ਇਸ ਵੇਲ਼ੇ ਇੱਕ ਵੱਡੀ ਖ਼ਬਰ ਆਮ ਲੋਕਾਂ ਨਾਲ ਜੁੜੀ ਆ ਰਹੀ ਹੈ । ਤਾਜ਼ਾ ਖ਼ਬਰ ਅਨੁਸਾਰ ਰਾਜ ਵਿੱਚ ਕੋਰੋਨਾ ਦੇ ਨਵੇਂ ਵੈਰੀਐਂਟ ਜੇਐਨ-1 ਨੂੰ ਲੈ ਕੇ ਸਿਹਤ ਵਿਭਾਗ ਨੇ ਨਵੇਂ ਨਿਰਦੇਸ਼ ਦਿੱਤੇ ਹਨ । ਸਿਹਤ ਵਿਭਾਗ ਵੱਲੋਂ ਸਾਰੇ ਜ਼ਿਲ੍ਹਿਆਂ ਨੂੰ ਠੋਸ ਕਦਮ ਉਠਾਉਣ ਲਈ ਕਿਹਾ ਹੈ। ਜਾਣਕਾਰੀ ਅਨੁਸਾਰ ਸਾਰੇ ਲੋਕਾਂ ਨੂੰ ਇਹ ਨਿਰਦੇਸ਼ ਦਿੱਤੇ ਹਨ ਕਿ ਹਸਪਤਾਲਾਂ ਅਤੇ ਭੀੜ ਵਾਲ਼ੀਆਂ ਥਾਵਾਂ ਉੱਪਰ ਮਾਸਕ ਪਾਉਣਾ ਜਰੂਰੀ ਹੋਵੇਗਾ । ਇਸ ਦੇ ਨਾਲ਼ ਹੀ ਘੱਟ ਹਿਊਮਨਟੀ ਵਾਲੇ ਲੋਕਾਂ ਤੋਂ ਇਲਾਵਾ ਦਿਲ ਦੇ ਰੋਗਾਂ, ਬੀਪੀ ਮਰੀਜ, ਸ਼ੂਗਰ ਸਮੇਤ ਕਈ ਹੋਰ ਗੰਭੀਰ ਬਿਮਾਰੀ ਤੋਂ ਪੀੜਤ ਲੋਕ ਖਾਸ ਤੌਰ ‘ਤੇ ਅਜਿਹੇ ਥਾਵਾਂ ਉੱਪਰ ਨਾ ਜਾਣ ।
ਇਸ ਦੇ ਨਾਲ਼ ਹੀ ਸਿਹਤ ਵਿਭਾਗ ਨੇ ਹਸਪਤਾਲਾਂ ਨੂੰ ਕੋਰੋਨਾ ਸੈਂਟਰ ਤਿਆਰ ਰੱਖਣ ਅਤੇ ਆਕਸੀਜਨ ਦੇ ਲੋੜੀਂਦੇ ਪ੍ਰਬੰਧ ਰੱਖਣ ਲਈ ਵੀ ਕਿਹਾ ਗਿਆ ਹੈ । ਇਸ ਦੇ ਨਾਲ਼ ਹੀ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਮਰੀਜਾਂ ਨੂੰ ਮਾਸਕ ਪਾ ਕੇ ਰੱਖਣਾ ਜ਼ਰੂਰੀ ਹੋਵੇਗਾ। ਜੇਕਰ ਕਿਸੇ ਨੂੰ ਮੈਡੀਕਲ ਐਮਰਜੈਂਸੀ ਹੈ ਤਾਂ ਉਹ 104 ਨੰਬਰ ਡਾਇਲ ਕਰਕੇ ਸਹਾਇਤਾ ਲੈ ਸਕਦਾ ਹੈ । ਜੇਕਰ ਕਿਸੇ ਨੂੰ ਵਾਇਰਲ, ਖੰਘ, ਜ਼ੁਕਾਮ, ਬੁਖਾਰ ਜਾਂ ਸਾਹ ਲੈਣ ਵਿੱਚ ਦਿੱਕਤ ਹੈ ਤਾਂ ਉਹ ਡਾਕਟਰ ਨਾਲ਼ ਸੰਪਰਕ ਕਰਨ । ਜੇਕਰ ਡਾਕਟਰ ਕਹਿਣ ਤਾਂ ਹੀ ਟੈਸਟ ਕਰਵਾਏ ਜਾਣ ।
ਹੱਥ ਸਾਫ਼ ਰੱਖੋ ਅਤੇ ਨੱਕ, ਕੰਮ ਮੂੰਹ ਉੱਪਰ ਹੱਥ ਲਾਉਣ ਤੋਂ ਪਹਿਲਾਂ ਸਾਫ ਜਰੂਰ ਕਰੋ । ਇਸ ਦੇ ਨਾਲ ਹੀ ਖੁੱਲ੍ਹੀ ਥਾਂ ਉੱਪਰ ਥੁੱਕਣ ਤੋਂ ਵੀ ਪਰਹੇਜ਼ ਕਰੋ । ਸਿਹਤ ਵਿਭਾਗ ਨੇ ਅਪੀਲ ਕੀਤੀ ਹੈ ਕਿ ਲੋਕ ਕੋਰੋਨਾ ਨੂੰ ਲੈ ਕੇ ਸਾਵਧਾਨ ਰਹਿਣ ਅਤੇ ਆਪਣਾ ਖਿਆਲ ਰੱਖਣ । ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੋਰੋਨਾ ਹੋ ਗਿਆ ਹੈ ਤਾਂ ਘਬਰਾਓ ਨਾ ਅਤੇ ਨਾ ਹੀ ਲਾਪਰਵਾਹੀ ਵਰਤੋਂ, ਸਗੋਂ ਡਾਕਟਰ ਨੂੰ ਮਿਲ ਕੇ ਦਵਾਈ ਲਓ ਅਤੇ ਹੋਰ ਲੋਕਾਂ ਦੇ ਸੰਪਰਕ ਵਿੱਚ ਆਉਣ ਤੋਂ ਪਰਹੇਜ਼ ਕਰੋ ।
Leave a Reply