ਕੈਨੇਡਾ ਦੇ ਆਹ ਕਾਲਜ ਹੋਣਗੇ ਬੰਦ

ਕੈਨੇਡਾ ਸਰਕਾਰ ਇੰਟਰਨੈਸ਼ਨਲ ਵਿਦਿਆਰਥੀ ਨੂੰ ਦਾਖਲਾ ਦੇਣ ਵਾਲੇ ਕਈ ਕਾਲਜ ਬੰਦ ਕਰਵਾਉਣ ਜਾ ਰਹੀ ਹੈ। ਕੈਨੇਡਾ ਸਰਕਾਰ ਨੇ ਨਵੀਂ ਰਣਨੀਤੀ ਬਣਾਈ ਹੈ ਜਿਸ ਤਹਿਤ ਸ਼ੇਡੀ ਇੰਸਟੀਟਿਊਸ਼ਨ ਬੰਦ ਕਰਵਾ ਦਿੱਤੇ ਜਾਣਗੇ ਯਾਨੀ ਕਿ ਉਹ ਕਾਲਜ ਜਾਂ ਇੰਸਟੀਟਿਊਸ਼ਨ ਜਿਨਾਂ ਦਾ ਮਕਸਦ ਸਿਰਫ ਮੋਟੀ ਕਮਾਈ ਕਰਨਾ ਬਣਿਆ ਹੋਇਆ। ਜੋ ਇੰਟਰਨੈਸ਼ਨਲ ਵਿਦਿਆਰਥੀਆਂ ਦੇ ਨਾਲ ਧੱਕਾ ਵੀ ਕਰਦੇ ਨੇ। ਉਹਨਾਂ ਦੇ ਨਾਲ ਧੋਖੇਬਾਜ਼ੀ ਵੀ ਹੁੰਦੀ ਹੈ ਤੇ ਫੀਸਾਂ ਦੇ ਨਾਂ ‘ਤੇ ਲੁੱਟ ਕਰਦੇ ਹਨ। ਇਮੀਗ੍ਰੇਸ਼ਨ ਮੰਤਰੀ ਨੇ ਅੱਜ ਚੇਤਾਵਨੀ ਦਿੱਤੀ ਕਿ ਇੰਟਰਨੈਸ਼ਨਲ ਸਟੂਡੈਂਟਸ ਪ੍ਰੋਗਰਾਮ ਦੀਆਂ ਧੱਜੀਆਂ ਉਡਾਉਣ ਵਾਲੇ ਇੰਸਟੀਟਿਊਸ਼ਨ ਜਿਨਾਂ ਦੇ ਉੱਤੇ ਸੂਬੇ ਕਾਰਵਾਈ ਨਹੀਂ ਕਰ ਪਾ ਰਹੇ ਉਹਨਾਂ ਨੂੰ ਕੈਨੇਡਾ ਸਰਕਾਰ ਬੰਦ ਕਰਵਾਏਗੀ। ਉਹਨਾਂ ਨੇ ਕਿਹਾ ਕਿ ਕਈ ਕਾਫੀ ਅਪਰਾਧੀ ਨੇ ਭੈੜੇ ਤੇ ਇਸ ਸੈਕਟਰ ਵਿੱਚ ਜਿਨਾਂ ਨੂੰ ਹੁਣ ਜਾਣ ਦੀ ਲੋੜ ਹੈ। ਉਹਨਾਂ ਇਹ ਵੀ ਕਿਹਾ ਕਿ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਕਾਲਜਾਂ ਵਿੱਚ ਆਉਣ ਵਾਲੀਆਂ ਦਿੱਕਤਾਂ ਦੇ ਲਈ ਸੂਬੇ ਜਿੰਮੇਵਾਰ ਹੁੰਦੇ ਨੇ। ਪਰ ਜੇਕਰ ਉਹ ਕੁਝ ਨਹੀਂ ਕਰਦੇ ਤਾਂ ਕੈਨੇਡਾ ਸਰਕਾਰ ਕਰੇਗੀ। ਜਿਵੇਂ ਕਿ ਪਿਛਲੇ ਸਾਲ ਕਰੀਬ 9 ਲੱਖ ਇੰਟਰਨੈਸ਼ਨਲ ਵਿਦਿਆਰਥੀ ਨੂੰ ਕੈਨੇਡਾ ਨੇ ਸਟਡੀ ਵੀਜ਼ਾ ਦਿੱਤੇ ਤੇ ਧੋਖਾਧੜੀ ਜਾਂ ਹੋਰ ਧੱਕੇਸ਼ਾਹੀ ਕਰਨ ਵਾਲੇ ਕਾਲਜਾਂ ਵਿੱਚ ਇੰਟਰਨੈਸ਼ਨਲ ਵਿਦਿਆਰਥੀਆਂ ਦੀ ਗਿਣਤੀ ਬੇਹਦ ਵਧੀ ਹੈ।

ਜੋ ਅਧਿਕਾਰੀ ਵੱਲੋਂ ਦਾਵਾ ਕੀਤਾ ਗਿਆ। ਇਮੀਗ੍ਰੇਸ਼ਨ ਮੰਤਰੀ ਨੇ ਜ਼ਿਕਰ ਕੀਤਾ ਕਿ ਜਿਨਾਂ ਕਾਲਜਾਂ ਵਿੱਚ ਆਏ ਵਿਦਿਆਰਥੀਆਂ ਨੇ ਕੈਨੇਡਾ ਵਿੱਚ ਆ ਕੇ ਰਿਫਿਊਜੀ ਦੀਆਂ ਫਾਈਲਾਂ ਲਾ ਦਿੱਤੀਆਂ ਯਾਨੀ ਕਿ ਇਹਨਾਂ ਨੇ ਪਨਾਹ ਮੰਗੀ ਜਿਵੇਂ ਕਿ ਸੈਨਿਕਾ ਕਾਲਜ ਵਿੱਚ ਆਉਣ ਵਾਲੇ ਇੰਟਰਨੈਸ਼ਨਲ ਵਿਦਿਆਰਥੀਆਂ ਵਿੱਚੋਂ 700 ਵਿਦਿਆਰਥੀਆਂ ਨੇ ਸਾਲ 2023 ਵਿੱਚ ਪਨਾਹ ਲੈਣ ਦੀ ਮੰਗ ਕੀਤੀ ਤਾਂ ਕੋਨਸਟੋਗਾ ਕਾਲਜ ਵਿੱਚ ਆਏ ਇੰਟਰਨੈਸ਼ਨਲ ਵਿਦਿਆਰਥੀਆਂ ਵਿੱਚੋਂ ਵੀ ਸੈਂਕੜੇ ਨੇ ਜਿਨਾਂ ਨੇ ਰਿਫਿਊਜੀ ਕਲੇਮ ਕੀਤਾ। ਜਿਸ ਦੇ ਬਾਰੇ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਅਜਿਹੀ ਗਿਣਤੀ ਵਿੱਚ ਵਾਧਾ ਵੀ ਨਾ ਕਬੂਲਣ ਯੋਗ ਹੈ। ਸਭ ਤੋਂ ਵੱਧ ਸਟਡੀ ਪਰਮਿਟ ਓਟੇਰੀਓ ਸੂਬੇ ਦੇ ਵਿੱਚ ਹੀ ਦਿੱਤੇ ਗਏ ਹਨ। ਜਿੱਥੇ ਕਿ ਸਾਲ 2023 ਵਿੱਚ ਸਭ ਤੋਂ ਵੱਧ ਸਟਡੀ ਪਰਮਿਟ ਕੋਨਸਟੋਗਾ ਕਾਲਜ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਮਿਲੇ ਜਿਵੇਂ ਕਿ ਓਮਟੇਰੀਓ ਸੂਬੇ ਵਿੱਚ ਸਭ ਤੋਂ ਵੱਧ ਇੰਟਰਨੈਸ਼ਨਲ ਵਿਦਿਆਰਥੀ ਆਉਂਦੇ ਨੇ ਤੇ ਉਥੋਂ ਦੇ ਵੱਡੀ ਗਿਣਤੀ ਕਾਲਜ ਇੰਟਰਨੈਸ਼ਨਲ ਵਿਦਿਆਰਥੀਆਂ ਤੋਂ ਮੋਟੀ ਕਮਾਈ ਦੇ ਆਦੀ ਵੀ ਹੋ ਚੁੱਕੇ ਹਨ। ਸੂਬਾ ਸਰਕਾਰ ਨੂੰ ਵੀ ਇਸ ਦੇ ਨਾਲ ਫਾਇਦਾ ਹੁੰਦਾ ਜਿਸ ‘ਤੇ ਓਟੇਰੀਓ ਤੇ ਪ੍ਰੀਮੀਅਰ ਡਰੱਗ ਅਫੋਰਡ ਨੇ ਕੈਨੇਡਾ ਸਰਕਾਰ ਦੇ ਫੈਸਲੇ ਉੱਤੇ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ ਸੀ। ਜੋ ਇੰਟਰਨੈਸ਼ਨਲ ਵਿਦਿਆਰਥੀਆਂ ਦੀ ਗਿਣਤੀ ਘੱਟ ਕਰਨ ਦਾ ਫੈਸਲਾ ਲਿਆ ਗਿਆ ਜਿਨਾਂ ਦੀ ਇਸ ਟਿੱਪਣੀ ਉੱਤੇ ਅੱਜ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਇਹ ਪੂਰਾ ਗਾਰਡਵੇਜ ਯਾਨੀ ਕਿ ਕੂੜੇ ਵਾਲੀ ਹਾਲਤ ਸੀ

ਜਿਸ ਦੇ ਬਾਰੇ ਉਹਨਾਂ ਨੇ ਓਟੇਰੀਓ ਸਰਕਾਰ ਨੂੰ ਪਹਿਲਾਂ ਚੇਤਾਵਨੀ ਦਿੱਤੀ ਸੀ ਕਿ ਇੰਟਰਨੈਸ਼ਨਲ ਵਿਦਿਆਰਥੀਆਂ ਦੀ ਗਿਣਤੀ ਤੇ ਕਾਬੂ ਪਾਇਆ ਜਾਵੇ। ਜ਼ਿਕਰ ਯੋਗ ਹੈ ਕਿ ਜੋ ਇੰਟਰਨੈਸ਼ਨਲ ਵਿਦਿਆਰਥੀਆਂ ਤੇ ਕੈਪ ਲਾਉਣ ਦਾ ਐਲਾਨ ਕੀਤਾ ਗਿਆ 22 ਜਨਵਰੀ 2024 ਤੋਂ ਪਹਿਲਾਂ ਜਿਨਾਂ ਨੇ ਫਾਈਲਾਂ ਲਾਈਆਂ ਹੋਈਆਂ ਨੇ ਉਹਨਾਂ ਦੇ ਉੱਤੇ ਲਾਗੂ ਨਹੀਂ ਹੁੰਦਾ। ਪਰ ਉਸ ਤੋਂ ਬਾਅਦ ਤੋਂ ਇਹ ਲਾਗੂ ਹੁੰਦਾ ਕਿ ਸੂਬੇ ਵੱਲੋਂ ਮਿਲਣ ਵਾਲੇ ਅਟੈਸਟੇਸ਼ਨ ਲੈਟਰ ਵੀ ਨਾਲ ਲਾਉਣੇ ਪੈਣਗੇ ਜਿਸਨੇ ਵੀ ਸਟਡੀ ਪਰਮਿਟ ਦੇ ਵਾਸਤੇ ਅਪਲਾਈ ਕਰਨਾ ਹੈ ਤੇ ਸੂਬਿਆਂ ਨੂੰ ਕੋਟਾ ਦਿੱਤਾ ਜਾ ਰਿਹਾ ਹੈ ਤੇ ਉਸ ਕੋਟੇ ਦੇ ਅਧੀਨ ਹੀ ਗਿਣਤੀ ਹੋਵੇਗੀ ਜੋ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਸਟਡੀ ਪਰਮਿਟ ਮਿਲਣਗੇ ਜੋ ਵੱਡੀ ਗਿਣਤੀ ਸਟਡੀ ਪਰਮਿਟ ਜਾਂ ਸਟਡੀ ਵੀਜ਼ਾ ਦੇ ਵਾਸਤੇ ਫਾਈਲਾਂ ਕਬੂਲੀਆਂ ਤਾਂ ਜਾਣਗੀਆਂ ਪਰ ਉਸ ਵਿੱਚੋਂ ਅਪਰੂਵਲ ਸੀਮਤ ਹੀ ਦਿੱਤੇ ਜਾਣਗੇ ਜਿਸ ਦੇ ਬਾਰੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪਹਿਲਾਂ ਹੀ ਐਲਾਨ ਕੀਤਾ ਜਾ ਚੁੱਕਿਆ ਹੈ। ਕਿ ਜੋ ਇਸ ਸਮੇਂ ਖਾਸ ਤੌਰ ਤੇ ਹਾਊਸਿੰਗ ਨੂੰ ਲੈ ਕੇ ਕਾਫੀ ਦਿੱਕਤਾਂ ਪਾਈਆਂ ਜਾ ਰਹੀਆਂ ਨੇ ਖਾਸ ਤੌਰ ਤੇ ਉਹ ਸ਼ਹਿਰ ਜਿੱਥੇ ਕਿ ਇੰਟਰਨੈਸ਼ਨਲ ਵਿਦਿਆਰਥੀ ਹੀ ਨਹੀਂ ਸਗੋਂ ਹੋਰ ਆਬਾਦੀ ਵੀ ਬਹੁਤ ਜਿਆਦਾ ਹੋ ਚੁੱਕੀ ਹੈ ਤੇ ਉੱਥੇ ਹੀ ਵੱਡੀ ਗਿਣਤੀ ਪ੍ਰਵਾਸੀ ਲਗਾਤਾਰ ਆਉਂਦੇ ਜਾ ਰਹੇ ਨੇ ਜਿਸ ਕਰਕੇ ਉੱਥੇ ਰਹਿਣ ਵਾਲੀਆਂ ਥਾਵਾਂ ਦੀ ਕਾਫੀ ਜ਼ਿਆਦਾ ਕੰਮ ਹੋ ਗਈ ਹੈ ਤੇ ਆਮ ਲੋਕਾਂ ਨੂੰ ਬੇਹਦ ਪਰੇਸ਼ਾਨੀ ਆ ਰਹੀ ਹੈ ਤੇ ਇਸੇ ਤਹਿਤ ਕੈਨੇਡਾ ਸਰਕਾਰ ਵੱਲੋਂ ਖਾਸ ਤੌਰ ਤੇ ਇੰਟਰਨੈਸ਼ਨਲ ਵਿਦਿਆਰਥੀਆਂ ਦੀ ਗਿਣਤੀ ਨੂੰ ਘੱਟ ਕਰਨ ਦਾ ਫੈਸਲਾ ਲਿਆ ਗਿਆ। ਹੁਣ ਦੇਖਣਾ ਇਹ ਹੋਵੇਗਾ ਕਿ ਅੱਗੇ ਇਸ ਉੱਤੇ ਕੀ ਐਲਾਨ ਹੁੰਦਾ ਕਿਉਂਕਿ ਜੋ ਕਾਫੀ ਉਹਨਾਂ ਵੱਲੋਂ ਜੋ ਐਲਾਨ ਕੀਤੇ ਗਏ ਸੀ ਉਸ ਦੇ ਵਿੱਚ ਸਪਸ਼ਟੀਕਰਨ ਦੇਤਾ ਦਿੱਤਾ ਗਿਆ ਸੀ ਪਰ ਫਿਰ ਵੀ ਸਤੰਬਰ ਤੋਂ ਪ੍ਰਾਈਵੇਟ ਕਾਲਜਾਂ ਦੇ ਬਾਰੇ ਇੱਕ ਹੋਰ ਐਲਾਨ ਕੀਤਾ ਜਾਣਾ ਹ ਜਿਸ ਦੀ ਕਿ ਉਡੀਕ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਜੇਕਰ ਕੋਈ ਹੋਰ ਅਪਡੇਟ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਜਲਦੀ ਦੱਸਾਂਗੇ।