ਇਸ ਵੇਲੇ ਇੱਕ ਵੱਡੀ ਖਬਰ ਪੰਜਾਬ ਤੋਂ ਆ ਰਹੀ ਹੈ ਜਿੱਥੇ ਇੱਕ ਨੌਸਰਬਾਜ਼ ਵੱਲੋਂ ਦਿੱਲੀ ਦੇ ਵੱਡੇ ਲੀਡਰਾਂ ਨਾਲ ਆਪਣੀਆਂ ਯਾਰੀਆਂ ਦੱਸਦੇ ਹੋਏ ਦੋ ਵਿਧਾਇਕਾਂ ਨੂੰ ਸਰਕਾਰ ਵਿੱਚ ਮੰਤਰੀ ਬਣਾਉਣ ਦਾ ਸੁਪਨਾ ਵਿਖਾ ਕੇ ਠੱਗੀ ਮਾਰਨ ਦੀ ਕੋਸ਼ਿਸ਼ ਦਾ ਮਾਮਲਾ ਚਰਚਾ ਵਿੱਚ ਆਇਆ ਹੈ। ਵਿਧਾਇਕ ਖੁਦ ਨੂੰ ਉਕਤ ਨੌਸਰਬਾਜ਼ ਨਾਲ ਕੋਈ ਸੰਬੰਧ ਨਾ ਦੱਸਣ ਹੋਣ ਦਾ ਦਾਅਵਾ ਵੀ ਕਰ ਰਹੇ ਹਨ। ਉਕਤ ਨੌਸਰਬਾਜ਼ ਦਾ ਪਰਦਾਫਾਸ਼ ਕਰਨ ਵਾਲੇ ਅੰਮ੍ਰਿਤਪਾਲ ਸਿੰਘ ਵਾਸੀ ਭੈਣੀ ਚੂਹੜ ਨੇ ਦੱਸਿਆ ਕਿ ਰਸਪਿੰਦਰ ਸਿੰਘ ਨਾਮ ਨੌਸਰਬਾਜ਼ ਨੇ ਉਹਨਾਂ ਨੂੰ ਇਹ ਕਹਿ ਕੇ ਡੇਢ ਲੱਖ ਰੁਪਏ ਦੀ ਮੰਗ ਕੀਤੀ ਕਿ ਹਰਿਆਣਾ ਚੋਣਾਂ ਦੌਰਾਨ ਪਾਰਟੀ ਦਾ ਖਰਚਾ ਜਿਆਦਾ ਹੋਣ ਕਾਰਨ ਫੰਡ ਚਾਹੀਦਾ ਹੈ।
ਜਿਸ ਦੇ ਬਦਲੇ ਪੰਜਾਬ ਅੰਦਰ ਉਹਨਾਂ ਨੂੰ ਕੋਈ ਨਾ ਕੋਈ ਚੇਅਰਮੈਨ ਨਹੀਂ ਜਾਂ ਹੋਰ ਉੱਚਾ ਅਹੁਦਾ ਦਵਾਇਆ ਜਾਏਗਾ। ਉਕਤ ਵਿਅਕਤੀ ਜਿਲੇ ਦੇ ਦੋ ਵਿਧਾਇਕਾਂ ਨਾਲ ਫੋਨ ਉੱਪਰ ਸਪੀਕਰ ਲਾ ਕੇ ਗੱਲਬਾਤ ਕਰਦਾ ਰਿਹਾ ਤਾਂ ਜੋ ਪੀੜਤ ਨੂੰ ਯਕੀਨ ਹੋ ਜਾਵੇ ਕਿ ਉਸ ਦੀ ਵਾਕਿਆ ਹੀ ਵਿਧਾਇਕਾਂ ਨਾਲ ਜਾਣ ਪਛਾਣ ਹੈ। ਇਥੋਂ ਤੱਕ ਕਿ ਉਹ ਇੱਕ ਵਿਧਾਇਕ ਦੇ ਦਫਤਰ ਵਿੱਚ ਲਿਜਾ ਕੇ ਉਹਨਾਂ ਦੀ ਜਾਣ ਪਛਾਣ ਵੀ ਕਰਵਾ ਕੇ ਆਇਆ। ਪੀੜਤ ਨੇ 65000 ਰੁਪਏ ਪਾਰਟੀ ਫੰਡ ਵਜੋਂ ਉਕਤ ਨੌਸਰਬਾਜ਼ ਨੂੰ ਦਿੱਤੇ। ਜਿਸ ਤੋਂ ਬਾਅਦ ਨੌਸਰਬਾਜ਼ ਨੇ ਅਗਲੇ ਦਿਨ ਇੱਕ ਵਿਧਾਇਕ ਦੇ ਦਫਤਰ ਵਿੱਚ ਆਪਣੇ ਆਪ ਨੂੰ ਛੇ ਮਹੀਨਿਆਂ ਤੋਂ ਰਹਿਣ ਦੀ ਗੱਲ ਕਰਦੇ ਹੋਏ ਹੋਰ ਫੰਡ ਦੀ ਮੰਗ ਕੀਤੀ।
ਪਰ ਜਦੋਂ ਪੀੜਤ ਨੇ ਪੜਤਾਲ ਕੀਤੀ ਕਿ ਕੀ ਉਹ ਵਾਕਿਆ ਹੀ ਕਥਿਤ ਵਿਧਾਇਕ ਦੇ ਦਫਤਰ ਵਿੱਚ ਕੰਮਕਾਜ ਕਰਦਾ ਹੈ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਨਾਲ ਠੱਗੀ ਹੋ ਰਹੀ ਹੈ। ਕਿਉਂਕਿ ਕਥਿਤ ਵਿਧਾਇਕ ਵੱਲੋਂ ਸਾਫ ਕੀਤਾ ਗਿਆ ਕਿ ਅਜਿਹਾ ਕੋਈ ਵੀ ਵਿਅਕਤੀ ਉਹਨਾਂ ਦੇ ਦਫਤਰ ਵਿੱਚ ਨਹੀਂ ਕੰਮ ਕਰਦਾ ਅਤੇ ਨਾ ਹੀ ਉਹਨਾਂ ਕੋਲ ਹੈ। ਪਰ ਜਦੋਂ ਉਕਤ ਨੌਸਰਬਾਜ਼ ਨੂੰ ਪੀੜਤ ਧਿਰ ਨੇ ਕਿਹਾ ਕਿ ਉਸ ਵਿਧਾਇਕ ਦੇ ਕੋਲ ਜਾ ਕੇ ਗੱਲ ਕਰਨਗੇ ਤਾਂ ਉਸਦੇ ਪੈਰਾਂ ਹੇਠੋਂ ਜਮੀਨ ਨਿਕਲ ਗਈ। ਜਿਸ ਤੋਂ ਬਾਅਦ ਉਹ ਪੀੜਤ ਧਿਰ ਕੋਲੋਂ ਮਾਫੀ ਮੰਗਣ ਲੱਗ ਗਿਆ। ਪਰ ਜਦੋਂ ਪੈਸੇ ਵਾਪਸ ਨਾ ਕੀਤੇ ਤਾਂ ਮਾਮਲਾ ਪੁਲਿਸ ਕੋਲ ਪਹੁੰਚਿਆ। ਜਿਸ ਤੋਂ ਬਾਅਦ ਥਾਣਾ ਮੌੜ ਦੀ ਪੁਲਿਸ ਨੇ ਨੌਸਰਬਾਜ਼ ਨੂੰ ਕਾਬੂ ਕਰ ਲਿਆ ਅਤੇ ਪੀੜਤ ਦੀ ਸ਼ਿਕਾਇਤ ਤੋਂ ਬਾਅਦ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ।
ਹੁਣ ਪੁਲਿਸ ਉਕਤ ਮਾਮਲੇ ਦੀ ਪੜਤਾਲ ਕਰ ਰਹੀ ਹੈ। ਪਰ ਇਸ ਮਾਮਲੇ ਵਿੱਚ ਜਿਹੜੇ ਦੋ ਵਿਧਾਇਕਾਂ ਦੀ ਚਰਚਾ ਹੋ ਰਹੀ ਹੈ। ਉਹ ਪਹਿਲਾਂ ਵੀ ਕਈ ਵਿਵਾਦਾਂ ਵਿੱਚ ਘਿਰੇ ਰਹੇ ਹਨ। ਕਈ ਮਾਮਲਿਆਂ ਵਿੱਚ ਉਹਨਾਂ ਦੀ ਚਰਚਾ ਬਹੁਤ ਜਿਆਦਾ ਹੋਈ ਹੈ ਉਕਤ ਵਿਧਾਇਕਾਂ ਉੱਪਰ ਕਥਿਤ ਤੌਰ ਉੱਤੇ ਕਈ ਤਰ੍ਹਾਂ ਦੇ ਇਲਜ਼ਾਮਬਾਜ਼ੀ ਵੀ ਹੋਈ ਹੈ। ਪਰ ਵਿਧਾਇਕਾਂ ਦੇ ਨਾਮ ਬਾਰੇ ਹਾਲੇ ਤੱਕ ਪੁਲਿਸ ਵੀ ਨਹੀਂ ਬੋਲ ਰਹੀ ਕਿਉਂਕਿ ਪੁਲੀਸ ਕੋਈ ਵੀ ਸ਼ਿਕਾਇਤ ਵਿੱਚ ਵਿਧਾਇਕਾਂ ਦਾ ਜ਼ਿਕਰ ਨਹੀਂ ਹੋਇਆ ਅਤੇ ਨਾ ਹੀ ਕਿਸੇ ਵਿਧਾਇਕ ਵੱਲੋਂ ਕੋਈ ਸ਼ਿਕਾਇਤ ਦਿੱਤੀ ਗਈ ਹੈ।
Leave a Reply