ਇਸ ਵੇਲੇ ਇੱਕ ਵੱਡੀ ਖਬਰ ਪੰਜਾਬ ਤੋਂ ਆ ਰਹੀ ਹੈ ਜਿੱਥੇ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦੇ ਅਖਾੜੇ ਦੌਰਾਨ ਲੋਕਾਂ ਨੇ ਕਾਫੀ ਰੌਲਾ ਰੱਪਾ ਪਾਇਆ। ਦਰਅਸਲ ਹੋਇਆ ਇਸ ਤਰ੍ਹਾਂ ਕਿ ਜ਼ੀਰਕਪੁਰ ਵਿੱਚ ਕਬੱਡੀ ਕੱਪ ਦੇ ਫਾਈਨਲ ਮੈਚ ਤੋਂ ਬਾਅਦ ਵੀਰਵਾਰ ਨੂੰ ਬੱਬੂ ਮਾਨ ਦਾ ਅਖਾੜਾ ਵੇਖਣ ਲਈ ਵੱਡੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਹੋਇਆ ਸੀ। ਇਸ ਦੌਰਾਨ ਜਿੱਥੇ ਲੋਕ ਬੱਬੂ ਮਾਨ ਦੇ ਗੀਤਾਂ ਦਾ ਆਨੰਦ ਲੈ ਰਹੇ ਸਨ। ਉੱਥੇ ਹੀ ਕੋਈ ਸ਼ਰਾਰਤੀ ਲੋਕਾਂ ਨੇ ਮੌਕੇ ਦਾ ਫਾਇਦਾ ਚੁੱਕਣਾ ਚਾਹਿਆ ਅਤੇ ਬੱਬੂ ਮਾਨ ਦੇ ਗੀਤਾਂ ਦੀ ਲੋਰ ਵਿੱਚ ਨੱਚ ਰਹੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕਈ ਲੋਕਾਂ ਦੇ ਮੋਬਾਈਲ ਫੋਨ ਚੋਰੀ ਹੋ ਗਏ।
ਇਸ ਦੌਰਾਨ ਇੱਕ ਝਪਟਮਾਰ ਨੂੰ ਤਾਂ ਦੱਸਿਆ ਜਾ ਰਿਹਾ ਹੈ ਕਿ ਫੜਿਆ ਵੀ ਗਿਆ। ਪਰ ਦੂਜੇ ਪਾਸੇ ਤੋਂ ਪੁਲਿਸ ਦਾ ਇਹ ਦਾਅਵਾ ਆਇਆ ਕਿ ਮੋਬਾਈਲ ਝਪਟ ਮਾਰੀ ਵਿੱਚ ਕਿਸੇ ਨੂੰ ਵੀ ਫੜ ਕੇ ਉਹਨਾਂ ਦੇ ਹਵਾਲੇ ਨਹੀਂ ਕੀਤਾ ਗਿਆ। ਇੱਥੋਂ ਤੱਕ ਕਿਹਾ ਗਿਆ ਹੈ ਕਿ ਇੱਕ ਮੋਬਾਈਲ ਚੋਰ ਨੂੰ ਜਦੋਂ ਫੜਿਆ ਗਿਆ ਤਾਂ ਉਸ ਦੀ ਕੁੱਟਮਾਰ ਵੀ ਕੀਤੀ ਗਈ। ਇਸ ਸਬੰਧੀ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਗਈ। ਪਰ ਪੁਲਿਸ ਨੇ ਅਜਿਹੀ ਕਿਸੇ ਵੀ ਗੱਲਬਾਤ ਤੋਂ ਇਨਕਾਰ ਕਰ ਦਿੱਤਾ। ਕਬੱਡੀ ਕੱਪ ਦੌਰਾਨ ਕੋਈ ਇਸ ਤਰ੍ਹਾਂ ਦੇ ਨਾਲ ਮੋਬਾਇਲ ਝਪਟ ਮਾਰ ਫੜਿਆ ਗਿਆ ਹੈ। ਉਧਰ ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਇੱਕ ਸ਼ਿਕਾਇਤ ਆਈ ਹੈ ਜਿਸ ਦੇ ਸਬੰਧ ਵਿੱਚ ਪੁਲਿਸ ਨੇ ਰਪਟ ਦਰਜ ਕੀਤੀ ਹੈ।
ਕਬੱਡੀ ਕੱਪ ਵੇਖ ਰਹੇ ਕਾਫੀ ਲੋਕਾਂ ਨੇ ਕਿਹਾ ਕਿ ਉਹਨਾਂ ਦਾ ਸਮਾਨ ਚੋਰੀ ਹੋਇਆ। ਖਬਰ ਮੁਤਾਬਕ ਜਤਿੰਦਰ ਨੇ ਦੱਸਿਆ ਕਿ ਉਹਦਾ ਪਰਸ ਚੋਰੀ ਹੋ ਗਿਆ। ਜਿਸ ਵਿੱਚ ਕਰੀਬ 6500 ਸਨ। ਇਸੇ ਤਰ੍ਹਾਂ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਉਸ ਦਾ ਮੋਬਾਇਲ ਚੋਰੀ ਹੋ ਗਿਆ ਜਿਸ ਦੀ ਕੀਮਤ ਕਰੀਬ 35000 ਰੁਪਏ ਸੀ। ਨਾਲ ਹੀ ਇਸ ਪੀੜਤ ਨੇ ਆਖਿਆ ਕਿ ਉਹ ਪੁਲਿਸ ਕੋਲ ਸ਼ਿਕਾਇਤ ਨਹੀਂ ਕਰਕੇ ਆਏ। ਕਿਉਂਕਿ ਉਹਨਾਂ ਨੂੰ ਉਮੀਦ ਨਹੀਂ ਲੱਗਦੀ ਕਿ ਉਹਨਾਂ ਦਾ ਫੋਨ ਵਾਪਿਸ ਮਿਲ ਜਾਵੇਗਾ। ਇਸ ਤੋਂ ਇਲਾਵਾ ਕਈ ਹੋਰ ਲੋਕਾਂ ਨੇ ਵੀ ਇਸ ਤਰ੍ਹਾਂ ਦੇ ਨਾਲ ਸ਼ਿਕਾਇਤਾਂ ਕੀਤੀਆਂ। ਦੱਸ ਦਈਏ ਕਿ ਪੰਜਾਬ ਸਪੋਰਟਸ ਕਲੱਬ ਜ਼ੀਰਕਪੁਰ ਵੱਲੋਂ ਨੌਵਾਂ ਕਬੱਡੀ ਕੱਪ ਕਰਵਾਇਆ ਗਿਆ ਸੀ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਪਹੁੰਚੇ ਸਨ।
Leave a Reply