ਇਸ ਵੇਲੇ ਇੱਕ ਵੱਡੀ ਖਬਰ ਆਮ ਲੋਕਾਂ ਦੇ ਨਾਲ ਜੁੜੀ ਆ ਰਹੀ ਹੈ। ਤਾਜ਼ਾ ਖਬਰ ਮੁਤਾਬਕ ਜੇਕਰ ਤੁਸੀਂ ਸਿਮ ਕਾਰਡ ਲੈ ਕੇ ਭੁੱਲ ਜਾਦੇ ਹੋ ਜਾਂ ਗੁੰਮ ਹੋਏ ਸਿਮ ਕਾਰਡ ਦੀ ਕੋਈ ਰਿਪੋਰਟ ਨਹੀਂ ਦਰਜ ਕਰਾਉਂਦੇ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਹੀ ਲਾਜ਼ਮੀ ਹੈ। ਕਿਉਂਕਿ ਸਿਮ ਕਾਰਡਾਂ ਦੀ ਸਮਗਲਿੰਗ ਭਾਰਤ ਤੋਂ ਬਾਹਰ ਕੀਤੀ ਜਾ ਰਹੀ ਹੈ। ਉਹਨਾਂ ਸਮਗਲਿੰਗ ਰਾਹੀਂ ਬਾਹਰ ਭੇਜੇ ਸਿਮ ਕਾਰਡਾਂ ਦੀ ਵਰਤੋਂ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਬਹੁਤ ਸਾਰੇ ਸਕੈਮਾਂ ਦੇ ਵਿੱਚ ਬਹੁਤ ਸਾਰੀਆਂ ਠੱਗੀਆਂ ਤੇ ਹੋਰ ਅਪਰਾਧਿਕ ਗਤੀਵਿਧੀਆਂ ਲਈ ਕੀਤੀ ਜਾਂਦੀ ਹੈ। ਇਸ ਕਰਕੇ ਜੇਕਰ ਤੁਸੀਂ ਸਿਮ ਕਾਰਡ ਵਰਤ ਦੇ ਸਮੇਂ ਇਹਨਾਂ ਚੀਜ਼ਾਂ ਦਾ ਖਿਆਲ ਨਹੀਂ ਰੱਖਦੇ ਕਿ ਤੁਹਾਡਾ ਸਿਮ ਕਾਰਡ ਹੈ ਕਿੱਥੇ ਆ ਕਿਹਦੇ ਕੋਲ ਆ ਜਾਂ ਕਿਸੇ ਨੂੰ ਦੇ ਕੇ ਭੁੱਲ ਗਏ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਹੀ ਲਾਜ਼ਮੀ ਹੈ ਕਿ ਸਿਮ ਕਾਰਡਾਂ ਦੀ ਹੁਣ ਸਮਗਲਿੰਗ ਭਾਰਤ ਤੋਂ ਬਾਹਰ ਵੀ ਕੀਤੀ ਜਾਂਦੀ ਹੈ।
ਭਾਵ ਕਿ ਸਾਡੇ ਇੱਥੇ ਭਾਰਤ ਵਿੱਚ ਜਿਹੜੇ ਸਿਮ ਅਸੀਂ ਵਰਤਦੇ ਹਾਂ ਉਹਨਾਂ ਨੂੰ ਐਕਟੀਵੇਟ ਹੋਣ ਤੋਂ ਬਾਅਦ ਕਿਵੇਂ ਵਿਦੇਸ਼ਾਂ ਵਿੱਚ ਭੇਜਿਆ ਜਾਂਦਾ ਹੈ। ਇਸ ਦਾ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਤੇ ਇਹ ਸਕੈਮ ਹੁਣ ਇਸ ਵੇਲੇ ਖੂਬ ਚਰਚਾ ਦੇ ਵਿੱਚ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਦਿੱਲੀ ਏਅਰਪੋਰਟ ਦੇ ਉੱਤੇ ਇੱਕ ਸੂਚਨਾ ਦੇ ਆਧਾਰ ਦੇ ਉੱਤੇ ਪੁਲਿਸ ਨੇ ਸਿਮ ਕਾਰਡਾਂ ਦਾ ਜਖੀਰਾ ਫੜਿਆ। ਸਿਮ ਕਾਰਡਾਂ ਨੂੰ ਕਾਰਬਨ ਪੇਪਰਾਂ ਵਿੱਚ ਲਪੇਟਣ ਤੋਂ ਬਾਅਦ ਡਾਇਰੀ ਵਿੱਚ ਸੰਭਾਲ ਕੇ ਰੱਖਿਆ ਸੀ ਅਤੇ ਇਸ ਤਰ੍ਹਾਂ ਦੇ ਨਾਲ ਇਹਨਾਂ ਨੂੰ ਭਾਰਤ ਤੋਂ ਬਾਹਰ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਸੀ। ਇਹਨਾਂ ਸਿਮਾਂ ਨੂੰ ਅੱਗੇ ਬਹੁਤ ਸਾਰੀਆਂ ਮੋਬਾਈਲ ਫੋਨ ਗੇਮਾਂ ਦੇ ਲਈ ਤੇ ਇਸ ਤੋਂ ਇਲਾਵਾ ਜਿਵੇਂ ਸੋਸ਼ਲ ਮੀਡੀਆ ਦੇ ਸਕੈਮਾਂ ਦੇ ਲਈ ਤੇ ਇਸ ਤੋਂ ਇਲਾਵਾ ਕਈ ਆਨਲਾਈਨ ਹੋਰ ਠੱਗੀਆਂ ਠੋਰੀਆਂ ਦੇ ਲਈ ਇਹਨਾਂ ਨੂੰ ਵਰਤਿਆ ਜਾਣਾ ਸੀ।
ਜਾਣਕਾਰੀ ਮੁਤਾਬਿਕ ਪਹਿਲਾਂ ਹੀ ਐਕਟੀਵੇਟ ਕੀਤੇ ਹੋਏ ਇਹਨਾਂ ਸਿਮਾਂ ਨੂੰ ਬਾਹਰਲੇ ਦੇਸ਼ਾਂ ਵਿੱਚ ਅਲੱਗ ਅਲੱਗ ਥਾਵਾਂ ਉੱਪਰ ਵਰਤਿਆ ਜਾਂਦਾ ਹੈ। ਡੀਸੀਪੀ ਏਅਰਪੋਰਟ ਪੁਲਿਸ ਵੱਲੋਂ ਜੋ ਰਿਕਵਰੀ ਹੋਈ ਹੈ। ਉਸਦੇ ਤਹਿਤ 700 ਦੇ ਕਰੀਬ ਸਿਮ ਕਾਰਡ ਫੜੇ ਗਏ ਹਨ ਅਤੇ ਇਸ ਦੇ ਨਾਲ ਚਾਰ ਜਣਿਆਂ ਨੂੰ ਵੀ ਕਾਬੂ ਕੀਤਾ ਗਿਆ ਹੈ ਜੋ 21-22 ਸਾਲਾਂ ਦੀ ਹੀ ਪਾਏ ਗਏ। ਪੁਲਿਸ ਮੁਤਾਬਕ ਇਸ ਗੱਲ ਦਾ ਵੀ ਖੁਲਾਸਾ ਹੋਇਆ ਹੈ ਕਿ ਇਹ ਸਿਮ ਕਾਰਡ ਥੋੜੇ ਜਿਹੇ ਪੈਸਿਆਂ ਵਿੱਚ ਹੀ ਵੇਚੇ ਜਾਂਦੇ ਸਨ। ਭਾਵ ਕਿ 300 ਤੋਂ 500 ਵਿੱਚ ਇਹਨਾਂ ਨੂੰ ਵੇਚਿਆ ਜਾਂਦਾ ਸੀ ਅਤੇ ਅੱਗੇ ਇੱਕ ਹੋਰ ਕਥਿਤ ਦੋਸ਼ੀ ਅਨਿਲ ਇਹਨਾਂ ਨੂੰ 1300 ਦੇ ਹਿਸਾਬ ਨਾਲ ਵੇਚਦਾ ਸੀ। ਉਸ ਦੇ ਖਾਤੇ ਵਿੱਚ ਆਨਲਾਈਨ ਪੈਸੇ ਆਏ ਸਨ। ਅਤੇ ਉਸਦੇ ਉੱਪਰ ਕਰੀਬ ਡੇਢ ਦਰਜਨ ਦੇ ਆਸ ਪਾਸ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਸਾਈਬਰ ਸ਼ਿਕਾਇਤਾਂ ਦਰਜ ਹਨ।
ਪਰ ਪੁਲਿਸ ਨੇ ਉਕਤ ਮਾਮਲਿਆਂ ਦੀ ਹਾਲੇ ਤੱਕ ਸ਼ਾਇਦ ਪੜਤਾਲ ਨਾ ਕੀਤੀ ਹੋਣ ਕਰਕੇ ਉਹ ਲਗਾਤਾਰ ਇਸ ਤਰ੍ਹਾਂ ਦੇ ਜੁਰਮ ਨੂੰ ਹੋਰ ਅੱਗੇ ਵਧਾ ਰਿਹਾ ਸੀ। ਪੁਲਿਸ ਮੁਤਾਬਕ ਇਹਨਾਂ ਸਿਮਾਂ ਨੂੰ ਬਾਹਰਲੇ ਦੇਸ਼ਾਂ ਵਿੱਚ ਵਰਤਿਆ ਜਾਂਦਾ ਹੈ ਕਈ ਹੋਰ ਸਰੋਤਾਂ ਜਰੀਏ ਮਿਲੀ ਜਾਣਕਾਰੀ ਮੁਤਾਬਕ ਇਹਨਾਂ ਸਿਮਾਂ ਨੂੰ ਵੀਅਤਨਾਮ ਅਤੇ ਚੀਨ ਵਰਗੇ ਮੁਲਕਾਂ ਵਿੱਚ ਵੀ ਵਰਤਿਆ ਜਾਂਦਾ ਹੈ। ਉੱਥੇ ਇਹਨਾਂ ਤੋਂ ਕਿਸ ਤਰ੍ਹਾਂ ਦੇ ਨਾਲ ਵੱਖ-ਵੱਖ ਤਰੀਕਿਆਂ ਰਾਹੀਂ ਭਾਰਤ ਦੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ। ਇਸ ਕਰਕੇ ਜੇਕਰ ਤੁਸੀਂ ਵੀ ਸਿਮ ਕਾਰਡ ਦਾ ਖਿਆਲ ਨਹੀਂ ਰੱਖਦੇ ਤਾਂ ਹੁਣੇ ਤੋਂ ਸਾਵਧਾਨ ਹੋ ਜਾਓ ਅਤੇ ਜੇਕਰ ਤੁਹਾਡੇ ਨਾਮ ਉੱਪਰ ਕੋਈ ਸਿਮ ਕਾਰਡ ਜਿਹਾ ਚੱਲ ਰਿਹਾ ਹੈ ਜੋ ਤੁਹਾਡੇ ਤੁਹਾਡੇ ਕੋਲ ਨਹੀਂ ਚੱਲ ਰਿਹਾ ਹੈ ਤਾਂ ਉਸ ਨੂੰ ਤੁਰੰਤ ਹੀ ਬੰਦ ਕਰਵਾ ਦਿਓ।
Leave a Reply