ਕਿਸਾਨਾਂ ਨਾਲ਼ ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਆਇਆ ਹੈ। ਉਹ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਦੇ ਵਿਚਕਾਰ ਗੱਲਬਾਤ ਲਈ ਅਹਿਮ ਭੂਮਿਕਾ ਅਦਾ ਕਰ ਰਹੇ ਹਨ। ਉਹਨਾਂ ਨੇ ਇਸ ਮੀਟਿੰਗ ਤੋਂ ਬਾਅਦ ਮੀਡੀਆ ਨਾਲ਼ ਗੱਲਬਾਤ ਕਰਦੇ ਹੋਏ ਕਿਹਾ ਕਿ ਇੰਟਰਨੈਟ ਨਾਲ਼ ਸਬੰਧਿਤ ਜਾਂ ਕੋਈ ਪੰਜਾਬ ਨਾਲ ਸੰਬੰਧਿਤ ਕੋਈ ਵੀ ਵਿਸ਼ਾ ਉਹਦੀ ਤੁਰੰਤ ਅਸੀਂ ਡੀਜੀਪੀ ਸਾਹਿਬ ਨੂੰ ਕਹਿ ਦਿੱਤਾ ਹੈ। ਜਿਹੜਾ ਵਿਸ਼ਾ ਪੰਜਾਬ ਸਟੇਟ ਦਾ ਉਹ ਅਸੀਂ ਹੱਲ ਕਰਾਂਗੇ। ਉਹਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ। ਅਸੀਂ ਹਰ ਰੋਜ਼ ਯੂਨੀਅਨ ਆਗੂਆਂ ਨੂੰ ਮਿਲਦੇ ਹੀ ਰਹਿਦੇ ਹਾਂ। ਅਸੀਂ ਤਾਂ ਆਪਸ ‘ਚ ਇੱਕ ਦੂਜੇ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ। ਅਸੀਂ ਹਰਿਆਣਾ ਸਰਕਾਰ ਨੂੰ ਕਿਹਾ ਕਿ ਹਰਿਆਣਾ ਸਰਕਾਰ ਇਸ ਤਰ੍ਹਾਂ ਦਾ ਵੀ ਨਾ ਕਰੇ ਕਿ ਉਹ ਸਾਡੇ ਪਾਸੇ ਆ ਕੇ ਗੋਲੇ ਸੁੱਟਦੇ ਨੇ ਜਾਂ ਰਬੜ ਦੀਆਂ ਗੋਲੀਆਂ ਚਲਾ ਰਹੇ ਹਨ। ਮੀਟਿੰਗ ਵਿੱਚ ਆਗੂਆਂ ਨੇ ਖੋਲ ਵੀ ਦਿਖਾਏ ਹਨ। ਇਸ ਤਰ੍ਹਾਂ ਨਾ ਕਰੋ। ਇਹ ਮਸਲਾ ਗੱਲਬਾਤ ਨਾਲ ਨਿਬੜੂਗਾ। ਮੈਨੂੰ ਇਹ ਗੱਲ ਕਹਿਣ ‘ਚ ਕੋਈ ਹਰਜ ਨਹੀਂ ਕਿ ਕਸਟੋਡੀਅਨ ਹੋਣ ਦੇ ਨਾਤੇ ਮੈਂ ਪੰਜਾਬ ਨਾਲ ਆ।
ਪਰ ਲਾਅ ਆਰਡਰ ‘ਤੇ ਪੰਜਾਬ ਦੇ ਸਾਢੇ ਤਿਨ ਕਰੋੜ ਲੋਕਾਂ ਦੀਆਂ ਦਿੱਕਤਾਂ ਵੀ ਅਸੀਂ ਦੇਖਣੀਆਂ ਹਨ। ਕੋਈ ਇਸ ਤਰ੍ਹਾਂ ਦਾ ਮਾਹੌਲ ਨਾ ਬਣ ਜੇ ਕਿ ਸਾਡੇ ਕੋਲ ਤੇਲ ਦੀ ਕਮੀ ਆ ਜੇ ਸਾਡੇ ਕੋਲ ਦੁੱਧ ਦੀ ਜਾਂ ਜਰੂਰੀ ਵਸਤਾਂ ਦੀ ਸਭ ਚੀਜ਼ ਸਬਜੀਆਂ ਜਦੋਂ ਅਸੀਂ ਆਪ ਹੀ ਪੈਦਾ ਕਰਦੇ ਆਂ ਸਾਡੇ ਕੋਲ ਕੋਈ ਇਹੋ ਜਿਹੇ ਜਿਹੜੀਆਂ ਬਾਹਰੋਂ ਚੀਜ਼ਾਂ ਆਉਂਦੀਆਂ ਨੇ ਉਹਨਾਂ ਦੀ ਕੋਈ ਕਮੀ ਨਾ ਆਵੇ ਤਾਂ ਕਿ ਆਮ ਲੋਕ ਨਾ ਪ੍ਰਭਾਵਿਤ ਹੋਣ। ਇਸ ਗੱਲ ਲਈ ਮੈਂ ਯਕੀਨ ਵੀ ਦਿੰਦਾ ਹਾਂ ਕਿ ਉਹਨਾਂ ਨੇ ਵੀ ਮੇਰੇ ਨਾਲ ਕਿਸਾਨ ਸੰਗਠਨ ਨੇ ਕਿਹਾ ਇਸ ਗੱਲ ਲਈ ਅਸੀਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਸ਼ਾਂਤੀਪੂਰਵਕ ਅੰਦੋਲਨ ਚੱਲੂਗਾ। ਉਧਰੋਂ ਵੀ ਸ਼ਾਂਤੀ ਰਹੂਗੀ। ਸਰਕਾਰ ਵੱਲੋਂ ਕਿਹਾ ਕਿ ਉਹ ਐਤਵਾਰ ਨੂੰ ਦੋਬਾਰਾ ਮੀਟਿੰਗ ਕਰਨਗੇ। ਕਿਸਾਨਾਂ ਨਾਲ਼ ਡਿਟੇਲ ‘ਚ ਸਾਰੀਆਂ ਮੰਗਾਂ ਬਾਰੇ ਗੱਲਬਾਤ ਹੋਈ ਹੈ। ਕੇਂਦਰ ਦੇ ਨੁਮਾਇੰਦੇ ਵੀ ਅੱਗੇ ਗੱਲ ਕਰਨਗੇ ਕਿ ਉਹ ਕੀ ਕੀ ਕਰ ਸਕਦੇ ਹਨ। ਫੌਰੀ ਤੌਰ ‘ਤੇ ਉਹ ਲਖੀਮਪੁਰ ਖੀਰੀ ਦੇ ਜਖਮੀਆਂ ਨੂੰ 10 ਲੱਖ ਰੁਪਆ ਅਨਾਉਂਸ ਕੀਤਾ ਸੀ ਉਹਦੇ ਚ ਜਿਹੜੇ ਪੂਰੇ ਦੇਸ਼ ਦੇ ਵਿੱਚ ਗ੍ਰਹਿ ਮੰਤਰਾਲੇ ਦੁਆਰਾ ਜਿਹੜੇ ਉਤੋਂ ਪਹਿਲਾਂ ਕੇਸ ਹੋਏ ਸੀ
ਪਹਿਲਾਂ ਵਾਲੇ ਅੰਦੋਲਨ ਚ ਜਾਂ ਰੇਲਵੇ ਦੇ ਉਹਨਾਂ ਨੂੰ ਖਤਮ ਕਰਨਾ ਹੈ। ਸਪਰੇ ਵਾਲੇ ਦਾ ਬੀਜਣ ਦਾ ਆਪਸ ਚ ਪਿਆਰ ਹੁੰਦਾ ਉਹ ਵਿਸ਼ਵਾਸ ਤੇ ਇੱਕ ਦੂਜੇ ਦੀ ਚੀਜ਼ਾਂ ਖਰੀਦ ਲੈਂਦੇ ਸੋ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਾ ਪ੍ਰਾਵਧਾਨ ਅੱਜ ਬਹੁਤ ਲੰਬੀ ਚੌੜੀ ਗੱਲਬਾਤ ਕਿਸਾਨ ਸੰਗਠਨਾਂ ਚ ਤੇ ਕੇਂਦਰ ਸਰਕਾਰ ਚ ਤੀਸਰੀ ਮੀਟਿੰਗ ਹੈ ਇੱਕ ਹਫਤੇ ਦੇ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਹ ਅੰਦੋਲਨ ਹ ਇਸ ਲਈ ਮੇਰਾ ਫਰਜ ਬਣਦਾ ਸੀ ਕਿ ਮੈਂ ਪੰਜਾਬ ਦੇ ਮੁਖੀਆਂ ਹੋਣ ਦੇ ਨਾਤੇ ਆਪਣੇ ਲੋਕਾਂ ਦੇ ਵਕੀਲ ਦੇ ਤੌਰ ਤੇ ਇਥੇ ਆਵਾਂ ਹਰ ਵਿਸ਼ੇ ਤੇ ਜਾਨੀ ਕਿ ਹਰ ਟੋਪਿਕ ਤੇ ਬਹੁਤ ਡਿਟੇਲ ਚ ਗੱਲ ਹੋਈ ਹੈ। ਰਾਤ ਡੇਢ ਵਜੇ ਤੱਕ ਗੱਲਬਾਤ ਬਹੁਤ ਪੋਜੀਟਿਵ ਹੋਈ ਹੈ। ਜੋ ਪੰਜਾਬ ਸਰਕਾਰ ਨਾਲ ਸੰਬੰਧਿਤ ਵਿਸ਼ੇ ਨੇ ਜਿਵੇਂ ਕਿ ਸੈਂਟਰ ਸਰਕਾਰ ਨੇ ਸਾਡੇ ਤਿੰਨ ਜਿਲਿਆਂ ਦੇ ਵਿੱਚ ਸੰਗਰੂਰ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਸੈਂਟਰ ਸਰਕਾਰ ਨੇ ਚਿੱਠੀ ਕੱਢ ਕੇ ਨੈਟ ਸੇਵਾ ਬੰਦ ਕੀਤੀ ਹੈ। ਕਿਉਂਕਿ ਉਹਨਾਂ ਦੇ ਅਧੀਨ ਆ ਜਾਂਦਾ ਉਹਨਾਂ ਨੇ ਸਾਡਾ ਇੰਟਰਨੈਟ ਬੰਦ ਕਰਾ ਦਿੱਤਾ।
ਪੰਜਾਬ ਦੇ ਬੱਚਿਆਂ ਦੇ ਪੇਪਰ ਸ਼ੁਰੂ ਹੋ ਗਿਆ ਹਨ ਜਿਸ ਕਰਕੇ ਅੱਜ ਤੋਂ ਆਨਲਾਈਨ ਪੜ੍ਹਾਈਆਂ ਵੀ ਪ੍ਰਭਾਵਿਤ ਹੋਈਆਂ ਹਨ। ਸਾਡੇ ਬੱਚਿਆਂ ਦਾ ਕੀ ਕਸੂਰ ਹੈ। ਜਦਕਿ ਕਿਸਾਨ ਬਾਰਡਰਾਂ ‘ਤੇ ਹੀ ਬੈਠੇ ਹਨ। ਉਹਨਾਂ ਨੇ ਕਿਹਾ ਕਿ ਉਹ ਸਾਡੇ ਵਾਲੇ ਪਾਸੇ ਆ ਕੇ ਡਰੋਨ ਨਾਲ਼ ਸੈਲ ਸੁੱਟ ਰਹੇ ਹਨ। ਅਜਿਹਾ ਤਾਂ ਕੋਈ ਬੇਗਾਨੇ ਦੇਸ਼ ਦੇ ਨਾਗਰਿਕਾਂ ਨਾਲ ਵੀ ਨਹੀਂ ਕਰਦਾ। ਹੁਣ ਅਗਲੀ ਮੀਟਿੰਗਗ ਐਤਵਾਰ ਨੂੰ ਹੋਵੇਗੀ। ਕਿਸਾਨ ਸੰਗਠਨ ਵੀ ਜਾ ਕੇ ਗੱਲ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਤਿੰਨ ਵਾਰੀ ਸੈਂਟਰ ਸਰਕਾਰ ਇੱਥੇ ਲਿਆ ਕੇ ਕਿਸਾਨਾਂ ਦੇ ਸਾਹਮਣੇ ਬਿਠਾ ਕੇ ਗੱਲਬਾਤ ਕਰਵਾਈ ਹੈ। ਜੇ ਕੋਈ ਦਿੱਕਤ ਆਉਂਦੀ ਤਾਂ ਉਹ ਸਟੇਟ ਦਾ ਕੋਈ ਮਸਲਾ ਹੁੰਦਾ ਤਾਂ ਉਹ ਠੀਕ ਕਰਨਗੇ। ਉਹਨਾਂ ਕਿਹਾ ਕਿ ਦੋਨੇ ਪਾਸਿਓਂ ਸੈਂਟਰ ਸਰਕਾਰ ਤੋਂ ਵੀ ਅਸੀਂ ਇਹ ਯਕੀਨ ਲਈਏ ਕਿ ਹਰਿਆਣਾ ਨਾਲ ਗੱਲ ਕਰੋ। ਉਧਰਲੇ ਪਾਸਿਓਂ ਸ਼ਾਂਤੀ ਰੱਖੀ ਜਾਵੇ ਤੇ ਇਧਰਲੇ ਪਾਸੇ ਕਿਸਾਨ ਸੰਗਤਾਂ ਨੇ ਤਾਂ ਕੱਲ ਹੀ ਅਪੀਲ ਕਰਤੀ ਸੀ ਕਿ ਸ਼ਾਂਤੀ ਰੱਖੋ।
Leave a Reply