹਿਤ ਅੱਗੇ ਬਾਈ ਫਰਵਰੀ ਨੂੰ ਪੈਟਰੋਲ ਡੀਜ਼ਲ ਨਾ ਵੇਚਣ ਭਾਵ ਕਿ ਪੰਪ ਸਾਰਾ ਦਿਨ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਆਖਿਆ ਕਿ ਆਪਣੀ ਮੰਗ ਦੇ ਮੁਤਾਬਕ ਵੀਰਵਾਰ ਨੂੰ ਪੈਟਰੋਲ ਪੰਪ ਮਾਲਕਾਂ ਨੇ ਕੰਪਨੀਆਂ ਤੋਂ ਤੇਲ ਨਹੀਂ ਲਿਆ। ਇਸ ਗੱਲ ਨੂੰ ਅੰਦੋਲਨ ਨਾਲ ਨਾ ਜੋੜ ਕੇ ਦੇਖਿਆ ਜਾਵੇ।
ਪੰਜਾਬ ਦੇ ਸਾਰੇ ਪੈਟਰੋਲ ਪੰਪ ਉਹਨਾਂ ਦੀ ਐਸੋਸੀਏਸ਼ਨ ਨਾਲ ਜੁੜੇ ਹਨ। ਸਰਕਾਰ ਤੇ ਤੇਲ ਕੰਪਨੀਆਂ ਵਿਚਾਲੇ ਗੱਲ ਚੱਲ ਰਹੀ ਹੈ। ਪੈਟਰੋਲ ਪੰਪ ਮਾਲਕਾਂ ਦੀ ਲੰਬੇ ਸਮੇਂ ਤੋਂ ਕਮਿਸ਼ਨ ਵਧਾਉਣ ਦੀ ਮੰਗ ਨੂੰ ਲੈ ਕੇ ਹੀ ਇਹ ਫੈਸਲਾ ਐਸੋਸੀਏਸ਼ਨ ਵੱਲੋਂ ਲਿਆ ਗਿਆ ਹੈ। ਪੰਪ ਮਾਲਕਾਂ ਦਾ ਕਹਿਣਾ ਹੈ ਕਿ ਸਮੇਂ ਦੇ ਨਾਲ ਨਾਲ ਸਭ ਕੁਝ ਬਦਲ ਗਿਆ ਹੈ। ਪਰ ਸਰਕਾਰ ਤੇ ਤੇਲ ਕੰਪਨੀਆਂ ਨੇ ਲਗਭਗ ਪਿਛਲੇ 10 ਸਾਲ ਤੋਂ ਉਹਨਾਂ ਦਾ ਕਮਿਸ਼ਨ ਨਹੀਂ ਵਧਾਇਆ। ਜੇਕਰ ਉਹਨਾਂ ਦੀ ਮੰਗ ਨਾ ਪੂਰੀ ਹੋਈ ਤਾਂ 22 ਫਰਵਰੀ ਨੂੰ ਪੂਰਾ ਦਿਨ ਪੈਟਰੋਲ ਪੰਪ ਬੰਦ ਰੱਖੇ ਜਾਣਗੇ।
Leave a Reply