ਇਹ ਵੱਡੇ ਲੀਡਰ ਬਣ ਸਕਦੇ ਹਨ ਪੰਜਾਬ ਦੇ ਰਾਜਪਾਲ

ਇਸ ਵੇਲੇ ਇੱਕ ਵੱਡੀ ਖਬਰ ਪੰਜਾਬ ਦੇ ਰਾਜਪਾਲ ਦੇ ਅਹੁਦੇ ਨਾਲ ਜੁੜੀ ਆ ਰਹੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਪੰਜਾਬ ਦੇ ਰਾਜਪਾਲ ਲਾਉਣ ਲਈ ਭਾਜਪਾ ਵੱਲੋਂ ਇੱਕ ਵੱਡੇ ਲੀਡਰ ਨੂੰ ਭੇਜੇ ਜਾਣ ਦੀ ਚਰਚਾ ਹੈ। ਜਿਸ ਤੋਂ ਬਾਅਦ ਹੁਣ ਇਸ ਖਬਰ ਨੇ ਸਿਆਸੀ ਹਲਚਲ ਮਚਾ ਰੱਖੀ ਹੈ। ਇੱਕ ਹਿੰਦੀ ਅਖਬਾਰ ਦੀ ਵੈਬਸਾਈਟ ਮੁਤਾਬਕ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਹੁਣ ਪੰਜਾਬ ਦਾ ਰਾਜਪਾਲ ਲਗਾਇਆ ਜਾ ਸਕਦਾ ਹੈ। ਹਰਿਆਣਾ ਦਾ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਮਨੋਹਰ ਲਾਲ ਖੱਟਰ ਨੂੰ ਪੰਜਾਬ ਭੇਜਣ ਦੀਆਂ ਤਿਆਰੀਆਂ ਦੀ ਖੂਬ ਚਰਚਾ ਹੋ ਰਹੀ ਹੈ। ਸੂਤਰਾਂ ਮੁਤਾਬਕ ਹਰਿਆਣੇ ਵਿੱਚ ਇਸ ਵੱਡੇ ਉਲਟਫੇਰ ਤੋਂ ਪਹਿਲਾਂ ਕੇਂਦਰ ਦੀ ਵੱਡੀ ਲੀਡਰਸ਼ਿਪ ਨੇ ਇਸ ਮਸਲੇ ਉੱਤੇ ਵਿਚਾਰ ਚਰਚਾ ਕੀਤੀ ਹੈ। ਜਿਸ ਤੋਂ ਬਾਅਦ ਹਾਈ ਕਮਾਂਡ ਵੱਲੋਂ ਸਹਿਮਤੀ ਵੀ ਦੇ ਦਿੱਤੀ ਗਈ ਹੈ।

ਪਰ ਇਸ ਮਸਲੇ ਬਾਰੇ ਹਾਲੇ ਤੱਕ ਕੇਂਦਰ ਸਰਕਾਰ ਜਾਂ ਭਾਜਪਾ ਵੱਲੋਂ ਕੋਈ ਵੀ ਅਧਿਕਾਰਤ ਬਿਆਨ ਨਹੀਂ ਆਇਆ। ਪਰ ਜਿਵੇਂ ਹੀ ਇਹ ਖਬਰ ਮੀਡੀਆ ਵੈਬਸਾਈਟਾਂ ਰਾਹੀਂ ਬਾਹਰ ਨਿਕਲ ਕੇ ਆ ਰਹੀ ਹੈ। ਤਾਂ ਪੰਜਾਬ ਦੀ ਸਿਆਸਤ ਵਿੱਚ ਹਲਚਲ ਤੇਜ਼ ਹੋਣਾ ਸੁਭਾਵਿਕ ਹੈ। ਹਰਿਆਣੇ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਮਨੋਹਰ ਲਾਲ ਖੱਟਰ ਨੇ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਭਾਵ ਕਿ ਉਹ ਹੁਣ ਸਾਬਕਾ ਮੁੱਖ ਮੰਤਰੀ ਹੋਣ ਦੇ ਨਾਲ ਨਾਲ ਸਾਬਕਾ ਵਿਧਾਇਕ ਵੀ ਹੋ ਗਏ ਹਨ। ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਕੋਈ ਨਵੀਂ ਜਿੰਮੇਵਾਰੀ ਦੇਣ ਦੀ ਖੂਬ ਚਰਚਾ ਹੋ ਰਹੀ ਹੈ। ਪੰਜਾਬ ਦੇ ਇੱਕ ਮੇਨ ਸਟਰੀਮ ਚੈਨਲ ਨੇ ਤਾਂ ਉਹਨਾਂ ਨੂੰ ਲੋਕ ਸਭਾ ਚੋਣਾਂ ਵਿੱਚ ਉਤਾਰਨ ਦੀ ਵੀ ਗੱਲ ਕਹੀ ਹੈ। ਬੇਸ਼ਕ ਭਾਜਪਾ ਨੇ ਇਸ ਬਾਰੇ ਵੀ ਕੋਈ ਟਿੱਪਣੀ ਹਾਲੇ ਤੱਕ ਨਹੀਂ ਕੀਤੀ ਅਤੇ ਨਾ ਹੀ ਇਹ ਐਲਾਨ ਕੀਤਾ ਹੈ ਕਿ ਉਹ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਲੋਕ ਸਭਾ ਚੋਣਾਂ ਵਿੱਚ ਉਤਾਰਨ ਲਈ ਤਿਆਰ ਹਨ।

ਦੱਸ ਦੇਈਦੇ ਕਿ ਮਨੋਹਰ ਲਾਲ ਖੱਟਰ 2019 ਦੇ ਵਿਧਾਨ ਸਭਾ ਚੋਣਾਂ ਵੇਲੇ ਕਰਨਾਲ ਤੋਂ ਦੂਜੀ ਵਾਰ ਵਿਧਾਇਕ ਬਣੇ ਸਨ। ਇਸ ਤੋਂ ਪਹਿਲਾਂ 2014 ਵਿੱਚ ਵੀ ਉਹ ਵਿਧਾਇਕ ਬਣੇ ਸਨ। ਜਿਸ ਤੋਂ ਬਾਅਦ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ। ਉਹਨਾਂ ਨੇ ਕਰੀਬ ਨੌ ਸਾਲ ਚਾਰ ਮਹੀਨੇ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਕੰਮ ਕਾਜ ਕੀਤਾ ਹੈ। ਪਰ ਸੋਮਵਾਰ 12 ਮਾਰਚ ਨੂੰ ਉਨਾਂ ਨੇ ਅਸਤੀਫਾ ਦੇ ਦਿੱਤਾ। ਹੁਣ ਮਨੋਹਰ ਲਾਲ ਖੱਟਰ ਦੇ ਪੰਜਾਬ ਦੇ ਰਾਜਪਾਲ ਬਣਾਏ ਜਾਣ ਦੀ ਚਰਚਾ ਇਸ ਕਰਕੇ ਵੀ ਜਿਆਦਾ ਹੋ ਰਹੀ ਹੈ ਕਿਉਂਕਿ ਇੱਕ ਤਾਂ ਉਹਨਾਂ ਨੇ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਹੈ। ਦੂਜਾ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਨਕ ਬਨਵਾਰੀ ਲਾਲ ਪੁਰੋਹਿਤ ਦੀ ਪਿਛਲੇ ਸਮੇਂ ਵਿੱਚ ਆਪਣਾ ਇਸਤੀਫਾ ਭੇਜ ਚੁੱਕੇ ਹਨ। ਪਰ ਉਹਨਾਂ ਦਾ ਅਸਤੀਫਾ ਹਾਲੇ ਤੱਕ ਸਵੀਕਾਰ ਨਹੀਂ ਕੀਤਾ ਗਿਆ।

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦਿੱਲੀ ਵਿੱਚ ਮੀਟਿੰਗ ਕਰਨ ਤੋਂ ਬਾਅਦ ਅਸਤੀਫਾ ਦਿੱਤਾ ਸੀ। ਬਨਵਾਰੀ ਲਾਲ ਪੁਰੋਹਿਤ ਦੇ ਅਸਤੀਫੇ ਤੋਂ ਬਾਅਦ ਹੁਣ ਮਨੋਹਰ ਲਾਲ ਖੱਟਰ ਦੇ ਗਵਰਨਰ ਬਣਨ ਨਾਲ ਉਹ ਪੰਜਾਬ ਦੇ ਅਤੇ ਚੰਡੀਗੜ੍ਹ ਦੇ ਮਸਲਿਆਂ ਵਿੱਚ ਨਵੀਂ ਭੂਮਿਕਾ ਵਿੱਚ ਦੇਖ ਸਕਦੇ ਹਨ। ਜਿਸ ਨਾਲ ਕੇਂਦਰ ਪੂਰੀ ਤਰ੍ਹਾਂ ਪੰਜਾਬ ਉੱਪਰ ਨਜ਼ਰ ਰੱਖ ਸਕੇਗਾ ਅਤੇ ਹਰਿਆਣਾ ਮੁੱਖ ਮੰਤਰੀ ਨਿਵਾਸ ਤੋਂ ਉਹ ਪੰਜਾਬ ਦੇ ਗਵਰਨਰ ਦੇ ਬੰਗਲੇ ਵਿੱਚ ਸ਼ਿਫਟ ਹੋ ਜਾਣਗੇ। ਹੁਣ ਵੇਖਣਾ ਹੋਵੇਗਾ ਕਿ ਭਾਜਪਾ ਉਨਾਂ ਨੂੰ ਪੰਜਾਬ ਦਾ ਗਵਰਨਰ ਬਣਾਉਂਦੀ ਹੈ ਜਾਂ ਲੋਕ ਸਭਾ ਚੋਣਾਂ ਲੜਾ ਕੇ ਅੱਗੇ ਲੈ ਕੇ ਜਾਂਦੀ ਹੈ ਜਾਂ ਉਹਨਾਂ ਲਈ ਕੋਈ ਹੋਰ ਅਹੁਦਾ ਤਲਾਸ਼ਦੀ ਹੈ। ਪਰ ਫਿਲਹਾਲ ਜਿਵੇਂ ਹੀ ਇਹ ਖਬਰ ਆਈ ਤਾਂ ਇੱਕ ਵਾਰ ਇਹ ਚਰਚਾ ਛਿੜ ਗਈ ਹੈ ਕਿ ਜੇਕਰ ਮਨੋਹਰ ਲਾਲ ਖੱਟਰ ਪੰਜਾਬ ਦੇ ਗਵਰਨਰ ਬਣਦੇ ਹਨ ਤਾਂ ਉਹਨਾਂ ਦੀ ਭੂਮਿਕਾ ਕਿਵੇਂ ਰਹੇਗੀ ਅਤੇ ਉਹ ਕਿਸ ਤਰ੍ਹਾਂ ਕੰਮ ਕਾਜ ਕਰਦੇ ਹਨ।


Comments

Leave a Reply

Your email address will not be published. Required fields are marked *