ਚੋਰਾਂ ਤੋਂ ਇਕੱਲੇ ਲੋਕ ਹੀ ਪ੍ਰੇਸ਼ਾਨ ਨਹੀਂ ਹਨ ਬਲਕਿ ਕੁੱਤੇ ਵੀ ਪ੍ਰੇਸ਼ਾਨ ਹਨ। ਪਰ ਚੋਰਾਂ ਦੀ ਇਹ ਕਰਤੂਤ ਜਾਣ ਕੇ ਤੁਸੀਂ ਵੀ ਚੋਰਾਂ ਨੂੰ ਲਾਹਨਤਾਂ ਪਾਓਗੇ ਕਿਉਂਕਿ ਚੋਰਾਂ ਨੇ ਮਾਸੂਮ ਕਤੂਰੇ ਵੀ ਨਹੀਂ ਬਖਸ਼ੇ। ਉਹਨਾਂ ਦੀ ਇਹ ਕਰਤੂਤ ਕੈਮਰਿਆਂ ਵਿੱਚ ਵੀ ਕੈਦ ਹੋ ਗਈ ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਮਾਮਲਾ ਪੁਲਸ ਦੇ ਧਿਆਨ ਵਿੱਚ ਲਿਆਂਦਾ। ਦਰਅਸਲ ਜਲੰਧਰ ਦੇ ਨੇੜੇ ਫਿਲੌਰ ਦੇ ਇੱਕ ਮੁੱਹਲੇ ਦੀ ਰੱਖਿਆ ਕਰਦੇ ਹੋਏ ਇਕ ਕੁੱਤੀ ਨੂੰ ਆਪਣੇ ਬੱਚੇ ਇਸ ਕਰਕੇ ਗਵਾਉਣੇ ਪਏ ਕਿਉਂਕਿ ਉਹ ਵਫ਼ਾਦਾਰ ਕੁੱਤੀ ਨੇ ਚੋਰਾਂ ਨੂੰ ਵੇਖ ਕੇ ਭੌਂਕਣਾ ਸ਼ੁਰੂ ਕਰ ਦਿੱਤਾ ਤਾਂ ਜੋ ਆਸੇ ਪਾਸੇ ਦੇ ਲੋਕਾਂ ਨੂੰ ਪਤਾ ਲੱਗ ਸਕੇ। ਪਰ ਸ਼ੱਨਿਚਰਾਵਰ ਰਾਤ ਨੂੰ ਅਣਪਛਾਤੇ ਚੋਰਾਂ ਨੇ ਦੋ ਮਹੀਨੇ ਦੇ ਤਿੰਨ ਕਤੂਰਿਆਂ ਦੇ ਸਿਰ ਕੱਟ ਕੇ ਨਾਲ ਲੈ ਗਏ।
ਜਾਣਕਾਰੀ ਮੁਤਾਬਿਕ ਚੋਰੀ ਦੇ ਇਰਾਦੇ ਨਾਲ ਮੁੱਹਲੇ ‘ਚ ਆਏ ਚੋਰ ਨੇ ਇਹਨਾਂ ਕਤੂਰਿਆਂ ਦੀ ਆਵਾਜ਼ ਨਾਲ ਆਪਣੇ ਇਰਾਦੇ ‘ਚ ਕਾਮਯਾਬ ਨਾ ਹੋਏ ਤੇ ਕੁੱਤੀ ਦੇ ਬੱਚਿਆਂ ਦੇ ਸਿਰ ਕੱਟ ਕੇ ਲੈ ਗਏ। ਇਹ ਘਟਨਾ ਫਿਲੌਰ ਦੇ ਮੁੱਹਲਾ ਰਵਿਦਾਸਪੁਰਾ ‘ਚ ਸਵੇਰੇ ਚਾਰ ਵਜੇ ਦੀ ਹੈ। ਫਿਲੌਰ ਸ਼ਹਿਰ ਦੇ ਮੁੱਹਲਾ ਰਵਿਦਾਸਪੁਰਾ ਵਾਸੀ ਵਿਸ਼ਾਲ ਕੁਮਾਰ ਅਤੇ ਬਿੱਲਾ ਦੇ ਸਮੇਤ ਹੋਰਨਾਂ ਨੇ ਦੱਸਿਆ ਕਿ ਉਹਨਾਂ ਦੇ ਮੁੱਹਲੇ ‘ਚ ਪਿੱਛਲੇ 3 ਸਾਲਾਂ ਤੋਂ ਇਕ ਕੁੱਤੀ ਰਹਿੰਦੀ ਹੈ, ਜਿਸ ਨੂੰ ਮੁੱਹਲੇ ਵਾਲੇ ਖਾਣਾ ਦਿੰਦੇ ਹਨ ਤੇ ਉਹ ਪੂਰੇ ਮੁੱਹਲੇ ਦੀ ਰਾਖੀ ਕਰਦੀ ਹੈ। ਦੋ ਮਹੀਨੇ ਪਹਿਲਾਂ ਉਸ ਕੁੱਤੀ ਨੇ 5 ਕਤੂਰਿਆਂ ਨੂੰ ਜਨਮ ਦਿੱਤਾ ਸੀ। ਸਾਰੇ ਮੁੱਹਲਾ ਵਾਸੀ ਉਸ ਦੇ ਕਤੂਰਿਆਂ ਦਾ ਖਿਆਲ ਰੱਖਦੇ ਸੀ ਤੇ ਉਹਨਾਂ ਨੂੰ ਪੀਣ ਲਈ ਦੁੱਧ ਦਿੰਦੇ ਸੀ।
ਪਰ ਸ਼ਨੀਵਾਰ ਸਵੇਰੇ 4 ਵਜੇ ਕੁੱਤੀ ਤੇ ਉਸ ਦੇ ਬੱਚੇ ਜ਼ੋਰ-ਜ਼ੋਰ ਨਾਲ ਲਗਾਤਾਰ ਭੌਂਕਦੇ ਰਹੇ। ਫਿਰ ਬੱਚਿਆਂ ਦੀ ਆਵਾਜ਼ ਇੱਕਦਮ ਬੰਦ ਹੋ ਗਈ ਤੇ ਕੁੱਤੀ ਵਿਚਾਰੀ ਲਗਾਤਾਰ ਭੌਂਕਦੀ ਰਹੀ। ਜਿਸ ਤੋਂ ਬਾਅਦ ਮੁਹੱਲਾ ਵਾਸੀਆਂ ਨੇ ਘਰੋਂ ਬਾਹਰ ਨਿਕਲੇ ਤਾਂ ਦੇਖਿਆ ਉਸ ਦੇ 3 ਕਤੂਰਿਆਂ ਦੇ ਧੜ ਉੱਥੇ ਪਏ ਸੀ ਜਦਕਿ ਇਕ ਬੱਚਾ ਤੜਪ ਰਿਹਾ ਸੀ। ਘਟਨਾ ਨੂੰ ਦੇਖ ਲੱਗ ਰਿਹਾ ਸੀ ਕਿ ਕਈ ਚੋਰ ਲੋਕਾਂ ਦੀ ਨੀਂਦ ਦਾ ਫਾਇਦਾ ਚੁੱਕ ਕੇ ਚੋਰੀ ਦੀ ਵਾਰਦਾਤ ਕਰਨ ਆਏ ਸੀ ਜਦ ਕੁੱਤੀ ਤੇ ਉਸ ਦੇ ਬੱਚੇ ਉਹਨਾਂ ਦੇ ਪਿੱਛੇ ਪੈ ਗਏ ਤਾਂ ਉਨਾਂ੍ਹ ਨੇ ਕੁੱਤੀ ਦੇ ਬੱਚੇ ਦੇ ਸਿਰ ਕੱਟ ਦਿੱਤੇ। ਮੁੱਹਲਾ ਵਾਸੀਆਂ ਦੀ ਸ਼ਿਕਾਇਤ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਸੀਸੀਟੀਵੀ ਕੈਮਰੇ ਦੀ ਜਾਂਚ ‘ਚ ਪਾਇਆ ਕਿ ਘਟਨਾ ਸਮੇਂ ਦੋ ਅਣਪਛਾਤੇ ਵਿਅਕਤੀ ਮੁੱਹਲੇ ‘ਚ ਘੁੰਮ ਰਹੇ ਹਨ ਜੋ ਇਹਨਾਂ ਦੇ ਸਿਰ ਕੱਟ ਕੇ ਲੈ ਗਏ।
Leave a Reply