ਇਸ ਵੇਲੇ ਇੱਕ ਵੱਡੀ ਖ਼ਬਰ ਪੰਜਾਬ ਦੇ ਮਾਨਸਾ ਜ਼ਿਲ੍ਹੇ ਤੋਂ ਆ ਰਹੀ ਹੈ ਜਿੱਥੇ ਪੰਜਾਬ ਪੁਲਸ ਨੇ ਬੁਢਲਾਡਾ ਵਿੱਚ ਇੱਕ ਗਿਰੋਹਬਾਜ਼ ਦਾ ਐਨਕਾਊਂਟਰ ਹੋਇਆ। ਬੇਸ਼ੱਕ ਪੁਲਸ ਨੇ ਇਸ ਗੈਂਗਸਟਰ ਨੂੰ ਕਾਬੂ ਕਰ ਲਿਆ ਹੈ । ਮੀਡੀਆ ਰਿਪੋਰਟਾਂ ਅਨੁਸਾਰ ਪੁਲਸ ਇੱਕ ਗੈਂਗਸਟਰ ਨੂੰ ਨਿਸ਼ਾਨਦੇਹੀ ਲਈ ਲੈ ਕੇ ਗਈ ਸੀ । ਪਰ ਇਸ ਦੌਰਾਨ ਜਦੋਂ ਗੈਂਗਸਟਰ ਨੇ ਭੱਜਣ ਦਾ ਯਤਨ ਕੀਤਾ ਤਾਂ ਪੁਲਸ ਨੂੰ ਮਜਬੂਰਨ ਗੋਲੀ ਚਲਾਉਣੀ ਪਈ । ਬੇਸ਼ੱਕ ਇਸ ਮਾਮਲੇ ਵਿੱਚ ਹਾਲ਼ੇ ਤੱਕ ਪੁਲਸ ਦਾ ਕੋਈ ਅਧਿਕਾਰਤ ਬਿਆਨ ਨਹੀਂ ਸਾਹਮਣੇ ਆਇਆ ।
ਮੀਡੀਆ ਸੂਤਰਾਂ ਅਨੁਸਾਰ ਗੈਂਗਸਟਰ ਨੇ ਫ਼ਿਲਮੀ ਸਕੀਮ ਵਿੱਚ ਭੱਜਣ ਦਾ ਯਤਨ ਕੀਤਾ ਅਤੇ ਪੁਲਸ ਨੇ ਪੈਰ ਉੱਪਰ ਗੋਲੀ ਮਾਰਕੇ ਫੜਿਆ । ਪੁਲਸ ਨੇ ਜਦੋਂ ਸੀਨ ਬਣਾਉਣ ਲੱਗੀ ਤਾਂ ਇਸ ਗੈਂਗਸਟਰ ਨੇ ਚਲਾਕੀ ਨਾਲ਼ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੂੰ ਐਕਸ਼ਨ ਲੈਣਾ ਪਿਆ । ਬੀਤੇ ਕੱਲ੍ਹ ਜ਼ੀਰਕਪੁਰ ਅਤੇ ਲੁਧਿਆਣਾ ਵਿੱਚ ਵੀ ਪੁਲਸ ਨੇ ਐਨਕਾਊਂਟਰ ਕੀਤੇ ।
ਜਿਸ ਬਾਰੇ ਅੱਜ ਖੂਬ ਚਰਚਾ ਹੁੰਦੀ ਰਹੀ । ਜਿਸ ਤੋਂ ਬਾਅਦ ਲੁਧਿਆਣਾ ਪੁਲਸ ਦੇ ਕਮਿਸ਼ਨਰ ਕੁਲਦੀਪ ਸਿੰਘ ਚਹਿਲ ਨੇ ਕਿਹਾ ਸੀ ਕਿ ਮੁੱਖ ਮੰਤਰੀ ਵੱਲੋਂ ਪੰਜਾਬ ਪੁਲਸ ਨੂੰ ਕਿਹਾ ਗਿਆ ਹੈ ਕਿ ਜੇਕਰ ਕੋਈ ਬਦਮਾਸ਼ ਪੁਲਸ ਉੱਪਰ ਗੋਲੀ ਚਲਾਉਂਦਾ ਹੈ ਤਾਂ ਉਸਦੀ ਖੈਰ ਨਹੀਂ ਹੋਵੇਗੀ ।
Leave a Reply