ਮੀਂਹ ਪੈਂਦੇ ਵਿੱਚ ਬਾਰਡਰਾਂ ‘ਤੇ ਬੈਠੇ ਕਿਸਾਨਾਂ ਦੀਆਂ ਤਸਵੀਰਾਂ ਵੇਖੋ

ਪੰਜਾਬ ਵਿੱਚ ਮੌਸਮ ਬਦਲਣ ਕਰਕੇ ਜਿੱਥੇ ਚਾਰੇ ਪਾਸੇ ਬਰਸਾਤ ਹੋ ਰਹੀ ਹੈ। ਉੱਥੇ ਪੰਜਾਬ ਦੇ ਬਾਰਡਰਾਂ ਉੱਪਰ ਬੈਠੇ ਕਿਸਾਨ ਵੀ ਇਸ ਵੇਲੇ ਮੌਸਮ ਦੇ ਬਦਲਦੇ ਰੰਗ ਦਾ ਸਾਹਮਣਾ ਕਰ ਰਹੇ ਹਨ। ਖਨੌਰੀ ਬਾਰਡਰ ਦੀਆਂ ਕੁਝ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਜਿੱਥੇ ਭਾਰੀ ਬਰਸਾਤ ਹੋਣ ਕਰਕੇ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਫਿਰ ਵੀ ਕਿਸਾਨ ਬਾਰਡਰਾਂ ਉੱਪਰ ਡਟੇ ਹੋਏ ਹਨ। ਬਰਸਾਤ ਆਉਣ ਕਰਕੇ ਜਿੱਥੇ ਕਿਸਾਨਾਂ ਨੂੰ ਟਰਾਲੀਆਂ ਅੰਦਰ ਪ੍ਰਬੰਧ ਕਰਕੇ ਬੈਠਣਾ ਪੈ ਰਿਹਾ ਹੈ। ਉੱਥੇ ਹੀ ਕਿਸਾਨਾਂ ਦੇ ਕਾਫੀ ਸਮਾਨ ਭਿੱਜਣ ਕਰਕੇ ਵੀ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਸਾਤ ਕਰਕੇ ਜਿੱਥੇ ਕਿਸਾਨਾਂ ਦਾ ਬਾਲਣ ਭਿੱਜ ਗਿਆ ਹੈ। ਉੱਥੇ ਕਈ ਜਗ੍ਹਾ ਤਰਪਾਲਾ ਪਾ ਕੇ ਬਚਾਆ ਕਾਰਜ ਸ਼ੁਰੂ ਕੀਤੇ ਗਏ ਹਨ। ਇਸ ਦੇ ਨਾਲ ਹੀ ਲੰਗਰ ਸੇਵਾ ਵਰਤਾਉਣ ਵਿੱਚ ਵੀ ਦਿੱਕਤ ਆ ਰਹੀ ਹੈ। ਕਿਉਂਕਿ ਇੱਕ ਟਰਾਲੀ ਤੋਂ ਦੂਜੀ ਟਰਾਲੀ ਤੱਕ ਲੰਗਰ ਵਰਤਾਉਣ ਦੇ ਲਈ ਮੀਹ ਵਿੱਚ ਬਿਨਾਂ ਛਤਰੀਆਂ ਅਤੇ ਹੋਰ ਕਿਸੇ ਪ੍ਰਬੰਧ ਤੋਂ ਜਾਣਾ ਪੈ ਰਿਹਾ ਹੈ। ਜਿੱਥੇ ਭਾਰੀ ਮੀਹ ਕਰਕੇ ਪੰਜਾਬ ਵਿੱਚ ਠੰਡ ਵੱਧ ਗਈ ਆ ਉੱਥੇ ਬਾਰਡਰਾਂ ਉਪਰ ਵੀ ਇਸੇ ਤਰ੍ਹਾਂ ਦਾ ਮਾਹੌਲ ਹੈ। ਕਿਉਂਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਕੜਾਕੇਦਾਰ ਧੁੱਪ ਲੱਗਣ ਕਰਕੇ ਜਿੱਥੇ ਦਿਨ ਦਾ ਤਾਪਮਾਨ ਵਧ ਗਿਆ ਸੀ। ਉਥੇ ਹੁਣ ਬਰਸਾਤ ਪੈਣ ਅਤੇ ਕਈ ਜਗ੍ਹਾ ਗੜੇ ਮਾਰੀ ਹੋਣ ਕਰਕੇ ਤਾਪਮਾਨ ਵਿੱਚ ਗਿਰਾਵਟ ਆਈ ਹੈ। ਜਿਸ ਕਰਕੇ ਮੁੜ ਤੋਂ ਠੰਡ ਵਧੀ ਹੈ।

ਇਸ ਕਰਕੇ ਬਾਰਡਰਾਂ ਉੱਪਰ ਬੈਠੇ ਕਿਸਾਨਾਂ ਲਈ ਵੀ ਪਹਿਲਾਂ ਦੇ ਮੁਕਾਬਲੇ ਜਿਆਦਾ ਠੰਡ ਅਤੇ ਸਿੱਲੇ ਮੌਸਮ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਬਾਰਡਰਾਂ ‘ਤੇ ਬੈਠੇ ਕਿਸਾਨਾਂ ਨਾਲ ਕਈ ਮੀਡੀਆ ਦੇ ਅਦਾਰਿਆਂ ਨੇ ਵੀ ਲਾਈਵ ਗੱਲਬਾਤ ਕੀਤੀ ਹੈ ਅਤੇ ਉਥੋਂ ਦੀਆਂ ਰਿਪੋਰਟਾਂ ਜਨਤਕ ਕੀਤੀਆਂ ਹਨ। ਪਰ ਜਿਸ ਤਰ੍ਹਾਂ ਦੇ ਨਾਲ ਬਾਰਡਰ ਉੱਪਰ ਭਾਰੀ ਮੀਂਹ ਪੈਣ ਕਰਕੇ ਕਿਸਾਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਸਭ ਦੇ ਬਾਵਜੂਦ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਅਤੇ ਇਸ ਤਰ੍ਹਾਂ ਦੀਆਂ ਦਿੱਕਤਾਂ ਵਿੱਚ ਵੀ ਉਸੇ ਤਰ੍ਹਾਂ ਨਿਰੰਤਰ ਕਿਸਾਨ ਬਾਰਡਰਾਂ ਉੱਪਰ ਡਟੇ ਹੋਏ ਹਨ। ਇਸ ਤੋਂ ਇਲਾਵਾ ਪੰਜਾਬ ਭਰ ਵਿੱਚ ਵੀ ਕਈ ਥਾਂ ਦੇ ਉੱਤੇ ਮੀਂਹ ਦੇ ਨਾਲ ਨਾਲ ਗੜੇਮਾਰੀ ਹੋਈ ਹੈ। ਜਿਸ ਕਰਕੇ ਫਸਲਾਂ ਦਾ ਨੁਕਸਾਨ ਹੋਣ ਦਾ ਖਦਸਾ ਜਤਾਇਆ ਜਾ ਰਿਹਾ ਹੈ।


Comments

Leave a Reply

Your email address will not be published. Required fields are marked *