ਇਸ ਵੇਲੇ ਇੱਕ ਵੱਡੀ ਖਬਰ ਪੰਜਾਬ ਤੋਂ ਆ ਰਹੀ ਹੈ ਜਿੱਥੇ ਪੰਜਾਬ ਦੇ ਕਈ ਵਿਧਾਇਕਾਂ ਉੱਪਰ ਵੀ ਹੋਣ ਕਾਰਵਾਈ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਹਿੰਦੀ ਅਖਬਾਰ ਦੈਨਿਕ ਭਾਸਕਰ ਦੀ ਖਬਰ ਮੁਤਾਬਕ ਚਾਰ ਮੰਤਰੀਆਂ ਅਤੇ ਇੱਕ ਓਐਸਡੀ ਨੂੰ ਹਟਾਉਣ ਤੋਂ ਬਾਅਦ ਹੁਣ ਵਿਧਾਇਕਾਂ ਉੱਪਰ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਭਾਸਕਰ ਮੁਤਾਬਕ ਦਿੱਲੀ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਪੰਜਾਬ ਵਿੱਚ ਆਪਰੇਸ਼ਨ ਇਮੇਜ ਕਲੀਨ ਚਲਾਉਣ ਜਾ ਰਹੀ ਹੈ। ਜਿਸ ਦੇ ਤਹਿਤ ਕਈ ਅਜਿਹੇ ਵਿਧਾਇਕਾਂ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ ਜਿੰਨਾ ਖਿਲਾਫ ਕਈ ਸਬੂਤ ਤੇ ਸ਼ਿਕਾਇਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚ ਚੁੱਕੀਆਂ ਹਨ। ਖਬਰ ਮੁਤਾਬਕ ਮਾਲਵਾ ਦੇ ਇੱਕ ਵਿਧਾਇਕ ਦੀ ਜਾਂਚ ਕਰਨ ਲਈ ਵਿਜੀਲੈਂਸ ਨੇ ਫਾਈਲ ਵੀ ਤਿਆਰ ਕਰ ਲਈ ਹੈ। ਇਹ ਕਾਰਵਾਈ ਪੰਚਾਇਤੀ ਚੋਣਾਂ ਤੋਂ ਬਾਅਦ ਕਿਸੇ ਵੀ ਸਮੇਂ ਹੋ ਸਕਦੀ ਹੈ। ਅਜਿਹੀਆਂ ਹੀ ਸ਼ਿਕਾਇਤਾਂ ਪੰਜਾਬ ਦੇ ਮਾਝਾ ਅਤੇ ਦੁਆਬਾ ਖੇਤਰ ਵਿੱਚੋਂ ਵੀ ਮਿਲੀਆਂ ਹਨ। ਇਸ ਕਰਕੇ ਮਾਝੇ ਅਤੇ ਦੁਆਬੇ ਦੇ ਵਿਧਾਇਕਾਂ ਖਿਲਾਫ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੋ ਸਕਦੀਆਂ ਹਨ। ਆਪ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਜੇਲ ਵਿੱਚੋਂ ਬਾਹਰ ਆਉਣ ਤੋਂ ਬਾਅਦ ਪਾਰਟੀ ਲੀਡਰਸ਼ਿਪ ਨੇ ਪੰਜਾਬ ਸਰਕਾਰ ਦੇ ਕੰਮਕਾਜ ਦੀ ਅੰਦਰੂਨੀ ਰਿਪੋਰਟ ਦੀ ਸਮੀਖਿਆ ਕੀਤੀ ਹੈ। ਪਾਰਟੀ ਨੂੰ ਫੀਡਬੈਕ ਮਿਲਿਆ ਹੈ ਕਿ ਮੁਫਤ ਬਿਜਲੀ ਅਤੇ ਨਹਿਰੀ ਪੈਣੀ ਪਾਣੀ ਵਰਗੀਆਂ ਸਹੂਲਤਾਂ ਦੇਣ ਤੋਂ ਬਾਅਦ ਵੀ ਆਮ ਲੋਕਾਂ ਵਿੱਚ ਸਰਕਾਰ ਪ੍ਰਤੀ ਚੰਗੀ ਅਤੇ ਵਧੀਆ ਹੁੰਗਾਰਾ ਮਿਲਣ ਦੀ ਰਫਤਾਰ ਮੱਠੀ ਹੈ ਕਿਉਂਕਿ ਜਿਸ ਹਿਸਾਬ ਨਾਲ ਉਮੀਦ ਜਤਾਈ ਜਾ ਰਹੀ ਸੀ ਉਸ ਹਿਸਾਬ ਨਾਲ ਪੰਜਾਬ ਦੇ ਲੋਕਾਂ ਵੱਲੋਂ ਸਰਕਾਰ ਦੇ ਪੱਖ ਵਿੱਚ ਨਹੀਂ ਭੁਗਤਿਆ ਜਾ ਰਿਹਾ।
ਕਈ ਜਗ੍ਹਾ ਭਰਿਸ਼ਟਾਚਾਰ ਅਤੇ ਲੋਕਲ ਬਾਡੀ ਵਰਗੇ ਮਹਿਕਮਿਆਂ ਵਿੱਚ ਵੀ ਅਫਸਰਸ਼ਾਹੀ ਦੀ ਮਨਮਾਨੀ ਇਸ ਦਾ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਇਸ ਲਈ ਪੰਜਾਬ ਮੰਤਰੀ ਮੰਡਲ ਵਿੱਚ ਫੇਰ ਬਦਲ ਕੀਤਾ ਗਿਆ ਅਤੇ ਤੁਰੰਤ 250 ਤੋਂ ਜਿਆਦਾ ਪੁਲਿਸ ਅਤੇ ਸਿਵਲ ਅਫਸਰਾਂ ਨੂੰ ਬਦਲਿਆ ਗਿਆ। ਹਟਾਏ ਗਏ ਮੰਤਰੀਆਂ ਬਾਰੇ ਵੀ ਮਾਈਨਿੰਗ ਅਤੇ ਪਟਵਾਰੀ ਪੱਧਰ ਤੱਕ ਭਰਿਸ਼ਟਾਚਾਰ ਦੀ ਸ਼ਿਕਾਇਤਾਂ ਮਿਲੀਆਂ ਹਨ। ਮੰਤਰੀਆਂ ਅਤੇ ਅਫਸਰਾਂ ਤੋਂ ਬਾਅਦ ਵਿਧਾਇਕਾਂ ਦੀ ਭੂਮਿਕਾ ਦੀ ਵੀ ਜਾਂਚ ਚੱਲ ਰਹੀ ਹੈ। ਜਿਸ ਵਿੱਚ ਸਭ ਤੋਂ ਪਹਿਲਾਂ ਮਾਲਵੇ ਦੇ ਇੱਕ ਵਿਧਾਇਕ ਤੇ ਕਾਰਵਾਈ ਕੀਤੀ ਜਾ ਸਕਦੀ ਹੈ।
ਉਕਤ ਵਿਧਾਇਕ ਉੱਪਰ ਨਜਾਇਜ ਕਬਜ਼ੇ ਕਰਨ ਸਮੇਤ ਕਈ ਭਰਿਸ਼ਟਾਚਾਰ ਦੇ ਵੱਡੇ ਦੋਸ਼ ਲੱਗੇ ਹਨ। ਕਥਿਤ ਦੋਸ਼ਾਂ ਦੀ ਜਾਂਚ ਵਿਜਲੈਂਸ ਤੋਂ ਕਰਾਏ ਜਾਣ ਦੀ ਪੂਰੀ ਤਿਆਰੀ ਕੀਤੀ ਗਈ ਹੈ। ਹਾਈ ਕਮਾਨ ਨੇ ਇਸ ਗੱਲ ਦੀ ਵੀ ਪੜਤਾਲ ਕੀਤੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਮਾਨਦਾਰ ਦਿੱਖ ਦੇ ਹਨ ਪਰ ਫਿਰ ਵੀ ਕੁਝ ਵਿਧਾਇਕ ਅਤੇ ਅਫਸਰਾਂ ਦੇ ਖਿਲਾਫ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਹਨ ਜਿਸ ਕਰਕੇ ਸੀਐਮ ਦੇ ਓਐਸਡੀ ਪਰਿਵਾਰਿਕ ਮੈਂਬਰਾਂ ਦੇ ਪੀਐਸਓ ਗਨਮੈਨ ਡਰਾਈਵਰ ਸਮੇਤ ਕਈ ਲੋਕਾਂ ਨੂੰ ਅਚਾਨਕ ਕਾਰਵਾਈ ਕਰਕੇ ਬਦਲ ਸਕਦੇ ਹਨ। ਦੱਸ ਦਈਏ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਵੀ ਇਸ ਗੱਲ ਦਾ ਇਸ਼ਾਰਾ ਕਰਦੇ ਹਨ ਕਿ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਲੋਕਾਂ ਦਾ ਰੁਝਾਨ ਉਸ ਤਰ੍ਹਾਂ ਦਾ ਨਹੀਂ ਬਣਿਆ ਜਿਸ ਤਰ੍ਹਾਂ ਦਾ ਬਣਨਾ ਚਾਹੀਦਾ ਸੀ ਅਜਿਹੇ ਸਾਰੇ ਕਾਰਨਾਂ ਕਰਕੇ ਹੁਣ ਹਾਈ ਕਮਾਂਡ ਨੇ ਪੰਜਾਬ ਉੱਪਰ ਫੋਕਸ ਕੀਤਾ ਹੈ।
Leave a Reply