ਪੰਜਾਬ ਦੀ ਇਸ ਤਹਿਸੀਲ ਵਿੱਚ ਹੋਇਆ ਜੱਗੋਂ ਤੇਹਰਵਾਂ ਕੰਮ

ਇਸ ਵੇਲੇ ਇੱਕ ਵੱਡੀ ਖ਼ਬਰ ਪੰਜਾਬ ਤੋਂ ਆ ਰਹੀ ਹੈ ਜੋ ਹੈਰਾਨ ਕਰਨ ਵਾਲੀ ਹੈ। ਇੱਕ ਪਾਸੇ ਲੋਕ ਤਹਿਸੀਲਾਂ ਵਿੱਚ ਆਪਣੇ ਕੰਮ ਕਰਵਾਉਣ ਲਈ ਚੱਕਰ ਲਾਉਣ ਦੀਆਂ ਗੱਲਾਂ ਕਰਦੇ ਹੋਏ ਇਹ ਸ਼ਿਕਵਾ ਕਰਦੇ ਹਨ ਕਿ ਉਹਨਾਂ ਦੇ ਕੰਮ ਨਹੀਂ ਹੋ ਰਹੇ। ਦੂਜੇ ਪਾਸੇ ਲੁਧਿਆਣਾ ਦੇ ਨੇੜਲੇ ਸ਼ਹਿਰ ਜਗਰਾਉ ਵਿੱਚ ਇੱਕੋ ਦਿਨ ਵਿੱਚ ਸੌ ਤੋਂ ਜਿਆਦਾ ਰਜਿਸਟਰੀਆਂ ਹੋਣ ਦੀ ਖ਼ਬਰ ਆ ਰਹੀ ਹੈ। ਮੀਡੀਆ ਦੀ ਇੱਕ ਖ਼ਬਰ ਅਨੁਸਾਰ ਸਥਾਨਕ ਨਾਇਬ ਤਹਿਸੀਲਦਾਰ ਵੱਲੋਂ ਲੰਘੀ 15 ਦਸੰਬਰ ਨੂੰ ਸੂਬੇ ਦੇ ਸਾਰੇ ‘ਬਾਬੂਆਂ’ ਦੇ ਸਮੂਹਿਕ ਛੁੱਟੀ ‘ਤੇ ਹੋਣ ਦੇ ਬਾਵਜੂਦ ਸਥਾਨਕ ਦਫ਼ਤਰ ਦੇ ਕਰਮੀਆਂ ਨਾਲ ਗੰਢਤੁਪ ਕਰ ਕੇ ਸਵੇਰੇ 5 ਵਜੇ ਰਜਿਸਟਰੀ ਦਫ਼ਤਰ ਖੋਲ੍ਹਣ ਦਾ ਮਾਮਲੇ ‘ਚ ਵਿਭਾਗੀ,

ਖੁਫੀਆ ਤੰਤਰ ਅਤੇ ਵਿਜੀਲੈਂਸ ਜਾਂਚ ਸ਼ੁਰੂ ਹੋਣ ਦੀ ਚਰਚਾ ‘ਚ ਆ ਗਿਆ ਹੈ। ਇਸਦੇ ਨਾਲ ਹੀ ਇਕੋ ਦਿਨ ਜਗਰਾਉਂ ਦੇ ਨਾਇਬ ਤਹਿਸੀਲਦਾਰ ਵੱਲੋਂ 107 ਕੀਤੀਆਂ ਰਜਿਸਟਰੀਆਂ ਇੱਕ ਰਿਕਾਰਡ ਬਣ ਗਈਆਂ ਹਨ। ਮੀਡੀਆ ਦੀਆਂ ਖ਼ਬਰਾਂ ਨੇ ਦਾਅਵਾ ਕੀਤਾ ਕਿ ਜਗਰਾਉਂ ‘ਚ ਤਾਇਨਾਤ ਰਹੇ ਮਾਲ ਅਧਿਕਾਰੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਤਕ ਦੇ ਇਤਿਹਾਸ ਵਿਚ ਕਦੇ ਵੀ ਇਕ ਦਿਨ ਵਿਚ 107 ਰਜਿਸਟਰੀਆਂ ਨਹੀਂ ਹੋਈਆਂ। ਉਹਨਾਂ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਇਹ ਵੀ ਦੱਸਿਆ ਕਿ ਰਜਿਸਟਰੀਆਂ ਕਰਨ ਵਾਲੇ ਅਫਸਰ ਅਤੇ ਅਮਲੇ ਵੱਲੋਂ ਅਜਿਹਾ ਵੱਡੇ ਲਾਲਚ ਅਤੇ ਨਿੱਜੀ ਫਾਇਦੇ ਨੂੰ ਦੇਖਦਿਆਂ ਕੀਤਾ ਗਿਆ ਹੈ,

ਕਿਉਂਕਿ ਲੰਘੀ 15 ਦਸੰਬਰ ਨੂੰ ਜਿੱਥੇ ਸੂਬੇ ਦੇ ਸਮੂਹ ਕਰਮੀ ਸਮੂਹਿਕ ਛੁੱਟੀ ‘ਤੇ ਸਨ, ਉਥੇ ਇਕੋ ਦਿਨ 107 ਰਜਿਸਟਰੀਆਂ ਫੀਡ ਕਰਨਾ ਕਿਸੇ ਅਣਜਾਣ ਵਿਅਕਤੀ ਦੇ ਵੱਸ ਦੀ ਗੱਲ ਨਹੀਂ। ਇਸ ਲਈ ਜਗਰਾਉਂ ਤਹਿਸੀਲ ਦੇ ਬਾਬੂ ਚਾਹੇ ਰਜਿਸਟਰੀਆਂ ਫੀਡ ਕਰਨ ਦੀ ਗੱਲ ਤੋਂ ਭੱਜ ਰਹੇ ਹੋਣ ਪਰ ਇਹ ਉਹਨਾਂ ਦੀ ਸ਼ਮੂਲੀਅਤ ਤੋਂ ਬਿਨ੍ਹਾਂ ਬਹੁਤ ਔਖਾ ਹੈ। ਦੂਜੀ ਗੱਲ ਇਹ ਕਿ ਸਵੇਰੇ 9 ਵਜੇ ਤੋਂ ਦਫ਼ਤਰ ਬੰਦ ਕਰਨ ਦੇ ਸਮੇਂ ਤਕ 107 ਰਜਿਸਟਰੀਆਂ ਕਿਸੇ ਹਾਲ ਵਿਚ ਨਹੀਂ ਹੋ ਸਕਦੀਆਂ। ਇਸ ਲਈ ਤੜਕਸਾਰ ਦਫ਼ਤਰ ਖੋਲ੍ਹ ਕੇ ਰਜਿਸਟਰੀਆਂ ਕਰਨਾ ਖੁਦ ਹੀ ਇੱਕ ਵੱਡਾ ਸਬੂਤ ਹੈ। ਉਧਰ ਇਸ ਮਸਲੇ ਬਾਰੇ ਹਾਲੇ ਤੱਕ ਅਧਿਕਾਰਤ ਤੌਰ ‘ਤੇ ਕੋਈ ਵੀ ਪੱਖ ਸਾਹਮਣੇ ਨਹੀਂ ਆਇਆ।


Comments

Leave a Reply

Your email address will not be published. Required fields are marked *