ਇਸ ਵੇਲੇ ਇੱਕ ਵੱਡੀ ਖਬਰ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਅਤੇ ਉਨਾਂ ਦੇ ਸਾਥੀਆਂ ਨਾਲ ਜੁੜੀ ਆ ਰਹੀ ਹੈ। ਪਿਛਲੇ ਦਿਨੀਂ ਅੰਮ੍ਰਿਤਪਾਲ ਸਿੰਘ ਅਧਿਕਾਰਤ ਖਾਤੇ ਤੋਂ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਆਉਣ ਵਾਲੇ ਸਮੇਂ ਵਿੱਚ ਉਹ ਇੱਕ ਖੇਤਰੀ ਪਾਰਟੀ ਬਣਾ ਰਹੇ ਹਨ। ਜਿਸਦਾ ਨਾਮ, ਢਾਂਚਾ, ਨਿਸ਼ਾਨ ਤੇ ਹੋਰ ਖਰੜਾ ਤਿਆਰ ਕਰਨਾ ਹੈ। ਉਸ ਦੇ ਲਈ ਅਰਦਾਸ ਕਰਕੇ ਆਗਿਆ ਲਈ ਗਈ ਹੈ ਤੇ ਜੇਕਰ ਕੋਈ ਜੁੜਨਾ ਚਾਹਵੇ ਤਾਂ ਉਸਦੇ ਲਈ ਉਹਨਾਂ ਨੇ ਇੱਕ ਆਨਲਾਈਨ ਲਿੰਕ ਵੀ ਸਾਂਝਾ ਕੀਤਾ ਸੀ। ਹੁਣ ਤੁਹਾਨੂੰ ਦੱਸ ਦਿੰਦੇ ਹਾਂ ਕਿ ਰੋਜ਼ਾਨਾ ਸਪੋਕਸਮੈਨ ਅਖਬਾਰ ਦੀ ਖਬਰ ਮੁਤਾਬਕ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਅਤੇ ਉਨਾਂ ਦੇ ਸਾਥੀਆਂ ਵਿੱਚੋਂ ਇੱਕ ਕਰੀਬੀ ਸਾਥੀ ਸਰਬਜੀਤ ਸਿੰਘ ਕਲਸੀ ਉਰਫ ਦਲਜੀਤ ਕਲਸੀ, ਬੁੱਕਣਵਾਲਾ ਅਤੇ ਗੁਰ ਔਜਲਾ ਆਦਿ ਵੱਲੋਂ ਉਹਨਾਂ ‘ਤੇ ਲਗਾਏ ਗਏ ਐਨਐਸਏ ਨੂੰ ਚੁਣੌਤੀ ਦਿੰਦੀਆਂ ਪਟੀਸ਼ਨਾਂ ਅਤੇ ਕੇਂਦਰ ‘ਤੇ ਪੰਜਾਬ ਸਰਕਾਰ ਨੇ ਆਪਣੇ ਜਵਾਬ ਦਾਖਲ ਕਰ ਦਿੱਤੇ ਹਨ।
ਹੁਣ ਇਸ ਮਾਮਲੇ ਵਿੱਚ ਅੰਤਿਮ ਬਹਿਸ ਹੋਵੇਗੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਖਲ ਕਰਕੇ ਉਹਨਾਂ ਨੇ ਮੁੜ ਤੋਂ ਲਗਾਏ ਗਏ ਐਨਐਸਏ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਕੋਰਟ ਨੇ ਨੋਟਿਸ ਜਾਰੀ ਕਰਕੇ ਦੋਨੇਂ ਸਰਕਾਰਾਂ ਕੋਲੋਂ ਜਵਾਬ ਮੰਗਿਆ ਸੀ। ਪੰਜਾਬ ਸਰਕਾਰ ਨੇ ਆਪਣੇ ਜਵਾਬ ਵਿੱਚ ਕਿਹਾ ਸੀ ਕਿ ਅੰਮ੍ਰਿਤਪਾਲ ਸਿੰਘ ਦੇ ਵੱਖਵਾਦੀਆਂ ਨਾਲ ਸੰਬੰਧ ਹਨ। ਉਹਨਾਂ ‘ਤੇ ਐਨਐਸਏ ਸਹੀ ਲਗਾਇਆ ਗਿਆ ਹੈ। ਸੂਬਾ ਸਰਕਾਰ ਨੇ ਸਾਰੇ ਪਟੀਸ਼ਨਰਾਂ ‘ਤੇ ਐਨਐਸਏ ਲਗਾਉਣ ਨੂੰ ਸਹੀ ਠਹਿਰਾਇਆ ਹੈ। ਕੋਰਟ ਵਿੱਚ ਸੂਬਾ ਸਰਕਾਰ ਦੇ ਪੱਖ ਤੋਂ ਇਲਾਵਾ ਕੇਂਦਰ ਸਰਕਾਰ ਨੇ ਵੀ ਜਵਾਬ ਦਾਖਲ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਕੁਝ ਕੁ ਪਟੀਸ਼ਨਰ ਨੇ ਐਨਐਸਏ ਨੂੰ ਕੇਂਦਰ ਕੋਲ ਚੁਨੌਤੀ ਦਿੱਤੀ ਸੀ। ਜਿਸ ਨੂੰ ਰੱਦ ਕਰ ਦਿੱਤਾ ਗਿਆ ਸੀ। ਕੇਂਦਰ ਨੇ ਕਿਹਾ ਕਿ ਪਟੀਸ਼ਨਰਾਂ ਕੋਲ ਅਜਿਹਾ ਕੋਈ ਕਾਰਨ ਨਹੀਂ ਹੈ ਜਿਸ ਨਾਲ ਉਹ ਸਾਬਤ ਕਰ ਸਕਣ ਕਿ ਉਹਨਾਂ ਤੇ ਐਨਐਸਏ ਵਿਰੁੱਧ ਮੰਗ ਪੱਤਰ ਨੂੰ ਰੱਦ ਨਹੀਂ ਕੀਤਾ ਜਾ ਸਕਦਾ।
ਇਹ ਸਪੋਕਸਮੈਨ ਅਖਬਾਰ ਦੀ ਖਬਰ ਸੀ ਪਰ ਹੁਣ ਦੇਖਣਾ ਹੋਵੇਗਾ ਕਿ ਪਿਛਲੇ ਦਿਨੀਂ ਜਿਸ ਤਰ੍ਹਾਂ ਦੇ ਨਾਲ ਅੰਮ੍ਰਿਤਪਾਲ ਸਿੰਘ ਵੱਲੋਂ ਇੱਕ ਨਵੀਂ ਤੇ ਖੇਤਰੀ ਪਾਰਟੀ ਬਣਾਉਣ ਦੇ ਲਈ ਯੋਜਨਾਵਾਂ ਜਨਤਕ ਕੀਤੀਆਂ ਗਈਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਉਸ ਨੂੰ ਉਹ ਕਿੰਨਾ ਕੁ ਸਫਲ ਕਰਨ ਵਿੱਚ ਕਾਮਯਾਬ ਹੁੰਦੇ ਹਨ। ਇਹ ਤਾਂ ਸਮਾਂ ਦੱਸੇਗਾ। ਪਰ ਫਿਲਹਾਲ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਚੱਲ ਰਹੇ ਇਸ ਮਾਮਲੇ ਵਿੱਚ ਅੰਤਿਮ ਬਹਿਸ ਤੋਂ ਬਾਅਦ ਨਤੀਜਾ ਕੀ ਪਹੁੰਚਦਾ ਹੈ ? ਕੀ ਅੰਮ੍ਰਿਤ ਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਪੱਖ ਵਿੱਚ ਕੋਟ ਦਾ ਫੈਸਲਾ ਆਉਂਦਾ ਹੈ ਜਾਂ ਸਰਕਾਰ ਦੇ ਇਸ ਫੈਸਲੇ ਨੂੰ ਹੀ ਸਹੀ ਠਹਿਰਾਇਆ ਜਾਂਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ।
Leave a Reply