ਫਰਜ਼ੀ ਸਰਟੀਫਿਕੇਟ ਬਣਾ ਕੇ ਸਿੱਖਿਆ ਵਿਭਾਗ ਵਿੱਚ ਭਰਤੀ ਹੋਣ ਵਾਲਿਆਂ ਖ਼ਿਲਾਫ਼ ਹੁਣ ਪੰਜਾਬ ਪੁਲਸ ਨੇ ਮਾਮਲਾ ਦਰਜ ਕੀਤਾ ਹੈ । ਇਹ ਮਾਮਲਾ ਗੁਰਦਾਸਪੁਰ ਜ਼ਿਲ੍ਹੇ ਨਾਲ਼ ਜੁੜਿਆ ਹੈ ਜਿੱਥੇ 128 ਟੀਚਿੰਗ ਫੈਲੋਜ ਇਸ ਮਾਮਲੇ ਵਿੱਚ ਘਿਰੇ ਹਨ । ਇਹ ਮਾਮਲਾ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਜਾਂਚ ਕਰਨ ਤੋਂ ਬਾਅਦ ਦਰਜ ਕੀਤਾ ਗਿਆ ਹੈ । ਇਸ ਮਾਮਲੇ ਵਿੱਚ 111 ਜਣਿਆਂ ਦੇ ਤਜਰਬਾ ਸਰਟੀਫਿਕੇਟ ਹੀ ਜਾਅਲੀ ਨਿਕਲੇ ਜਦੋਂ ਕਿ 4 ਫਰਜ਼ੀ ਰੂਰਲ ਏਰੀਆ ਸਰਟੀਫਿਕੇਟ ਅਤੇ 13 ਹੋਰ ਨੇ ਮੈਰਿਟ ਵਿੱਚ ਹੀ ਗੜਬੜ ਕਰਨ ਦੇ ਕਥਿਤ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ।
ਵਿਜੀਲੈਂਸ ਦੇ ਮੁੱਖ ਡਾਇਰੈਕਟਰ ਦੀ ਸ਼ਿਕਾਇਤ ਹੋਣ ਬਾਅਦ ਧਾਰਾ 465, 467, 468, 471, 34 ਤਹਿਤ ਕੇਸ ਦਰਜ ਕੀਤਾ ਗਿਆ ਹੈ । ਪੰਜਾਬੀ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ ਵਿਜੀਲੈਂਸ ਵਿਭਾਗ ਮੁਹਾਲੀ ਵੱਲੋਂ 28 ਅਗਸਤ 2023 ਨੂੰ ਵੱਖ ਵੱਖ ਜ਼ਿਲ੍ਹਿਆਂ ਦੇ ਪੁਲਸ ਅਧਿਕਾਰੀਆਂ ਨੂੰ ਪੱਤਰ ਜਾਰੀ ਕੀਤੇ ਸਨ ਜਿਸ ਤੋਂ ਬਾਅਦ ਗੁਰਦਾਸਪੁਰ ਦੇ 128 ਟੀਚਿੰਗ ਫੈਲੋਜ ਖਿਲਾਫ ਕੇਸ ਦਰਜ ਹੋਣ ਦੀ ਉਮੀਦ ਜਤਾਈ ਜਾ ਰਹੀ ਸੀ । ਇਸ ਤੋਂ ਇਲਾਵਾ ਮਾਨਸਾ, ਸੰਗਰੂਰ ਅਤੇ ਮਲੇਰਕੋਟਲਾ ਦੇ 15 ਜਣਿਆਂ ਖਿਲਾਫ ਕੇਸ ਦਰਜ ਹੋ ਚੁੱਕਿਆ ਹੈ । ਹੁਣ ਇਸ ਤੋਂ ਬਾਅਦ ਹੋਰ ਕਈ ਜ਼ਿਲ੍ਹਿਆਂ ਵਿਚ ਵੀ ਇਹ ਕੇਸ ਦਰਜ ਹੋਣ ਦੀ ਸੰਭਾਵਨਾ ਹੈ ।
ਜਿਕਰਯੋਗ ਹੈ ਕਿ ਸਾਲ 2007 ਵੇਲੇ ਭਰਤੀ ਹੋਏ ਟੀਚਿੰਗ ਫੈਲੋਜ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸਖਤੀ ਹੋਣ ਤੋਂ ਬਾਅਦ ਵਿਜੀਲੈਂਸ ਨੇ ਫਰਵਰੀ 2023 ਵਿੱਚ ਮੋਹਾਲੀ ਵਿੱਚ ਮਾਮਲਾ ਦਰਜ ਕੀਤਾ ਸੀ । ਹੁਣ ਤੱਕ ਕਰੀਬ ਅੱਧੀ ਦਰਜ ਨੂੰ ਇਸ ਮਾਮਲੇ ਵਿੱਚ ਕਾਬੂ ਕੀਤਾ ਗਿਆ ਸੀ ਜੋ ਬਾਅਦ ਵਿੱਚ ਜਮਾਨਤ ਲੈ ਗਏ ਸਨ । ਇਸ ਤੋਂ ਬਾਅਦ ਵਿਜੀਲੈਂਸ ਸਖ਼ਤ ਹੋਈ ਤਾਂ ਹੋਰ ਮਾਮਲੇ ਸਾਹਮਣੇ ਆਏ ਸਨ । ਇਸ ਤੋਂ ਬਾਅਦ ਵਿਜੀਲੈਂਸ ਸਖ਼ਤ ਹੋਈ ਤਾਂ ਹੋਰ ਮਾਮਲੇ ਸਾਹਮਣੇ ਆਏ ਸਨ ।
Leave a Reply