ਸੋਸ਼ਲ ਮੀਡੀਆ ਰਾਹੀਂ ਸੌਦਾ ਕਰਨ ਵਾਲੇ ਲੋਕਾਂ ਹੀ ਇੱਕ ਅਹਿਮ ਖ਼ਬਰ ਆ ਰਹੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਵੈਨਕੂਵਰ ਵਿੱਚ ਫੇਸਬੁਕ ਮਾਰਕੇ ਪਲੇਸ ਦੇ ਰਾਹੀਂ ਸੌਦੇਬਾਜ਼ੀ ਕਰ ਰਹੇ ਇੱਕ ਨੌਜਵਾਨ ਦੇ ਨਾਲ ਧੋਖਾਧੜੀ ਤਾਂ ਹੋ ਗਈ। ਪਰ ਉਸ ਤੋਂ ਡਾਲਰ ਲੁੱਟਣ ਵਾਲਾ ਵਿਅਕਤੀ ਬਰਫ ਦੇ ਉੱਤੇ ਤਿਲਕ ਗਿਆ ਤੇ ਉਹ ਕਾਫੀ ਬੁਰੀ ਤਰਾਂ ਹੇਠਾਂ ਡਿੱਗ ਗਿਆ। ਜਿਸ ਕਰਕੇ ਉਸਦੇ ਕੋਲੋਂ ਕੈਸ਼ ਨਿਕਲ ਕੇ ਹੇਠਾਂ ਡਿੱਗ ਗਿਆ। ਜਿਸ ਤੋਂ ਬਾਅਦ ਪੀੜਤ ਵਿਅਕਤੀ ਆਪਣੇ ਕੈਸ਼ ਨੂੰ ਲੈਣ ਦੇ ਲਈ ਕਾਮਯਾਬ ਹੋ ਗਿਆ। ਦਰਸਲ ਵੈਨਕੂਵਰ ਪੁਲਿਸ ਅਧਿਕਾਰੀਆਂ ਨੇ ਇੱਕ ਸਕੈਮਰ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਜਾਣਕਾਰੀ ਅਨੁਸਾਰ ਧੋਖਾਧੜੀ ਕਰਨ ਵਾਲੇ ਦੇ ਬਾਰੇ ਜੋ ਕਿ ਬਰਫ ਦੇ ਉੱਤੇ ਡਿੱਗ ਗਿਆ ਜਿਸ ਕਰਕੇ ਜਿਸ ਨੂੰ ਉਹ ਲੁੱਟ ਕੇ ਲੈ ਕੇ ਜਾ ਰਿਹਾ ਸੀ ਉਸ ਵਿਅਕਤੀ ਦੇ 1200 ਡਾਲਰ ਬਚ ਗਏ। ਸ਼ਨੀਵਾਰ ਦੀ ਸ਼ਾਮ ਦਾ ਮਾਮਲਾ ਹੈ
ਜਦੋਂ ਇੱਕ ਫੇਸਬੁਕ ਮਾਰਕੀਟ ਪਲੇਸ ਦੇ ਜਰੀਏ ਮਿਲਿਆ 24 ਸਾਲ ਦਾ ਨੌਜਵਾਨ ਕਿਸੇ ਦੂਜੇ ਵਿਅਕਤੀ ਤੋਂ ਆਫੋਨ ਖਰੀਦਣ ਵਾਸਤੇ ਪਹੁੰਚਿਆ ਸੀ। ਆਈਫੋਨ 15 ਖਰੀਦਣ ਦੇ ਲਈ ਉਹ ਈਸਟ ਵੈਨਕੂਵਰ ਵਿੱਚ ਕਿੰਗਸ ਵਿਦ ਤੇ ਇੰਟਰਨੈਸ਼ਨਲ ਸਟਰੀਟ ਦੇ ਕੋਲ ਪਹੁੰਚੇ ਸੀ। ਜਿਸ ਤੋਂ ਬਾਅਦ ਦੋਨੇਂ ਇੱਕ ਦੂਜੇ ਨੂੰ ਮਿਲੇ ਜਿਸ ਤੋਂ ਬਾਅਦ 24 ਸਾਲ ਦੇ ਨੌਜਵਾਨ ਨੇ 1200 ਡਾਲਰ ਉਸ ਨੂੰ ਮਿਲਣ ਵਾਲੇ ਵਿਅਕਤੀ ਨੂੰ ਦੇ ਦਿੱਤੇ। ਜਦੋਂ ਹੀ ਉਸਨੇ ਫੋਨ ਉਸ ਨੌਜਵਾਨ ਨੂੰ ਫੜਾਇਆ ਤਾਂ ਉਹ ਫੋਨ ਕੰਮ ਨਹੀਂ ਸੀ ਕਰ ਰਿਹਾ। ਜਿਵੇਂ ਹੀ ਨੌਜਵਾਨ ਨੇ ਮੁੜ ਤੋਂ ਉਸ ਤੋਂ ਪੈਸੇ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਤਾਂ ਤੁਰੰਤ ਉਸ ਦੇ ਨਾਲ ਧੋਖਾ ਕਰਨ ਆਇਆ ਵਿਅਕਤੀ ਉੱਥੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰਦਾ। ਪਰ ਉਹ ਤੁਰੰਤ ਬਰਫ ਦੇ ਉੱਤੇ ਫਿਸਲ ਕੇ ਹੇਠਾਂ ਡਿੱਗ ਜਾਂਦਾ ਹੈ। ਜਿਸ ਤੋਂ ਬਾਅਦ ਉਸਨੇ ਜੋ ਕੈਸ਼ ਧੋਖੇ ਨਾਲ ਲਿਆ ਸੀ ਉਹ ਵੀ ਉੱਥੇ ਖਿਲਰ ਜਾਂਦਾ ਹੈ। ਜਿਸ ਨੌਜਵਾਨ ਨਾਲੋਂ ਧੋਖਾ ਕਰਕੇ ਜਾ ਰਿਹਾ ਸੀ ਉਸ ਨੌਜਵਾਨ ਨੇ ਤੁਰੰਤ ਆਪਣਾ ਕੈਸ਼ ਇਕੱਠਾ ਕੀਤਾ। ਪਰ ਜਦੋਂ ਉਹ ਕੈਸ਼ ਇਕੱਠਾ ਕਰ ਰਿਹਾ ਸੀ ਤਾਂ ਧੋਖਾ ਕਰਨ ਵਾਲਾ ਵਿਅਕਤੀ ਨਾਲ ਦੀ ਨਾਲ ਉਸ ਉੱਤੇ ਹਮਲਾ ਵੀ ਕਰ ਰਿਹਾ ਸੀ। ਉਸ ਦੇ ਨਾਲ ਕੁੱਟਮਾਰ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਇਸ ਦੌਰਾਨ ਨੌਜਵਾਨ ਆਪਣਾ ਕੈਸ਼ ਉਸ ਤੋਂ ਲੈਣ ਦੇ ਵਿੱਚ ਕਾਮਯਾਬ ਰਿਹਾ। ਧੋਖਾ ਕਰਨ ਵਾਲਾ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ। ਵੈਨਕੂਵਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸ਼ੱਕੀ ਦੀ ਭਾਲ ਹਜੇ ਉਹ ਕਰ ਰਹੇ ਹਨ। ਜਿਸ ਦੀ ਕਿ ਪਛਾਣ ਤਾਂ ਨਹੀਂ ਹਜੇ ਕੀਤੀ ਗਈ ਪਰ ਸਾਰੇ ਸੋਸ਼ਲ ਮੀਡੀਆ ਦੇ ਰਾਹੀਂ ਜੇਕਰ ਤੁਸੀਂ ਕਿਸੇ ਦੀ ਅਣਜਾਣ ਵਿਅਕਤੀ ਨੂੰ ਮਿਲਦੇ ਹੋ ਤਾਂ ਇਹ ਗੱਲ ਅਹਿਮ ਤੌਰ ਦੇ ਉੱਤੇ ਧਿਆਨ ਦੇਣ ਯੋਗ ਹੈ
ਕਿ ਅਜਿਹੇ ਹਾਲਾਤ ਸ਼ਿਕਾਰ ਕਿਤੇ ਤੁਸੀਂ ਨਾ ਹੋ ਜਾਵੋ ਤਾਂ ਅਜਿਹੇ ਵਾਸਤੇ ਕਈ ਸਾਵਧਾਨੀਆਂ ਵਰਤਣ ਦੀ ਲੋੜ ਹੈ। ਖਾਸ ਤੌਰ ਦੇ ਉੱਤੇ ਕਿ ਜਦੋਂ ਵੀ ਤੁਸੀਂ ਕਿਸੇ ਅਣਜਾਣ ਵਿਅਕਤੀ ਨੂੰ ਮਿਲ ਕੇ ਕੋਈ ਸੌਦੇਬਾਜ਼ੀ ਕਰਨੀ ਹੈ ਜੋ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਉਸਨੂੰ ਮਿਲੇ ਹੋਵੋ ਤਾਂ ਤੁਸੀਂ ਆਪਣੇ ਖੇਤਰ ਦੇ ਪੁਲਿਸ ਥਾਣੇ ਦੀ ਪਾਰਕਿੰਗ ਵਿੱਚ ਬੁਲਾਵੋ। ਪੁਲਿਸ ਅਧਿਕਾਰੀਆਂ ਦੇ ਵੱਲੋਂ ਵੀ ਇਹ ਗੱਲ ਬਾਰ-ਬਾਰ ਦੁਹਰਾਈ ਜਾਂਦੀ ਹੈ ਕਿਉਂਕਿ ਪੁਲਿਸ ਥਾਣੇ ਦੀ ਪਾਰਕਿੰਗ ਵਿੱਚ ਮਾਹੌਲ ਸੁਰੱਖਿਤ ਹੁੰਦਾ ਤਾਂ ਅਜਿਹੇ ਵਿੱਚ ਧੋਖਾ ਕਰਨ ਲੱਗੇ ਵਿਅਕਤੀ ਕਈ ਵਾਰ ਸੋਚੇਗਾ। ਕਿਉਂਕਿ ਅਜਿਹੀ ਥਾਂ ਦੇ ਉੱਤੇ ਵੱਡੇ ਕੈਮਰੇ ਤੇ ਨਾਲ ਹੀ ਪੁਲਿਸ ਵਾਲੇ ਵੀ ਮੌਜੂਦ ਰਹਿੰਦੇ ਹੀ ਨੇ।
Leave a Reply