ਇਸ ਵੇਲੇ ਇੱਕ ਵੱਡੀ ਖਬਰ ਆ ਰਹੀ ਹੈ ਜੋ ਸਿੱਧੇ ਤੌਰ ਤੇ ਆਮ ਲੋਕਾਂ ਨਾਲ ਜੁੜੀ ਹੋਈ ਹੈ ਲਗਾਤਾਰ ਵਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਹੁਣ ਕੁੱਤਿਆਂ ਦੀਆਂ ਕਈ ਕਿਸਮਾਂ ਉੱਪਰ ਬੈਨ ਲਾਇਆ ਗਿਆ ਹੈ ਅਤੇ ਘਰਾਂ ਵਿੱਚ ਕੁੱਤੇ ਰੱਖਣ ਨੂੰ ਲੈ ਕੇ ਵੀ ਨਿਯਮ ਬਣੇ ਹਨ ਦਰਅਸਲ ਪਿਛਲੇ ਕਾਫੀ ਸਮੇਂ ਤੋਂ ਹਰ ਰੋਜ਼ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜਿਸ ਕਰਕੇ ਚੰਡੀਗੜ੍ਹ ਵਿੱਚ ਹੁਣ ਘਰਾਂ ਵਿੱਚ ਕੁੱਤੇ ਰੱਖਣ ਨੂੰ ਲੈ ਕੇ ਕਈ ਨਿਯਮਾਂ ਦਾ ਪਾਲਣ ਕਰਨਾ ਪਵੇਗਾ ਸਭ ਤੋਂ ਪਹਿਲਾਂ ਤਾਂ ਪਾਲਤੂ ਕੁੱਤੇ ਘਰਾਂ ਵਿੱਚ ਰੱਖਣ ਲਈ ਉਹਨਾਂ ਦੀ ਰਜਿਸਟਰੇਸ਼ਨ ਕਰਾਉਣੀ ਜਰੂਰੀ ਹੋਵੇਗੀ ਅਤੇ ਲੋਕ ਕਿਤੇ ਵੀ ਥਾਂ ਉੱਪਰ ਕੁੱਤੇ ਨੂੰ ਨਹੀਂ ਖਿਲਾ ਸਕਣਗੇ
ਇਸ ਦੇ ਲਈ ਅਲੱਗ ਤੋਂ ਜਗ੍ਹਾ ਤੈ ਕਰਨੀ ਪਵੇਗੀ ਇਸ ਦੇ ਨਾਲ ਹੀ ਨਗਰ ਨਿਗਮ ਵੱਲੋਂ ਸੱਤ ਖਤਰਨਾਕ ਨਸਲਾਂ ਦੇ ਕੁੱਤਿਆਂ ਉੱਪਰ ਪਾਬੰਦੀ ਲਾ ਦਿੱਤੀ ਗਈ ਹੈ ਜੇਕਰ ਇਸ ਦੇ ਬਾਵਜੂਦ ਵੀ ਕੋਈ ਕੁੱਤਾ ਰੱਖਦਾ ਹੈ ਤਾਂ ਨਿਯਮਾਂ ਦੀ ਉਲੰਘਣਾ ਕਰਨ ਤਹਿਤ 10ਹਜ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਘਰ ਵਿੱਚ ਕੁੱਤਾ ਰੱਖਣ ਲਈ ਮਾਲਕ ਨੂੰ ਕੁੱਤੇ ਦੀ ਰਜਿਸਟਰੇਸ਼ਨ ਕਰਾਉਣੀ ਜਰੂਰੀ ਹੋਵੇਗੀ ਜੇਕਰ ਉਹ ਅਜਿਹਾ ਨਹੀਂ ਕਰ ਰਹੇ ਤਾਂ ਉਸ ਉੱਪਰ ਵੀ ਕਾਰਵਾਈ ਹੋ ਸਕਦੀ ਹੈ ਜਿਹੜੀਆਂ ਕਿਸਮਾਂ ਉੱਪਰ ਬੈਨ ਲਾਇਆ ਗਿਆ ਹੈ ਉਹਨਾਂ ਵਿੱਚ ਅਮਰੀਕਨ ਬੁਲਡੋਗ ਪਿੱਟਬੁੱਲ ਬੁੱਲ ਟੈਰੀਅਰ ਕੇਨ ਕੌਰਸੋ ਅਰਜਨਟੀਨੋ ਅਤੇ ਰੋਟਵੀਲਰ ਹਨ ਜੇਕਰ ਕਿਸੇ ਕੋਲ ਪੰਜ ਮਰਲੇ ਤੱਕ ਦਾ ਘਰ ਹੈ ਤਾਂ ਉਹ ਇੱਕ ਕੁੱਤਾ ਆਪਣੇ ਘਰ ਵਿੱਚ ਪਾਲ ਸਕਦੇ ਹਨ ਪਰ ਜੇਕਰ ਉਹਨਾਂ ਦੇ ਘਰ ਵਿੱਚ ਅਲੱਗ ਅਲੱਗ ਮੰਜਿਲਾਂ ਬਣੀਆਂ ਹਨ
ਤਾਂ ਹਰੇਕ ਮੰਜਿਲ ਉੱਪਰ ਇੱਕ ਕੁੱਤਾ ਰੱਖਿਆ ਜਾ ਸਕਦਾ ਹੈ ਅਤੇ ਵੱਧ ਤੋਂ ਵੱਧ ਤਿੰਨ ਕੁੱਤੇ ਰੱਖਣ ਦੀ ਆਗਿਆ ਹੋਵੇਗੀ ਪੰਜ ਮਰਲੇ ਤੋਂ ਵੱਡੇ 12 ਮਰਲੇ ਤੱਕ ਦੋ ਕੁੱਤੇ ਰੱਖੇ ਜਾ ਸਕਣਗੇ ਅਤੇ ਹਰੇਕ ਫਲੋਰ ਉੱਪਰ ਉਸੇ ਤਰ੍ਹਾਂ ਦੇ ਨਾਲ ਨਿਯਮ ਲਾਗੂ ਹੋਣਗੇ ਭਾਵ ਅਲੱਗ ਅਲੱਗ ਫਲੋਰੋਂ ਉੱਪਰ ਤਿੰਨ ਕੁੱਤਿਆਂ ਦੀ ਆਗਿਆ ਹੋਵੇਗੀ ਜੇਕਰ 12 ਮਰਲੇ ਤੋਂ ਵੱਡਾ ਮਕਾਨ ਹੈ ਅਤੇ ਇੱਕ ਕਨਾਲ ਤੱਕ ਹੈ ਤਾਂ ਉਸ ਘਰ ਵਿੱਚ ਤਿੰਨ ਕੁੱਤੇ ਰੱਖ ਸਕੋਗੇ ਜੇਕਰ ਕੁੱਤਾ ਰੱਖਣਾ ਹੈ ਤਾਂ ਉਸਦੇ ਲਈ 500 ਰੁਪਏ ਫੀਸ ਦੇ ਕੇ ਰਜਿਸਟਰੇਸ਼ਨ ਕਰਾਉਣਾ ਜਰੂਰੀ ਹੋਵੇਗਾ ਇਸ ਦੇ ਲਈ ਜਿੱਥੇ ਪਹਿਲਾਂ ਬੇਨਤੀ ਪੱਤਰ ਦੇ ਨਾਲ ਕੁੱਤੇ ਦੀਆਂ ਦੋ ਨਵੀਆਂ ਫੋਟੋਆਂ ਉਸਦੇ ਵੈਕਸੀਨੇਸ਼ਨ ਸਰਟੀਫਿਕੇਟ ਦੀ ਕਾਪੀ ਹੋਣਾ ਜਰੂਰੀ ਹੈ ਇਸ ਤੋਂ ਬਾਅਦ ਕੁੱਤੇ ਲਈ ਇੱਕ ਮੈਟਲ ਦਾ ਟੋਕਨ ਦਿੱਤਾ ਜਾਵੇਗਾ ਜਿਹੜਾ ਉਸਦੇ ਗਲ ਵਿੱਚ ਪਾ ਕੇ ਰੱਖਣਾ ਜਰੂਰੀ ਹੋਵੇਗਾ
ਅਤੇ ਇਹ ਰਜਿਸਟਰੇਸ਼ਨ ਪੰਜ ਸਾਲ ਤੱਕ ਹੋਵੇਗੀ ਉਸ ਤੋਂ ਬਾਅਦ ਦੁਬਾਰਾ ਫਿਰ ਤੋਂ ਰਜਿਸਟਰੇਸ਼ਨ ਕਰਾਉਣੀ ਪਵੇਗੀ ਇਸ ਦੇ ਨਾਲ ਹੀ ਕੁੱਤਿਆਂ ਨੂੰ ਸੁਖਨਾ ਲੇਕ ਰੋਜ਼ਗਾਰਡਨ ਸ਼ਾਂਤੀ ਕੁਝ ਕੁੰਜ ਲੈਜਰ ਵੈਲੀ ਮਿਨੀ ਰੋਜ਼ ਗਾਰਡਨ ਜਾਂ ਹੋਰ ਜਗ੍ਹਾ ਉੱਪਰ ਲੈ ਕੇ ਜਾਣ ਉੱਪਰ ਰੋਕ ਹੋਵੇਗੀ ਇਸ ਦੇ ਨਾਲ ਹੀ ਜੇਕਰ ਤੁਸੀਂ ਕਿਸੇ ਬਾਹਰੀ ਕੁੱਤੇ ਨੂੰ ਖਾਣਾ ਦਿੰਦੇ ਹੋ ਤਾਂ ਉਸ ਤੋਂ ਵੀ ਪਰਹੇਜ ਕਰਨਾ ਪਵੇਗਾ ਜਿਸ ਦੇ ਲਈ ਇੱਕ ਸਾਂਝੀ ਥਾਂ ਉੱਪਰ ਹੀ ਸਹਿਮਤੀ ਨਾਲ ਕੁੱਤਿਆਂ ਨੂੰ ਖਾਣਾ ਦੇ ਸਕਦੇ ਹੋਵੋਗੇ ਚੰਡੀਗੜ੍ਹ ਨਗਰ ਨਿਗਮ ਵੱਲੋਂ ਇਸ ਬਿੱਲ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਇਹ ਨਿਯਮ ਲਾਗੂ ਹੋ ਗਏ ਹਨ ਇਸ ਤੋਂ ਪਹਿਲਾਂ ਵੀ ਇਸ ਬਿੱਲ ਨੂੰ ਲੈ ਕੇ ਚਰਚਾ ਹੋਈ ਸੀ ਪਰ ਦੋ ਮਹੀਨੇ ਹੋਈ ਚਰਚਾ ਵਿੱਚ ਇਸ ਬਿੱਲ ਨੂੰ ਪਾਸ ਨਹੀਂ ਕੀਤਾ ਗਿਆ ਸੀ ਪਰ ਹੁਣ ਇਹ ਬਿੱਲ ਪਾਸ ਹੋ ਗਿਆ ਹੈ
Leave a Reply