ਬਚਕੇ ਠੰਡ ਤੋਂ, ਰੈੱਡ ਅਲਰਟ ਜਾਰੀ

ਪੰਜਾਬ ਦੇ ਮੌਸਮ ਨਾਲ਼ ਜੁੜੀ ਇੱਕ ਵੱਡੀ ਅਪਡੇਟ ਆ ਰਹੀ ਹੈ । ਬੇਸ਼ੱਕ ਸੂਰਜ ਦੇ ਦਰਸ਼ਨ ਵੀ ਸ਼ੁੱਕਰਵਾਰ ਨੂੰ ਜਰੂਰ ਹੋਏ ਪਰ ਪੰਜਾਬ ’ਚ ਧੁੰਦ ਤੇ ਕੜਾਕੇ ਦੀ ਠੰਢ ਜਾਰੀ ਹੈ। ਸ਼ੁੱਕਰਵਾਰ ਨੂੰ ਸਾਰਾ ਦਿਨ ਸੰਘਣੀ ਧੁੰਦ ਛਾਈ ਰਹੀ। ਸੀਤ ਲਹਿਰ ਨੇ ਕਾਂਬਾ ਹੋਰ ਵਧਾ ਦਿੱਤਾ। ਕਈ ਸ਼ਹਿਰਾਂ ’ਚ ਦ੍ਰਿਸ਼ਤਾ ਸਿਫਰ ਰਹੀ। ਲੁਧਿਆਣਾ ਤੇ ਨਵਾਂ ਸ਼ਹਿਰ (ਐੱਸਬੀਐੱਸ ਨਗਰ) ਦਿਨ ਵੇਲੇ ਸਭ ਤੋਂ ਠੰਢੇ ਰਹੇ। ਨਵਾਂਸ਼ਹਿਰ ’ਚ ਵੱਧ ਤੋਂ ਵੱਧ ਤਾਪਮਾਨ 9.4 ਤੇ ਘੱਟੋ-ਘੱਟ ਤਾਪਮਾਨ 5.8 ਤੇ ਲੁਧਿਆਣਾ ’ਚ ਵੱਧ ਤੋਂ ਵੱਧ ਤਾਪਮਾਨ 9.8 ਤੇ ਘੱਟੋ-ਘੱਟ ਤਾਪਮਾਨ 6.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਕਰੀਬ ਅੱਠ ਡਿਗਰੀ ਸੈਲਸੀਅਸ ਘੱਟ ਰਿਹਾ। ਮੌਸਮ ਵਿਭਾਗ ਚੰਡੀਗੜ੍ਹ ਨੇ ਸ਼ਨਿਚਰਵਾਰ ਨੂੰ ਵੀ ਸੰਘਣੀ ਧੁੰਦ ਪੈਣ ਤੇ ਅੱਤ ਸੀਤ ਲਹਿਰ ਦਾ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। 22 ਜਨਵਰੀ ਤੋਂ ਬਾਅਦ ਹੀ ਠੰਢ ਘੱਟ ਹੋਣ ਦੀ ਸੰਭਾਵਨਾ ਹੈ। ਲੁਧਿਆਣਾ ’ਚ 1970 ਯਾਨੀ 53 ਸਾਲ ਬਾਅਦ 19 ਜਨਵਰੀ ਨੂੰ ਦਿਨ ਤਾ ਤਾਪਮਾਨ 9.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਅੰਮ੍ਰਿਤਸਰ ਪਟਿਆਲਾ, ਲੁਧਿਆਣਾ, ਆਦਮਪੁਰ, ਪਠਾਨਕੋਟ, ਬਠਿੰਡਾ, ਗੁਰਦਾਸਪੁਰ, ਬੱਲੋਵਾਲ ’ਚ ਦ੍ਰਿਸ਼ਤਾ 50 ਮੀਟਰ ਤੋਂ ਘੱਟ ਰਹੀ।

ਇਨ੍ਹਾਂ ਜ਼ਿਲ੍ਹਿਆਂ ’ਚ ਠੰਢਾ ਦਿਨ ਤੇ ਅੱਤ ਦਾ ਠੰਢਾ ਦਿ ਵਾਲੀ ਸਥਿਤੀ ਰਹੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਮੁਖੀ ਡਾ. ਪਵਨੀਤ ਕਿੰਗਰਾ ਮੁਤਾਬਕ ਕੋਰੇ ਕਾਰਨ ਸਬਜ਼ੀਆਂ ਨੂੰ ਨੁਕਸਾਨ ਹੋ ਸਕਦਾ ਹੈ। ਕਣਕ ਲਈ ਠੰਢ ਫ਼ਾਇਦੇਮੰਦ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਮੁਖੀ ਡਾ. ਪਵਨੀਤ ਕਿੰਗਰਾ ਮੁਤਾਬਕ ਕੋਰੇ ਕਾਰਨ ਸਬਜ਼ੀਆਂ ਨੂੰ ਨੁਕਸਾਨ ਹੋ ਸਕਦਾ ਹੈ। ਕਣਕ ਲਈ ਠੰਢ ਫ਼ਾਇਦੇਮੰਦ ਹੈ।


Comments

Leave a Reply

Your email address will not be published. Required fields are marked *