ਕੇਜਰੀਵਾਲ ਦਾ ਫੋਲੇਗੀ ਈਡੀ ?

ਇਸ ਵੇਲੇ ਇੱਕ ਵੱਡੀ ਖਬਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮਾਮਲੇ ਨਾਲ ਜੁੜੀ ਆ ਰਹੀ ਹੈ। ਤਾਜ਼ਾ ਖਬਰ ਮੁਤਾਬਕ ਈਡੀ ਦੇ ਪੜਤਾਲੀਆ ਅਫਸਰਾਂ ਨੇ ਹੁਣ ਅਰਵਿੰਦ ਕੇਜਰੀਵਾਲ ਦੇ ਮੋਬਾਈਲ ਫੋਨ ਦਾ ਡਾਟਾ ਕੱਢਣ ਦਾ ਯਤਨ ਸ਼ੁਰੂ ਕੀਤਾ ਹੈ। ਤਾਜ਼ਾ ਖਬਰ ਮੁਤਾਬਕ ਹੁਣ ਈਡੀ ਦੇ ਜਾਂਚ ਅਧਿਕਾਰੀਆਂ ਨੇ ਐਪਲ ਕੰਪਨੀ ਨਾਲ ਸੰਪਰਕ ਕੀਤਾ ਹੈ ਕਿ ਉਹ ਅਰਵਿੰਦ ਕੇਜਰੀਵਾਲ ਦੇ ਮੋਬਾਈਲ ਫੋਨ ਨੂੰ ਖੋਲ ਸਕਣ। ਬੇਸ਼ਕ ਈਡੀ ਵੱਲੋਂ ਹਾਲੇ ਤੱਕ ਉਹਨਾਂ ਖਿਲਾਫ ਕੋਈ ਵੀ ਬਿਜਲਾਈ ਦਸਤਾਵੇਜ ਨਹੀਂ ਲੱਭ ਸਕੀ। ਪਰ ਹੁਣ ਉਹਨਾਂ ਦੇ ਮੋਬਾਈਲ ਫੋਨ ਦਾ ਲਾਕ ਖੋਲਣ ਤੋਂ ਬਾਅਦ ਅੱਗੇ ਜਾਂਚ ਵਧਾਉਣ ਦੇ ਯਤਨ ਕੀਤੇ ਜਾ ਰਹੇ ਹਨ।

ਈਡੀ ਵੱਲੋਂ ਜਿਸ ਦਿਨ ਅਰਵਿੰਦ ਕੇਜਰੀਵਾਲ ਦੀ ਗਿਰਫਤਾਰੀ ਕੀਤੀ ਗਈ ਹੈ ਉਸ ਦਿਨ 70 ਹਜਾਰ ਰੁਪਏ ਨਕਦੀ ਵੀ ਰਿਕਵਰ ਕੀਤੀ ਗਈ ਸੀ। ਈਡੀ ਵੱਲੋਂ ਅਰਵਿੰਦ ਕੇਜਰੀਵਾਲ ਦੇ ਨਿਜੀ ਕੰਪਿਊਟਰ ਵਿੱਚੋਂ ਹਾਲੇ ਤੱਕ ਕੋਈ ਵੀ ਦਸਤਾਵੇਜ ਨਹੀਂ ਪ੍ਰਾਪਤ ਕੀਤਾ ਗਿਆ। ਪਰ ਚਾਰ ਮੋਬਾਈਲ ਫੋਨ ਜਬਤ ਕੀਤੇ ਗਏ ਸਨ। ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਨੇ ਆਪਣਾ ਆਈਫੋਨ ਬੰਦ ਕਰ ਲਿਆ ਸੀ ਅਤੇ ਉਸ ਦਾ ਪਾਸਵਰਡ ਈਡੀ ਨਾਲ ਸ਼ੇਅਰ ਨਹੀਂ ਕੀਤਾ ਗਿਆ। ਜਾਂਚ ਕਰਨ ਵਾਲੇ ਅਧਿਕਾਰੀਆਂ ਨੇ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਦੇ ਮੋਬਾਈਲ ਫੋਨ ਦਾ ਡਾਟਾ ਅਤੇ ਹੋਰ ਸਮਗਰੀ ਦੇਣ ਲਈ ਕਿਹਾ ਹੈ ਤਾਂ ਜੋ ਪਤਾ ਲੱਗ ਸਕੇ ਕਿ ਕਥਿਤ ਘਪਲੇ ਵਿੱਚ ਉਹਨਾਂ ਦੀ ਸ਼ਮੂਲੀਅਤ ਹੈ ਜਾਂ ਨਹੀਂ।

ਪਰ ਸੂਤਰਾਂ ਮੁਤਾਬਕ ਈਡੀ ਨੂੰ ਅਰਵਿੰਦ ਕੇਜਰੀਵਾਲ ਨੇ ਆਪਣੇ ਮੋਬਾਈਲ ਫੋਨ ਦਾ ਪਾਸਵਰਡ ਨਹੀਂ ਦਿੱਤਾ। ਜਿਸ ਤੋਂ ਬਾਅਦ ਈਡੀ ਵੱਲੋਂ ਇਹ ਯਤਨ ਕੀਤਾ ਜਾ ਰਿਹਾ ਹੈ ਕਿ ਉਹ ਐਪਲ ਕੰਪਨੀ ਨਾਲ ਸੰਪਰਕ ਕਰਕੇ ਉਹਨਾਂ ਦੇ ਫੋਨ ਨੂੰ ਖੋਲ ਸਕੇ। ਜਿਸ ਤੋਂ ਬਾਅਦ ਜਾਂਚ ਨੂੰ ਅੱਗੇ ਵਧਾਇਆ ਜਾ ਸਕੇ ਕਿਉਂਕਿ ਮੋਬਾਈਲ ਫੋਨ ਦੇ ਪਾਸਵਰਡ ਤੋਂ ਬਿਨਾਂ ਉਕਤ ਆਈਫੋਨ ਦਾ ਖੁੱਲਣਾ ਮੁਸ਼ਕਿਲ ਹੈ। ਇਸ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਈਡੀ ਨੂੰ ਕਿਹਾ ਗਿਆ ਹੈ ਕਿ ਉਸ ਦਾ ਮੋਬਾਈਲ ਫੋਨ ਇਕ ਸਾਲ ਪੁਰਾਣਾ ਹੈ। ਜਦੋਂ ਤੋਂ ਉਹ ਇਸ ਫੋਨ ਨੂੰ ਵਰਤ ਰਹੇ ਹਨ। ਪਰ ਜੋ ਸ਼ਰਾਬ ਨੀਤੀ 2020-21 ਵਿੱਚ ਬਣਾਈ ਗਈ ਸੀ ਉਸ ਸਮੇਂ ਜੋ ਫੋਨੋ ਵਰਤ ਰਹੇ ਸਨ ਉਹ ਉਹਨਾਂ ਕੋਲ ਨਹੀਂ ਹੈ। ਈਡੀ ਹਰ ਰੋਜ਼ ਅਰਵਿੰਦ ਕੇਜਰੀਵਾਲ ਤੋਂ ਕਰੀਬ ਪੰਜ ਘੰਟੇ ਪੁੱਛਗਿਛ ਕਰਦੀ ਹੈ।


Comments

Leave a Reply

Your email address will not be published. Required fields are marked *