ਪੰਜਾਬ ਦੇ ਇੱਕ ਮਸ਼ਹੂਰ ਕਰੋੜਪਤੀ ਕਾਰੋਬਾਰੀ ਨਾਲ ਕਰੋੜਾਂ ਰੁਪਏ ਦੀ ਠੱਗੀ ਹੋਈ ਹੈ। ਤਾਜ਼ਾ ਮਾਮਲਾ ਮਸ਼ਹੂਰ ਟੈਕਸਟਾਈਲ ਸਪਿਨਿੰਗ ਕੰਪਨੀ ਵਰਧਮਾਨ ਗਰੁੱਪ ਦੇ ਚੇਅਰਮੈਨ ਐਸਪੀ ਓਸਵਾਲ ਨਾਲ ਵਾਪਰਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਠੱਗੀ ਕਰਨ ਵਾਲਿਆਂ ਨੇ ਕਥਿਤ ਤੌਰ ਉੱਤੇ ਸੁਪਰੀਮ ਕੋਰਟ ਦੇ ਆਰਡਰ ਦੇ ਨਾਮ ਉੱਤੇ ਉਹਨਾਂ ਨਾਲ ਠੱਗੀ ਕੀਤੀ ਹੈ। ਕਥਿਤ ਆਰਡਰਾਂ ਵਿੱਚ ਕਰੋੜਪਤੀ ਕਾਰੋਬਾਰੀ ਨੂੰ ਗਿਰਫ਼ਤਾਰ ਕਰਨ ਅਤੇ ਬਦਨਾਮੀ ਦਾ ਡਰ ਦਿਖਾ ਕੇ ਕਰੋੜਾਂ ਰੁਪਏ ਦੀ ਠੱਗੀ ਕੀਤੀ ਹੈ। ਇਸ ਠੱਗੀ ਬਾਰੇ ਉਸ ਵੇਲੇ ਪਤਾ ਲੱਗਿਆ ਜਦੋਂ ਪੰਜਾਬ ਪੁਲਿਸ ਨੇ ਪੂਰੇ ਮਾਮਲੇ ਦਾ ਖੁਲਾਸਾ ਕਰ ਦਿੱਤਾ।
ਆਓ ਪੂਰੇ ਮਾਮਲੇ ਬਾਰੇ ਤੁਹਾਨੂੰ ਦੱਸਦੇ ਹਾਂ ਕਿ ਸਭ ਤੋਂ ਪਹਿਲਾਂ ਠੱਗਾਂ ਨੇ ਫੋਨ ਕਾਲ ਕਰਕੇ ਕਥਿਤ ਅਰੈਸਟ ਵਰੰਟ ਤੇ ਪ੍ਰੋਪਰਟੀ ਸੀਲ ਕਰਨ ਦੀ ਗੱਲ ਕਹੀ। ਪੁਲਿਸ ਸ਼ਿਕਾਇਤ ਮੁਤਾਬਕ ਕਾਰੋਬਾਰੀ ਨੇ ਦੱਸਿਆ ਕਿ ਕਈ ਦਿਨਾਂ ਪਹਿਲਾਂ ਉਸਦੇ ਫੋਨ ਉੱਪਰ ਇੱਕ ਫੋਨ ਆਇਆ ਜਿਸ ਵਿੱਚ ਫੋਨ ਕਰਨ ਵਾਲੇ ਨੇ ਕਿਹਾ ਕਿ ਉਹ ਦਿੱਲੀ ਤੋਂ ਹੈ ਅਤੇ ਸੁਪਰੀਮ ਕੋਰਟ ਵੱਲੋਂ ਰੈਸਟ ਵਰੰਟ ਨਿਕਲਿਆ ਹੈ। ਇਸ ਦੇ ਨਾਲ ਹੀ ਉਹਨਾਂ ਦੀ ਪ੍ਰੋਪਰਟੀ ਸੀਲ ਕਰਨ ਦੇ ਆਰਡਰ ਵੀ ਨਿਕਲੇ ਹਨ। ਸ਼ਾਤਰ ਠੱਗਾਂ ਨੇ ਸੁਪਰੀਮ ਕੋਰਟ ਦੇ ਨਾਲ ਨਾਲ ਈਡੀ ਸੀਬੀਆਈ ਕਸਟਮ ਵਿਭਾਗ ਦਾ ਵੀ ਹਵਾਲਾ ਦਿੱਤਾ।
ਠੱਗਾਂ ਨੇ ਉਕਤ ਕਾਰੋਬਾਰੀ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਵੀਡੀਓ ਕਾਲ ਵੀ ਕੀਤੀ ਜਿਸ ਵਿੱਚ ਵੀਡੀਓ ਕਾਲ ਕਰਨ ਵਾਲੇ ਠੱਗ ਨੇ ਅੰਗਰੇਜ਼ੀ ਵਿੱਚ ਗੱਲਬਾਤ ਕੀਤੀ। ਤਾਂ ਜੋ ਇਹ ਮਹਿਸੂਸ ਹੋਵੇ ਕਿ ਉਹ ਇੱਕ ਵੱਡਾ ਅਫਸਰ ਹੈ। ਕਥਿਤ ਦੋਸ਼ੀਆਂ ਨੇ ਪੰਜਾਬ ਦੇ ਕਾਰੋਬਾਰੀ ਨੂੰ ਡਰਾਵਾ ਦੇ ਕੇ ਕਿਹਾ ਕਿ ਉਸਦੀ ਗਿਰਫਤਾਰੀ ਅਤੇ ਪ੍ਰੋਪਰਟੀ ਸੀਲ ਕਰਨ ਦੇ ਕਥਿਤ ਆਰਡਰ ਉਹਨਾਂ ਨੂੰ ਫੋਨ ਉੱਪਰ ਭੇਜ ਰਹੇ ਆਂ। ਜਿਸ ਤੋਂ ਬਾਅਦ ਜਦੋਂ ਕਾਰੋਬਾਰੀ ਨੂੰ ਯਕੀਨ ਹੋ ਗਿਆ ਕਿ ਵਾਕਿਆ ਹੀ ਇਹ ਆਰਡਰ ਉਹਨਾਂ ਦੇ ਖਿਲਾਫ ਹਨ ਤਾਂ ਠੱਗਾਂ ਨੇ ਆਪਣਾ ਜਾਲ ਪੂਰੀ ਤਰ੍ਹਾਂ ਵਿਛਾਇਆ ਅਤੇ 7 ਕਰੋੜ ਰੁਪਏ ਦੀ ਮੰਗ ਕੀਤੀ। ਉਧਰੋਂ ਕਾਰੋਬਾਰੀ ਵੱਲੋਂ ਕਥਿਤ ਦੋਸ਼ੀਆਂ ਨੂੰ ਕਰੋੜਾਂ ਰੁਪਏ ਦੇ ਦਿੱਤੇ ਗਏ। ਠੱਗ ਇੰਨੇ ਚਲਾਕ ਸਨ
ਕਿ ਉਹ ਸਰਕਾਰੀ ਏਜੰਸੀਆਂ ਬਾਰੇ ਪੂਰੀ ਜਾਣਕਾਰੀ ਰੱਖਦੇ ਸਨ ਅਤੇ ਕਾਨੂੰਨੀ ਦਾ ਪੇਚ ਵੀ ਜਾਣਦੇ ਸਨ। ਪਰ ਬਦਨਾਮੀ ਦਾ ਡਰ ਵਿਖਾ ਕੇ ਕਰੋੜਾਂ ਰੁਪਏ ਦੀ ਠੱਗੀ ਮਾਰ ਗਏ। ਸ਼ਿਕਾਇਤ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਕੁਝ ਦੋਸ਼ੀਆਂ ਨੂੰ ਫੜ ਲਿਆ ਅਤੇ ਪੁਲਿਸ ਵੱਲੋਂ ਅੱਗੇ ਛਾਪੇਮਾਰੀ ਕਰਕੇ ਹੋਰ ਠੱਗਾਂ ਨੂੰ ਵੀ ਫੜਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ 6 ਕਰੋੜ ਰੁਪਏ ਦੀ ਰਕਮ ਵੀ ਠੱਗਾ ਤੋਂ ਰਿਕਵਰ ਕੀਤੀ ਜਾ ਰਹੀ ਜਾ ਚੁੱਕੀ ਹੈ। ਇਸ ਤਰ੍ਹਾਂ ਨਾਲ ਠੱਗਾਂ ਨੇ ਫਿਲਮੀ ਕਹਾਣੀ ਨੂੰ ਵੀ ਪਿੱਛੇ ਛੱਡਦੇ ਹੋਏ ਇੱਕ ਵੱਡੇ ਕਾਰੋਬਾਰੀ ਨੂੰ ਆਪਣੇ ਜਲ ਵਿੱਚ ਫਸਾ ਕੇ ਉਸ ਕੋਲੋਂ ਕਰੋੜਾਂ ਰੁਪਏ ਦੀ ਠੱਗੀ ਮਾਰ ਲਈ ਸੀ। ਪਰ ਲੁਧਿਆਣਾ ਪੁਲਿਸ ਨੇ ਇਸ ਮਾਮਲੇ ਨੂੰ ਹੱਲ ਕਰਨ ਵਿੱਚ ਵੱਡੀ ਕਾਮਯਾਬੀ ਪ੍ਰਾਪਤ ਕੀਤੀ ਹੈ। ਅੰਤਰਰਾਜੀ ਸਾਈਬਰ ਕ੍ਰਾਈਮ ਗੈਂਗ ਦੇ ਦੋ ਦੋਸ਼ੀਆਂ ਨੂੰ ਅਸਾਮ ਵਿੱਚੋਂ ਫੜਿਆ ਜਾ ਚੁੱਕਿਆ ਹੈ।
Leave a Reply