ਇਸ ਵੇਲੇ ਇੱਕ ਵੱਡੀ ਖਬਰ ਉਸ ਹਰ ਇੱਕ ਵਿਅਕਤੀ ਨਾਲ ਜੁੜੀ ਆ ਰਹੀ ਹੈ। ਜੋ ਮੋਬਾਈਲ ਫੋਨ ਦੀ ਵਰਤੋਂ ਕਰਦਾ ਹੈ। ਕੇਂਦਰ ਸਰਕਾਰ ਦੇ ਟੈਲੀਕਮਨੀਕੇਸ਼ਨ ਵਿਭਾਗ ਨੇ ਪੂਰੇ ਦੇਸ਼ ਵਿੱਚ ਸਾਰੀਆਂ ਕੰਪਨੀਆਂ ਨੂੰ ਇੱਕ ਖਾਸ ਸੇਵਾ ਬੰਦ ਕਰਨ ਲਈ ਕਿਹਾ ਹੈ। ਕਿਉਂਕਿ ਇਸ ਤੋਂ ਪਹਿਲਾਂ ਮੋਬਾਈਲ ਕੰਪਨੀਆਂ ਇਸ ਸੁਵਿਧਾਵਾਂ ਆਪਣੇ ਗ੍ਰਾਹਕਾਂ ਨੂੰ ਦਿੰਦੀਆਂ ਸਨ। ਜਿਸ ਨਾਲ ਉਹ ਆਪਣੇ ਮੋਬਾਈਲ ਤੋਂ ਕਿਸੇ ਹੋਰ ਨੰਬਰ ਉੱਪਰ ਕਾਲ ਫਾਰਵਰਡ ਕਰ ਸਕਦੇ ਸਨ। ਪਰ ਹੁਣ ਕੇਂਦਰ ਸਰਕਾਰ ਵੱਲੋਂ ਦੇਸ਼ ਵਿੱਚ ਸਾਰੀਆਂ ਕੰਪਨੀਆਂ ਨੂੰ ਇਹ ਹੁਕਮ ਦਿੱਤੇ ਗਏ ਹਨ
ਕਿ ਉਹ 15 ਅਪ੍ਰੈਲ ਤੋਂ ਕਾਲ ਫਾਰਵਰਡ ਕਰਨ ਦੀ ਸੁਵਿਧਾ ਯੂਐਸਐਸਡੀ ਕਾਲ ਫਾਰਵਰਡ ਸੇਵਾ ਬੰਦ ਹੋ ਜਾਵੇਗੀ। ਜਿਵੇਂ ਹੀ ਇਹ ਹੁਕਮ ਲਾਗੂ ਹੋਣਗੇ ਉਸ ਤੋਂ ਬਾਅਦ ਮੋਬਾਈਲ ਫੋਨ ਉਪਰੋਂ *401# ਲਗਾ ਕੇ ਕਾਲ ਫਾਰਵਰਡ ਕਰਨ ਦੀ ਸੁਵਿਧਾ ਖਤਮ ਹੋ ਜਾਵੇਗੀ। ਕਿਉਂਕਿ ਇਸ ਕੋਡ ਦੇ ਜਰੀਏ ਇਹ ਸੇਵਾ ਨੂੰ ਕੋਈ ਵੀ ਮੋਬਾਈਲ ਫੋਨ ਵਰਤਣ ਵਾਲਾ ਸ਼ੁਰੂ ਜਾਂ ਬੰਦ ਕਰ ਸਕਦਾ ਸੀ। ਜੇਕਰ ਕੋਈ ਵੀ ਵਿਅਕਤੀ ਆਪਣੇ ਮੋਬਾਈਲ ਫੋਨ ਤੋਂ ਇਹ ਸੇਵਾ ਚਲਾਉਂਦਾ ਸੀ ਤਾਂ ਉਹ ਆਪਣੇ ਮੋਬਾਈਲ ਫੋਨ ਦੇ ਮੈਸੇਜ, ਕੋਡ ਜਾਂ ਹਰੇਕ ਕਾਲ ਨੂੰ ਦੂਜੇ ਨੰਬਰ ਉੱਪਰ ਫਾਰਵਰਡ ਕਰ ਲੈਂਦਾ ਸੀ।ਕੇਂਦਰ ਸਰਕਾਰ ਵੱਲੋਂ ਤਰਕ ਦਿੱਤਾ ਜਾ ਰਿਹਾ ਹੈ ਕਿ ਸਾਈਬਰ ਠੱਗੀ ਜਾਂ ਸਾਈਬਰ ਕ੍ਰਾਈਮ ਨੂੰ ਰੋਕਣ ਲਈ ਇਹ ਫੈਸਲਾ ਲਿਆ ਗਿਆ ਹੈ।
ਕਿਉਂਕਿ ਕਈ ਵਾਰ ਠੱਗ ਆਮ ਲੋਕਾਂ ਨੂੰ ਭੁਲੇਖੇ ਵਿੱਚ ਪਾ ਕੇ ਉਹਨਾਂ ਦੇ ਮੋਬਾਈਲ ਫੋਨ ਤੋਂ ਇਹ ਕੋਡ ਡਾਇਲ ਕਰਵਾ ਲੈਂਦੇ ਸਨ। ਜਿਸ ਤੋਂ ਬਾਅਦ ਉਹ ਆਪਣਾ ਕੋਈ ਮੋਬਾਈਲ ਨੰਬਰ ਡਾਇਲ ਕਰਵਾ ਕੇ ਕਿਸੇ ਵਿਅਕਤੀ ਦੀ ਮੋਬਾਈਲ ਫੋਨ ਕਾਲ ਸੇਵਾ ਮੈਸੇਜ ਸੇਵਾ ਜਾਂ ਕਿਸੇ ਹੋਰ ਸੇਵਾਵਾਂ ਨੂੰ ਆਪਣੇ ਨੰਬਰ ਉੱਪਰ ਚਲਾ ਲੈਂਦੇ ਸਨ। ਜਿਸ ਨਾਲ ਲੋਕਾਂ ਨੂੰ ਉਹ ਆਸਾਨੀ ਨਾਲ ਆਪਣੀ ਠੱਗੀ ਦਾ ਸ਼ਿਕਾਰ ਬਣਾ ਲੈਂਦੇ ਸਨ। ਹੁਣ ਸਰਕਾਰ ਵੱਲੋਂ ਇਸੇ ਤਰਜ ਉੱਪਰ ਇਹ ਸੇਵਾ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਸਾਈਬਰ ਠੱਗੀ ਅਤੇ ਸਾਈਬਰ ਕ੍ਰਾਈਮ ਨੂੰ ਠੱਲ ਪਾਈ ਜਾ ਸਕੇ।
Leave a Reply