ਕਿਉਂ ਡਿੱਗ ਗਈ ਸਰਕਾਰ ?

ਇਸ ਵੇਲੇ ਇਕ ਵੱਡੀ ਖਬਰ ਆ ਰਹੀ ਹੈ। ਤਾਜ਼ਾ ਖਬਰ ਅਨੁਸਾਰ ਮੁੱਖ ਮੰਤਰੀ ਨੇ ਆਪਣੇ ਵਿਧਾਇਕਾਂ ਸਮੇਤ ਅਸਤੀਫਾ ਦੇ ਦਿੱਤਾ ਹੈ। ਜਿਸ ਤੋਂ ਬਾਅਦ ਸਰਕਾਰ ਟੁੱਟ ਗਈ ਹੈ। ਇਹ ਖਬਰਾਂ ਇਸ ਵੇਲੇ ਵਿਧਾਨ ਸਭਾ ਬਜਟ ਸੈਸ਼ਨ ਦੇ ਚਲਦੇ ਹਰਿਆਣਾ ਵਾਲੇ ਪਾਸੇ ਤੋਂ ਆਈਆਂ ਹਨ। ਇੱਕ ਪਾਸੇ ਪੰਜਾਬ ਵਿਧਾਨ ਸਭਾ ਦਾ ਇਜਲਾਸ ਚੱਲਿਆ ਚੱਲ ਰਿਹਾ ਹੈ। ਦੂਜੇ ਪਾਸੇ ਹਰਿਆਣਾ ਵਿੱਚ ਸਰਕਾਰ ਡਿੱਗ ਪਈ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੇ ਵਿਧਾਇਕਾਂ ਸਮੇਤ ਅਸਤੀਫਾ ਦੇ ਦਿੱਤਾ ਹੈ। ਜਿਸ ਤੋਂ ਬਾਅਦ ਇਸ ਵੇਲੇ ਹਰਿਆਣਾ ਵਿੱਚ ਖੂਬ ਹਲਚਲ ਹੋ ਰਹੀ ਹੈ। ਗਵਰਨਰ ਨੂੰ ਅਸਤੀਫਾ ਦੇਣ ਤੋਂ ਬਾਅਦ ਮਨੋਹਰ ਲਾਲ ਖੱਟਰ ਅਤੇ ਉਨਾਂ ਦੇ ਨਾਲ ਗ੍ਰਹਿ ਮੰਤਰੀ ਅਨਿਲ ਵਿੱਜ ਨਜ਼ਰ ਆਏ। ਸਰਕਾਰ ਟੁੱਟਣ ਦਾ ਵੱਡਾ ਕਾਰਨ ਲੋਕ ਸਭਾ ਚੋਣਾਂ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਰੌਲਾ ਰੱਪਾ ਹੈ। ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਵਿੱਚ ਭਾਜਪਾ ਅਤੇ ਜਨਨਾਇਕ ਜਨਤਾ ਪਾਰਟੀ ਦਾ ਗਠਬੰਧਨ ਲੋਕ ਸਭਾ ਚੋਣਾਂ ਦੀਆਂ ਸੀਟਾਂ ਨੂੰ ਲੈ ਕੇ ਟੁੱਟਿਆ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ 11 ਵੱਜ ਕੇ 50 ਮਿੰਟ ਤੇ ਚੰਡੀਗੜ੍ਹ ਰਾਜਭਾਵ ਨੂੰ ਪਹੁੰਚੇ ਅਤੇ ਰਾਜਪਾਲ ਨੂੰ ਆਪਣੀ ਪੂਰੀ ਕੈਬਨਟ ਸਮੇਤ ਅਸਤੀਫਾ ਦੇ ਕੇ ਆਏ। ਇੱਥੇ ਵੀ ਚਰਚਾ ਹੈ ਕਿ ਅੱਜ ਸ਼ਾਮ ਤੋਂ ਪਹਿਲਾਂ ਪਹਿਲਾਂ ਮਨੋਹਰ ਲਾਲ ਖੱਟਰ ਤੀਜੀ ਵਾਰੀ ਮੁੱਖ ਮੰਤਰੀ ਵਜੋਂ ਸੋਹ ਚੁੱਕ ਸਕਦੇ ਹਨ। ਜੇਜੇਪੀ ਦੇ ਲੀਡਰ ਦੁਸ਼ਾਂਤ ਚੌਟਾਲਾ ਨੇ ਮੰਗਲਵਾਰ ਸਵੇਰੇ ਹੀ ਆਪਣੀ ਸਰਕਾਰੀ ਗੱਡੀ ਵਾਪਸ ਮੋੜ ਦਿੱਤੀ ਸੀ। ਜਿਸ ਤੋਂ ਬਾਅਦ ਸਿਆਸੀ ਮਾਹੌਲ ਗਰਮ ਹੋਣ ਦੀ ਪੂਰੀ ਚਰਚਾ ਸੀ। ਦੱਸਿਆ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਵਿੱਚ ਭਾਜਪਾ 10 ਦੀਆਂ 10 ਸੀਟਾਂ ਉੱਪਰ ਖੁਦ ਚੋਣ ਲੜਨ ਦਾ ਮਨ ਬਣਾ ਕੇ ਬੈਠੀ ਹੈ। ਪਰ ਦੂਜੇ ਪਾਸੇ ਤੋਂ ਜੇ ਜੇ ਪੀ ਨੇ ਇੱਕ ਤੋਂ ਦੋ ਸੀਟਾਂ ਦੀ ਮੰਗ ਕੀਤੀ ਸੀ। ਪਰ ਜਦੋਂ ਗੱਲ ਨਾ ਬਣੀ ਤਾਂ ਦੋਨਾਂ ਦਾ ਆਪਸੀ ਗਠਬੰਧਨ ਟੁੱਟ ਗਿਆ। ਉਧਰ ਦੂਜੇ ਪਾਸੇ ਤੋਂ ਹਾਲੇ ਤੱਕ ਕੋਈ ਵੀ ਅਧਿਕਾਰਕ ਤੌਰ ਤੇ ਉੱਪਰ ਇਸ ਗਠਬੰਧਨ ਦੇ ਟੁੱਟਣ ਦੀ ਗੱਲ ਨਿਕਲ ਕੇ ਸਾਹਮਣੇ ਨਹੀਂ ਆਈ। ਗਠਬੰਧਨ ਟੁੱਟਣ ਤੋਂ ਬਾਅਦ ਵੀ ਭਾਜਪਾ ਕੋਲ ਬਹੁਮਤ ਹੈ। ਕਿਉਂਕਿ ਹਰਿਆਣਾ ਵਿਧਾਨ ਸਭਾ ਵਿੱਚ 90 ਸੀਟਾਂ ਹਨ ਅਤੇ ਭਾਜਪਾ ਕੋਲ ਇਕੱਲੇ ਹੀ 41 ਵਿਧਾਇਕਾਂ ਇਸ ਤੋਂ ਇਲਾਵਾ ਛੇ ਆਜ਼ਾਦ ਅਤੇ ਇੱਕ ਹੋਰ ਵਿਧਾਇਕ ਦਾ ਸਮਰਥਨ ਵੀ ਉਹਨਾਂ ਕੋਲ ਹੈ। ਭਾਵ ਕਿ ਭਾਜਪਾ ਕੋਲ 48 ਵਿਧਾਇਕ ਹਨ ਅਤੇ ਬਹੁਮਤ ਲਈ 46 ਚਾਹੀਦੇ ਹਨ। ਹੁਣ ਬਹੁਤ ਸਾਰੇ ਲੋਕ ਇਹ ਵੀ ਸਵਾਲ ਕਰ ਰਹੇ ਹਨ ਕਿ ਜੇਕਰ ਭਾਜਪਾ ਕੋਲ ਬਹੁਮਤ ਹੈ ਤਾਂ ਉਹਨਾਂ ਨੇ ਅਸਤੀਫਾ ਕਿਉਂ ਦਿੱਤਾ। ਪਰ ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਜੇਜੇਪੀ ਨਾਲ ਗਠਬੰਧਨ ਟੁੱਟਣ ਤੋਂ ਬਾਅਦ ਮੁੱਖ ਮੰਤਰੀ ਅਤੇ ਮੌਜੂਦਾ ਕੈਬਿਨਟ ਦਾ ਟੈਕਨੀਕਲ ਕਾਰਨ ਕਰਕੇ ਅਸਤੀਫਾ ਦੇਣਾ ਜਰੂਰੀ ਸੀ। ਸਾਲ 2019 ਵਿਧਾਨ ਸਭਾ ਚੋਣਾਂ ਦਰਮਿਆਨ ਬਣੀ ਸਰਕਾਰ ਤੋਂ ਬਾਅਦ ਦੋਨਾਂ ਪਾਰਟੀਆਂ ਨੇ ਸਮਰਥਨ ਪੱਤਰ ਗਵਰਨਰ ਨੂੰ ਸੌਂਪੇ ਸਨ। ਪਰ ਹੁਣ ਜੇਜੇਪੀ ਦੇ ਅਲੱਗ ਹੋਣ ਤੋਂ ਬਾਅਦ ਟੈਕਨੀਕਲੀ ਪੂਰੇ ਕੈਬਨਟ ਦਾ ਅਸਤੀਫਾ ਜਰੂਰੀ ਸੀ ।ਇਹ ਵੀ ਚਰਚਾ ਚੱਲ ਰਹੀ ਹੈ ਕਿ ਜੇਜੇਪੀ ਦੇ ਕੁੱਝ ਵਿਧਾਇਕ ਵੀ ਭਾਜਪਾ ਦੇ ਸੰਪਰਕ ਵਿੱਚ ਹਨ ।


Comments

Leave a Reply

Your email address will not be published. Required fields are marked *