ਇਸ ਵੇਲੇ ਇੱਕ ਵੱਡੀ ਖਬਰ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨਾਲ ਜੁੜੀ ਆ ਰਹੀ ਹੈ ਪੰਜਾਬੀ ਦੇ ਇੱਕ ਪ੍ਰਮੁੱਖ ਅਖਬਾਰ ਨੇ ਖਬਰ ਪ੍ਰਕਾਸ਼ਿਤ ਕਰਦਿਆਂ ਲਿਖਿਆ ਹੈ ਕਿ ਪਹਿਲਾਂ ਦਰਜ ਕੀਤੇ ਮਾਮਲੇ ‘ਚ ਹੀ ਇਹਨਾਂ ਨੂੰ ਫੜਿਆ ਜਾ ਸਕਦਾ ਸੀ। ਜਦਕਿ ਐਨਐਸਏ ਨੂੰ ਗਲਤ ਲਾਇਆ ਗਿਆ ਹੈ। ਇਸ ਖਬਰ ਦੇ ਮੁਤਾਬਿਕ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਜਿਸ ਦੇ ਵਿੱਚ ਸਰਬਜੀਤ ਸਿੰਘ ਕਲਸੀ ਭਾਵ ਦਿਲਜੀਤ ਕਲਸੀ, ਗੁਰਮੀਤ ਸਿੰਘ ਬੁੱਕਣ ਵਾਲਾ ਤੇ ਬਸੰਤ ਸਿੰਘ ਆਦਿ ਵੱਲੋਂ ਉਨਾਂ ਤੇ ਲਗਾਏ ਐਨਐਸਏ ਨੂੰ ਚੁਣੌਤੀ ਦਿੰਦਿਆਂ ਪਟੀਸ਼ਨ ਪਾਈ ਗਈ ਸੀ।
ਜਿਸ ‘ਤੇ ਬਹਿਸ ਕਰਦਿਆਂ ਸੀਨੀਅਰ ਵਕੀਲ ਵਿਪਨ ਘਈ ਨੇ ਜਸਟਿਸ ਵਿਨੋਦ ਐਸ ਭਾਰਤਵਾਜ਼ ਦੀ ਬੈਂਚ ਮੂਹਰੇ ਪੈਰਵਾਈ ਕੀਤੀ। ਜਿਸ ਵਿੱਚ ਉਹਨਾਂ ਆਖਿਆ ਕਿ ਅਜਨਾਲਾ ਥਾਣੇ ਵਿੱਚ ਇਨਾ ਵਿਰੁੱਧ ਪਹਿਲਾਂ ਤੋਂ ਹੀ ਮਾਮਲਾ ਦਰਜ ਸੀ। ਜੇਕਰ ਸਰਕਾਰ ਮੁਤਾਬਕ ਇਹਨਾਂ ਨੂੰ ਫੜਿਆ ਜਾਣਾ ਜਰੂਰੀ ਸੀ ਤਾਂ ਅਜਨਾਲਾ ਥਾਣੇ ਵਿੱਚ ਦਰਜ ਮਾਮਲੇ ਵਿੱਚ ਹੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਸੀ। ਵਕੀਲ ਨੇ ਕੋਰਟ ਵਿੱਚ ਕਿਹਾ ਕਿ ਐਨਐਸਏ ਅਹਿਤਿਆਤ ਦੇ ਤੌਰ ‘ਤੇ ਕੀਤੀ ਜਾਣੀ ਵਾਲੀ ਕਾਰਵਾਈ ਹੈ। ਜੇਕਰ ਇਹਨਾਂ ਨੂੰ ਪੁਲਿਸ ਵੱਲੋਂ ਦਰਜ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਐਨਐਸਏ ਤਹਿਤ ਹਿਰਾਸਤ ਵਿੱਚ ਲੈਣ ਦੀ ਲੋੜ ਹੀ ਨਹੀਂ ਸੀ ਪੈਣੀ।
ਉਹਨਾਂ ਮੁਤਾਬਿਕ ਐਨਐਸਏ ਗਲਤ ਲਾਇਆ ਗਿਆ ਹੈ। ਇਸ ਤੋਂ ਇਲਾਵਾ ਦਲੀਲ ਦਿੱਤੀ ਗਈ ਕਿ ਸਿਰਫ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੱਲੋਂ ਹੀ ਐਨਐਸਏ ਦਾ ਹੁਕਮ ਪਾਸ ਕਰਕੇ ਸਮੁੱਚੇ ਪੰਜਾਬ ਵਿੱਚ ਮੁਲਜਮਾਂ ‘ਤੇ ਐਨਐਸਏ ਲਗਾ ਦਿੱਤਾ ਗਿਆ। ਪਰ ਇਹ ਗਲਤ ਹੈ ਕਿਉਂਕਿ ਮਾਹੌਲ ਪੂਰੇ ਪੰਜਾਬ ਦਾ ਵਿਗੜਨ ਦਾ ਦੋਸ਼ ਲਾਇਆ ਗਿਆ ਹੈ ਤੇ ਸਮੁੱਚੇ ਪੰਜਾਬ ਵਿੱਚ ਕੇਵਲ ਇੱਕ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਕਿਵੇਂ ਐਨ ਐਸਸੀ ਦਾ ਹੁਕਮ ਦੇ ਸਕਦਾ। ਇਹਨਾਂ ਦੋਨੇ ਧਿਰਾਂ ਦੀਆਂ ਦਲੀਲਾਂ ਦੇ ਉੱਪਰ ਬਹਿਸ ਹੋਣ ਅਗਲੀ ਸੁਣਵਾਈ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਹੁਣ ਅਗਲੀ ਸੁਣਵਾਈ ਸ਼ੁਕਰਵਾਰ ਨੂੰ ਹੋਵੇਗੀ। ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਆਈ ਅਪਡੇਟ ਉੱਪਰ ਨਜ਼ਰ ਬਣੀ ਰਹੇਗੀ।
Leave a Reply