ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਇਸ ਵੇਲੇ ਕਸੂਤੇ ਘਿਰ ਗਏ ਹਨ। ਜਿਨਾਂ ਨੂੰ ਇੱਕ ਅਦਾਲਤ ਵੱਲੋਂ ਬੁੱਧਵਾਰ ਨੂੰ ਇੱਕ ਡਾਕਟਰ ਖੁਦਕੁਸ਼ੀ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਦਿੱਲੀ ਦੀ ਇੱਕ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਕਾਸ਼ ਜਾਰਵਾਲ ਨੂੰ ਇੱਕ ਡਾਕਟਰ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਹੈ। ਜਾਣਕਾਰੀ ਮੁਤਾਬਕ ਡਾਕਟਰ ਰਜਿੰਦਰ ਸਿੰਘ ਨੇ 18 ਅਪ੍ਰੈਲ 2020 ਨੂੰ ਦੱਖਣੀ ਦਿੱਲੀ ਦੇ ਦੁਰਗਾ ਵਿਹਾਰ ਵਿੱਚ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ ਸੀ। ਜਿਸ ਦੇ ਮਾਮਲੇ ਵਿੱਚ ਦਿੱਲੀ ਦੇ ਵਿਸ਼ੇਸ਼ ਜੱਜ ਨੇ ਵਿਧਾਇਕ ਜਾਰਵਾਲ ਨੂੰ ਦੋਸ਼ੀ ਠਹਿਰਾਇਆ ਹੈ।
ਜੋ ਕਿ ਦਿੱਲੀ ਦੇ ਦੇਵਲੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ। ਜੱਜ ਨੇ ਆਪ ਵਿਧਾਇਕ ਦੇ ਨਾਲ ਇੱਕ ਹੋਰ ਜਣੇ ਨੂੰ ਵੀ ਦੋਸ਼ੀ ਠਹਿਰਾਇਆ ਹੈ। ਕੋਰਟ ਵੱਲੋਂ ਦੋਹਾਂ ਦੋਸ਼ੀਆਂ ਨੂੰ ਖੁਦਕੁਸ਼ੀ ਲਈ ਉਕਸਾਉਣ ਤੋਂ ਇਲਾਵਾ ਸਾਜਿਸ਼, ਜਬਰੀ ਵਸੂਲੀ ਅਤੇ ਅਪਰਾਧਿਕ ਧਮਕੀ ਦੇਣ ਦਾ ਵੀ ਦੋਸ਼ੀ ਠਹਿਰਾਇਆ। ਕੋਰਟ ਨੇ ਕਿਹਾ ਕਿ ਇਹ ਮੰਨ ਲਿਆ ਗਿਆ ਹੈ ਕਿ ਮੁਦਈ ਦੇ ਵਕੀਲ ਨੇ ਪ੍ਰਕਾਸ਼ ਜਾਰਵਾਲ ਅਤੇ ਕਪਿਲ ਨਾਗਰ ਨੂੰ ਡਾਕਟਰ ਰਜਿੰਦਰ ਸਿੰਘ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿੱਚ ਸਫਲਤਾ ਪੂਰਵਕ ਦੋਸ਼ੀ ਕਰਾਰ ਦਿੱਤਾ ਹੈ। ਉਹਨਾਂ ਵਿਰੁੱਧ ਆਈਪੀਸੀ ਦੀ ਧਾਰਾ 306 ਅਤੇ 34 ਸਾਂਝੇ ਇਰਾਦੇ ਤਹਿਤ ਦੋਸ਼ ਸਾਬਿਤ ਕੀਤੇ ਗਏ ਹਨ। ਜੱਜ ਨੇ ਕਿਹਾ ਕਿ ਡਾਕਟਰ ਰਜਿੰਦਰ ਸਿੰਘ ਜਾਂ ਹੋਰ ਟੈਂਕਰ ਮਾਲਕਾਂ ਵੱਲੋਂ ਵੱਖ-ਵੱਖ ਰਕਮ ਦੀ ਦਏਗੀ।
ਜਿਵੇਂ ਕਿ ਡਾਕਟਰ ਨੇ ਆਪਣੇ ਸੁਸਾਈਡ ਨੋਟ ਦੇ ਵਿੱਚ ਜ਼ਿਕਰ ਕੀਤਾ ਹੈ। ਉਸ ਨੂੰ ਦਰਸਾਉਣ ਵਾਲੇ ਕਿਸੇ ਹੋਰ ਜਾਂ ਸੁਤੰਤਰ ਸਬੂਤ ਦੀ ਅਣਹੋਂਦ ਚਵੀ ਕਿਹਾ ਜਾ ਸਕਦਾ ਹੈ ਕਿ ਮਦਈ ਦੇ ਵਕੀਲ ਨੇ ਦੋਹਾਂ ਮੁਲਜਮਾਂ ਵਿਰੁੱਧ ਅਪਰਾਧ ਨੂੰ ਸਫਲਤਾ ਪੂਰਵਕ ਸਾਬਤ ਕੀਤਾ ਹੈ। ਜੱਜ ਸਜ਼ਾ ਨੂੰ ਲੈ ਕੇ 13 ਮਾਰਚ ਨੂੰ ਦਲੀਲਾਂ ਸੁਣਨਗੇ। ਜਿਸ ਤੋਂ ਬਾਅਦ ਅਗਲਾ ਫੈਸਲਾ ਆਏਗਾ। ਦੋਹਾਂ ਨੂੰ ਵੱਧ ਤੋਂ ਵੱਧ 10 ਸਾਲ ਦੀ ਕੈਦ ਹੋ ਸਕਦੀ ਹੈ। ਆਪਣੇ ਸੁਸਾਈਡ ਨੋਟ ਦੇ ਵਿੱਚ ਡਾਕਟਰ ਨੇ ਵਿਧਾਇਕ ਜਾਰਵਾਲ ਨੂੰ ਖੁਦਕੁਸ਼ੀ ਲਈ ਜਿੰਮੇਵਾਰ ਠਹਿਰਾਇਆ ਸੀ। ਦਿੱਲੀ ਪੁਲਿਸ ਨੇ ਸੁਸਾਈਡ ਨੋਟ ਦੇ ਆਧਾਰ ‘ਤੇ ਆਪ ਵਿਧਾਇਕ ਵਿਰੁੱਧ ਜਬਰੀ ਵਸੂਲੀ ਅਤੇ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਸੀ। ਹੁਣ ਇਸ ਮਾਮਲੇ ਦੇ ਵਿੱਚ ਕੋਰਟ ਵੱਲੋਂ ਅੰਤਿਮ ਫੈਸਲਾ ਆਉਣਾ ਬਾਕੀ ਹੈ। ਜਿਸ ਤੋਂ ਬਾਅਦ ਸਜ਼ਾ ਬਾਰੇ ਪਤਾ ਲੱਗੇਗਾ।
Leave a Reply