ਲਗਾਤਾਰ ਪਿਛਲੇ ਕਈ ਦਿਨਾਂ ਤੋਂ ਪੇਟੀਐਮ ਨਾਲ ਜੁੜੀਆਂ ਖਬਰਾਂ ਆ ਰਹੀਆਂ ਹਨ। ਜਿਸ ਨੂੰ ਲੈ ਕੇ ਲੋਕਾਂ ਦੇ ਮਨ ਵਿੱਚ ਕਈ ਸ਼ੰਕੇ ਹਨ। ਹੁਣ ਇੱਕ ਤਾਜ਼ਾ ਅਪਡੇਟ ਇਸ ਮਾਮਲੇ ਨਾਲ ਜੁੜੀ ਆਈ ਹੈ। ਰਿਜ਼ਰਵ ਬੈਂਕ ਆਫ ਇੰਡੀਆ ਨੇ ਪੇਟੀਐਮ ਬੈਂਕ ਵਿੱਚ ਪੈਸੇ ਜਮਾ ਕਰਾਉਣ ਅਤੇ ਕਢਵਾਉਣ ਤੋਂ ਇਲਾਵਾ ਕੋਈ ਵੀ ਟਰਾਂਜੈਕਸ਼ਨ ਕਰਨ ਲਈ ਹੁਣ ਮਿਤੀ ਤੈਅ ਕੀਤੀ ਹੈ। ਆਰਬੀਆਈ ਦੇ ਮੁਤਾਬਕ ਇਹ ਮਿਤੀ ਹੁਣ 15 ਮਾਰਚ ਹੈ। ਜਿਸ ਨੂੰ ਲੈ ਕੇ ਸ਼ੁਕਰਵਾਰ ਨੂੰ ਆਰਬੀ ਆਈ ਨੇ ਇੱਕ ਸਰਕੂਲਰ ਵੀ ਜਾਰੀ ਕੀਤਾ ਹੈ। ਕਿਉਂਕਿ ਪਿਛਲੇ ਕਈ ਦਿਨਾਂ ਤੋਂ ਲੋਕ ਸਵਾਲ ਕਰ ਰਹੇ ਸਨ ਅਤੇ ਹੁਣ ਆਰਬੀਆਈ ਨੇ ਸਵਾਲ ਤੇ ਉਨਾਂ ਦੇ ਜਵਾਬ ਵੀ ਦਿੱਤੇ ਹਨ
ਇਸ ਤੋਂ ਪਹਿਲਾਂ 31 ਜਨਵਰੀ ਨੂੰ ਆਰਬੀਆਈ ਨੇ ਸਰਕੂਲਰ ਜਾਰੀ ਕਰਦੇ ਹੋਏ ਕਿਹਾ ਸੀ ਕਿ 29 ਫਰਵਰੀ ਤੋਂ ਬਾਅਦ ਪੇਟੀਐਮ ਬੈਂਕ ਦੇ ਕਾਊਂਟ ਵਿੱਚ ਪੈਸਾ ਨਹੀਂ ਜਮਾ ਕਰਵਾਇਆ ਜਾ ਸਕੇਗਾ । ਇਸ ਬੈਂਕ ਦੇ ਰਾਹੀਂ ਪੇਟੀਐਮ ਵਾਲਿਟ ਪ੍ਰੀਪੇਡ ਸਰਵਿਸ ਫਾਸਟ ਟੈਗ ਅਤੇ ਹੋਰ ਸਰਵਿਸਿਸ ਲਈ ਪੈਸਾ ਨਹੀਂ ਪਾਇਆ ਜਾ ਸਕੇਗਾ। ਆਰਬੀ ਨੇ ਕਿਹਾ ਕਿ ਜੇਕਰ ਕਿਸੇ ਗ੍ਰਾਹਕ ਦਾ ਪੇਟੀਐਮ ਬੈਂਕ ਵਿੱਚ ਸੇਵਿੰਗ ਜਾਂ ਕਰੰਟ ਖਾਤਾ ਹੈ ਤਾਂ ਉਹ 15 ਮਾਰਚ 2024 ਤੋਂ ਬਾਅਦ ਵੀ ਆਪਣੇ ਅਕਾਊਂਟ ਬੈਲੈਂਸ ਵਿੱਚੋਂ ਫੰਡ ਕਢਵਾ ਜਾਂ ਟ੍ਰਾਂਸਫਰ ਕਰ ਸਕਦੇ ਹਨ। ਇਸ ਲਈ ਉਹ ਏਟੀਐਮ ਦੀ ਵਰਤੋਂ ਵੀ ਕਰ ਸਕਦੇ ਹਨ। ਜੇਕਰ ਕਿਸੇ ਕੋਲ ਪੇਟੀਐਮ ਬੈਂਕ ਵਿੱਚ ਸੇਵਿੰਗ ਜਾਂ ਕਰੰਟ ਅਕਾਊਂਟ ਹੈ
ਤਾਂ ਉਹ 15 ਮਾਰਚ 2024 ਤੋਂ ਬਾਹਰ ਉਸ ਅਕਾਊਂਟ ਵਿੱਚ ਪੈਸੇ ਨਹੀਂ ਜਮਾ ਕਰਵਾ ਸਕਣਗੇ। ਜੇਕਰ ਕਿਸੇ ਦੀ ਪੇਟੀਐਮ ਬੈਂਕ ਅਕਾਊਂਟ ਵਿੱਚ ਤਨਖਾਹ ਆਉਂਦੀ ਹੈ ਤਾਂ ਉਹ 15 ਮਾਰਚ 2024 ਤੋਂ ਬਾਅਦ ਆਪਣੇ ਪੇਟੀਐਮ ਬੈਂਕ ਖਾਤੇ ਵਿੱਚ ਉਹ ਕੋਈ ਵੀ ਆਪਣੀ ਤਨਖਾਹ ਨਹੀਂ ਪਾ ਸਕਣਗੇ। ਭਾਵ ਕਿ ਉਹਨਾਂ ਨੂੰ ਖਾਤਾ ਬਦਲਣਾ ਪਵੇਗਾ। ਜੇਕਰ ਤੁਹਾਡੇ ਕੋਲ ਪੀਟੀਐਮ ਬੈਂਕ ਦਾ ਫਾਸਟ ਟੈਗ ਹੈ ਤਾਂ 15 ਮਾਰਚ 2024 ਤੋਂ ਬਾਅਦ ਫਾਸਟਟੈਗ ਨੂੰ ਰੀਚਾਰਜ ਨਹੀਂ ਕਰਵਾ ਸਕੋਗੇ। ਭਾਵ ਕਿ ਉਸ ਫਾਸਟ ਟੈਗ ਵਿੱਚ ਪੈਸੇ ਨਹੀਂ ਪਾ ਸਕੋਗੇ। ਇਸ ਲਈ ਜੇਕਰ ਤੁਸੀਂ ਇਸ ਦਾ ਬਦਲ ਚਾਹੁੰਦੇ ਹੋ ਤਾਂ ਹੁਣੇ ਨਵਾਂ ਫਾਸਟ ਟੈਗ ਖਰੀਦ ਲਵੋ।
Leave a Reply