ਇਸ ਵੇਲੇ ਇੱਕ ਚੰਗੀ ਖਬਰ ਉਨਾਂ ਲਈ ਆ ਰਹੀ ਹੈ ਜੋ ਪੁਲਿਸ ਵਿੱਚ ਭਰਤੀ ਹੋਣ ਦੇ ਸ਼ੌਕੀਨ ਹਨ। ਬੇਰੁਜ਼ਗਾਰ ਉਡੀਕ ਕਰ ਰਹੇ ਹਨ ਕਿ ਉਹਨਾਂ ਲਈ ਪੁਲਿਸ ਵਿੱਚ ਨੌਕਰੀਆਂ ਨਿਕਲਣ ਤੇ ਉਹ ਅਪਲਾਈ ਕਰਨ। ਹੁਣ ਚੰਗੀ ਖਬਰ ਇਹ ਆਈ ਹੈ ਕਿ ਪੁਲਿਸ ਵਿੱਚ 6000 ਸਿਪਾਹੀਆਂ ਦੀ ਭਰਤੀ ਨਿਕਲੀ ਹੈ। ਜੇਕਰ ਤੁਸੀਂ ਪੁਲਿਸ ਵਿੱਚ ਭਰਤੀ ਹੋਣ ਦੇ ਇੱਛੁਕ ਹੋ ਤਾਂ ਇਸਦੇ ਲਈ 28 ਮਾਰਚ ਤੋਂ ਪਹਿਲਾਂ ਅਰਜੀਆਂ ਦਿੱਤੀਆਂ ਜਾ ਸਕਦੀਆਂ ਹਨ। ਪੂਰੀ ਪ੍ਰਕਿਰਿਆ ਹੈ ਕੀ ਅਤੇ ਇਹ ਭਰਤੀ ਕਿੱਥੇ ਨਿਕਲੀ ਹੈ ਇਸ ਦੀ ਜਾਣਕਾਰੀ ਤੁਹਾਡੇ ਨਾਲ ਅੱਗੇ ਚੱਲ ਕੇ ਸਾਂਝੀ ਕਰਦੇ ਹਾਂ। ਤੁਹਾਨੂੰ ਦੱਸ ਦਈਏ ਕਿ ਹਰਿਆਣਾ ਪੁਲਿਸ ਵਿੱਚ ਸਿਪਾਹੀ ਭਰਤੀ ਹੋਣ ਲਈ ਤੁਸੀਂ 28 ਮਾਰਚ ਤੱਕ ਅਰਜੀਆਂ ਦੇ ਸਕਦੇ ਹੋ ਅਤੇ ਹਰਿਆਣਾ ਪੁਲਿਸ ਵਿੱਚ 6000 ਸਿਪਾਹੀਆਂ ਦੀ ਭਰਤੀ ਨਿਕਲੀ ਹੈ ਜੇਕਰ ਤੁਸੀਂ ਭਰਤੀ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਹਰਿਆਣਾ ਸਟਾਫ ਸਿਲੈਕਸ਼ਨ ਬੋਰਡ ਦੀ ਵੈਬਸਾਈਟ ਉੱਪਰ ਜਾ ਕੇ ਪੂਰੀ ਜਾਣਕਾਰੀ ਮੁਹਈਆ ਹੋਵੇਗੀ।
ਇਸ ਦੇ ਲਈ ਉਮੀਦਵਾਰ ਵੱਲੋਂ ਘੱਟ ਤੋਂ ਘੱਟ ਬਾਰਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ ਦਸਵੀਂ ਜਮਾਤ ਵਿੱਚ ਹਿੰਦੀ ਤੇ ਸੰਸਕ੍ਰਿਤ ਵਿੱਚੋਂ ਇੱਕ ਵਿਸ਼ਾ ਹੋਣਾ ਲਾਜ਼ਮੀ ਹੈ। ਭਾਵ ਕਿ ਦਸਵੀਂ ਕਲਾਸ ਵਿੱਚ ਹਿੰਦੀ ਜਾਂ ਸੰਸਕ੍ਰਿਤ ਵਿਸ਼ੇ ਨਾਲ ਪਾਸ ਹੋਣੀ ਜਰੂਰੀ ਹੈ। ਜੇਕਰ ਉਮਰ ਦੀ ਗੱਲ ਕਰੀਏ ਤਾਂ 1 ਫਰਵਰੀ 2024 ਨੂੰ 18 ਤੋਂ 25 ਸਾਲ ਦੇ ਦਰਮਿਆਨ ਉਮਰ ਹੋਣੀ ਲਾਜ਼ਮੀ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਰਾਖਵੀਂ ਸ਼੍ਰੇਣੀ ਦੇ ਉਮੀਦਵਾਰ ਹੋ ਤਾਂ ਨਿਯਮਾਂ ਮੁਤਾਬਕ ਤੁਹਾਨੂੰ ਉਪਰਲੀ ਸੀਮਾ ਹੱਦ ਵਿੱਚ ਛੋਟ ਮਿਲੇਗੀ। ਜੇਕਰ ਤਨਖਾਹ ਦੀ ਗੱਲ ਕਰੀਏ ਤਾਂ ਹਰਿਆਣਾ ਪੁਲਿਸ ਵਿੱਚ ਸਿਪਾਹੀ ਦੀ ਤਨਖਾਹ ਲੈਵਲ ਤਿੰਨ ਦੇ ਤਹਿਤ 21700 ਪ੍ਰਤੀ ਮਹੀਨਾ ਸਮੇਤ ਕਈ ਪੱਤੇ ਅਤੇ ਸਹੂਲਤਾਂ ਵੀ ਮਿਲ ਗਈਆਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਪੁਲਿਸ ਵਿੱਚ ਭਰਤੀ ਹੋਣਾ ਚਾਹੁੰਦੇ ਹੋ ਤਾਂ ਹਰਿਆਣਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦਿੱਤੀਆਂ ਗਈਆਂ ਹਨ ਅਤੇ ਤੁਸੀਂ ਹਰਿਆਣਾ ਸਰਕਾਰ ਦੀ ਸਰਕਾਰੀ ਵੈਬਸਾਈਟ ਦੇ ਉੱਪਰ ਜਾ ਕੇ ਨੌਕਰੀ ਲਈ ਅਪਲਾਈ ਕਰ ਸਕਦੇ ਹੋ।
ਇਸ ਦੇ ਨਾਲ ਹੀ ਸਬ ਇੰਸਪੈਕਟਰ ਦੀ ਭਰਤੀ ਵੀ ਨਿਕਲੀ ਹੈ ਅਤੇ ਉਸ ਲਈ ਵੀ ਅਪਲਾਈ ਕੀਤਾ ਜਾ ਸਕਦਾ ਹੈ। ਹਰਿਆਣਾ ਪੁਲਿਸ ਵਿੱਚ ਸਿਪਾਹੀ ਅਤੇ ਸਿਪਾਹੀ ਤੋਂ ਇਲਾਵਾ ਸਬ ਇੰਸਪੈਕਟਰ ਦੀ ਭਰਤੀ ਨਿਕਲੀ ਹੈ। ਜੇਕਰ ਹਰਿਆਣਾ ਪੁਲਿਸ ਵਿੱਚ ਸਿਪਾਹੀ ਭਰਤੀ ਹੋਣ ਦੀ ਗੱਲ ਨੂੰ ਅੱਗੇ ਤੋਰੀਏ ਤਾਂ ਇਸ ਦੇ ਲਈ ਮੁੰਡਿਆਂ ਦੀ ਉਚਾਈ ਭਾਵ ਕੱਦ 170 ਸੈਂਟੀਮੀਟਰ ਹੋਣਾ ਲਾਜ਼ਮੀ ਹੈ। ਜੇਕਰ ਤੁਸੀਂ ਕਿਸੇ ਰਿਜਰਵ ਸ਼੍ਰੇਣੀ ਨੂੰ ਸੰਬੰਧ ਰੱਖਦੇ ਹੋ ਤਾਂ ਤੁਹਾਡਾ ਕੱਦ 168 ਸੈਂਟੀਮੀਟਰ ਹੋਣਾ ਜਰੂਰੀ ਹੈ। ਇਸੇ ਤਰ੍ਹਾਂ ਜੇਕਰ ਕੁੜੀਆਂ ਦੀ ਗੱਲ ਕਰੀਏ ਤਾਂ ਕੁੜੀਆਂ ਲਈ 158 ਸੈਂਟੀਮੀਟਰ ਜਨਰਲ ਵਰਗ ਲਈ ਕਦ ਹੋਣਾ ਜਰੂਰੀ ਹੈ ਜੇਕਰ ਤੁਸੀਂ ਕਿਸੇ ਰਿਜਰਵ ਸ਼੍ਰੇਣੀ ਨੂੰ ਸੰਬੰਧ ਰੱਖਦੇ ਹੋ ਤਾਂ ਤੁਹਾਡਾ ਕੱਦ 156 ਸੈਂਟੀਮੀਟਰ ਹੋਣਾ ਜਰੂਰੀ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਉਸ ਦੇ ਲਈ ਤੁਸੀਂ ਹਰਿਆਣਾ ਸਟਾਫ ਸਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਉੱਪਰ ਜਾ ਕੇ ਨੋਟੀਫਿਕੇਸ਼ਨ ਵੇਖ ਸਕਦੇ ਹੋ। ਇਸ ਜਾਣਕਾਰੀ ਨੂੰ ਅੱਗੇ ਵੀ ਸ਼ੇਅਰ ਕਰੋ।
Leave a Reply