ਪੰਜਾਬ ਵਿੱਚ ਇੱਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪੰਜਾਬ ਪੁਲਿਸ ਨੇ ਪੁਲਿਸ ਦੇ ਹੀ ਮੁਲਾਜ਼ਮਾਂ ਨੂੰ ਕਾਬੂ ਕੀਤਾ ਹੈ। ਉਹਨਾਂ ਉੱਪਰ ਦੋਸ਼ ਨੇ ਕਿ ਉਹਨਾਂ ਨੇ ਇੱਕ ਭਗੌੜੇ ਦੇ ਪਰਿਵਾਰ ਉੱਪਰ ਰੇਡ ਕੀਤੀ । ਭਗੌੜੇ ਦੇ ਪਰਿਵਾਰ ਕੋਲੋਂ ਡੇਢ ਲੱਖ ਰੁਪਏ ਵਸੂਲੀ ਕੀਤੀ। ਦਿੱਲੀ ਪੁਲਿਸ ਦੇ ਉੱਪਰ ਇਹ ਕਥਿਤ ਇਲਜ਼ਾਮ ਲੱਗੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਦੇ ਦੋ ਹੈਡ ਕਾਂਸਟੇਬਲਾਂ ਨੂੰ ਗ੍ਰਿਫਤਾਰ ਕੀਤਾ। ਉਸ ਤੋਂ ਇਲਾਵਾ ਤਿੰਨ ਜਣੇ ਭੱਜਣ ਵਿੱਚ ਫਰਾਰ ਹੋ ਗਏ। ਇੱਕ ਮੀਡੀਆ ਰਿਪੋਰਟ ਮੁਤਾਬਕ ਇਹਨਾਂ ਪੁਲਿਸ ਵਾਲਿਆਂ ਨੇ ਮਿਲ ਕੇ ਇੱਕ ਗੈਂਗ ਬਣਾ ਰੱਖਿਆ ਸੀ। ਜੋ ਦਿੱਲੀ ਪੁਲਿਸ ਦੇ ਰਿਕਾਰਡ ਵਿੱਚ ਭਗੌੜੇ ਕਰਾਰ ਦੋਸ਼ੀਆਂ ਦੇ ਘਰ ਰੇਡ ਕਰਕੇ ਉਹਨਾਂ ਦੇ ਪਰਿਵਾਰਾਂ ਤੋਂ ਪੈਸੇ ਵਸੂਲਦੇ ਸਨ। ਹੁਸ਼ਿਆਰਪੁਰ ਦੇ ਦਸੂਹਾ ਵਿੱਚ ਜਦੋਂ ਇਹ ਪੈਸੇ ਵਸੂਲਣ ਇੱਕ ਭਗੌੜੇ ਦੇ ਘਰ ਪਹੁੰਚੇ ਤਾਂ ਪੁਲਿਸ ਨੂੰ ਕਿਸੇ ਨੇ ਇਸ ਬਾਬਤ ਸੂਚਨਾ ਦਿੱਤੀ।
ਜਿਸ ਤੋਂ ਬਾਅਦ ਪੁਲਿਸ ਨੇ ਨਾਕਾਬੰਦੀ ਕਰਕੇ ਬਿਨਾਂ ਨੰਬਰ ਤੋਂ ਆਈ ਇੱਕ ਸਕੋਰਪੀਓ ਕਾਰ ਸਮੇਤ ਦੋ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ। ਹੁਸ਼ਿਆਰਪੁਰ ਪੁਲਿਸ ਦੇ ਮੁਤਾਬਿਕ ਦਿੱਲੀ ਪੁਲਿਸ ਦੇ ਪੰਜ ਹੈਡ ਕਾਨਸਟੇਬਲ ਮਨੋਜ ਰਾਜਾ ਜੋਗਿੰਦਰ ਸਿੰਘ ਜਸਬੀਰ ਸਿੰਘ ਤੇ ਸ੍ਰੀਪਾਲ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਹਨਾਂ ਦੇ ਵਿੱਚੋਂ ਦੋ ਜਣਿਆਂ ਨੂੰ ਜਿਸ ਦੇ ਵਿੱਚ ਮਨੋਜ ਤੇ ਰਾਜਾ ਨੂੰ ਫੜਿਆ ਜਾ ਚੁੱਕਿਆ ਹੈ। ਜਦਕਿ ਬਾਕੀ ਤਿੰਨ ਫਰਾਰ ਹਨ। ਕਥਿਤ ਦੋਸ਼ੀਆਂ ਕੋਲੋਂ ਡੇਢ ਲੱਖ ਰੁਪਏ ਵੀ ਬਰਾਮਦ ਕੀਤੇ ਗਏ ਹਨ। ਐਸਐਚਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਕਾਲੇ ਰੰਗ ਦੀ ਸਕੋਰਪੀਓ ਗੱਡੀ ਜਿਸ ਦੇ ਨੰਬਰ ਨਹੀਂ ਲੱਗਿਆ ਹੋਇਆ। ਉਸ ਵਿੱਚ ਪੰਜ ਜਣੇ ਮੁਕੇਰੀਆਂ ਤੋਂ ਕਿਸੇ ਨੂੰ ਕਿਡਨੈਪ ਕਰਕੇ ਭੱਜੇ ਹਨ। ਜਿਸ ਤੋਂ ਬਾਅਦ ਪੁਲਿਸ ਨੇ ਨਾਕੇਬੰਦੀ ਕੀਤੀ। ਇਸ ਦੌਰਾਨ ਪੁਲਿਸ ਨੇ ਸਕੋਰਪੀਓ ਗੱਡੀ ਨੂੰ ਰੋਕਿਆ ਤਾਂ ਜੋਗਿੰਦਰ ਸਿੰਘ ਜਸਬੀਰ ਤੇ ਸ਼੍ਰੀਪਾਲ ਭੱਜਣ ਵਿੱਚ ਕਾਮਯਾਬ ਹੋ ਗਏ।
ਜਦੋਂ ਕਿ ਬਾਕੀ ਦੋ ਜਣਿਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ। ਪੁਲਿਸ ਨੂੰ ਤਫਤੀਸ਼ ਦੌਰਾਨ ਮਨੋਜ ਤੇ ਰਾਜਾ ਨੇ ਦੱਸਿਆ ਕਿ ਉਹ ਦੋਨੋਂ ਜਣੇ ਦਿੱਲੀ ਪੁਲਿਸ ਵਿੱਚ ਹੈਡ ਕਾਂਸਟੇਬਲ ਹਨ। ਜਦਕਿ ਬਾਕੀ ਤਿੰਨ ਜਣੇ ਵੀ ਇਹਨਾਂ ਹੀ ਅਹੁਦਿਆਂ ਉੱਪਰ ਦਿੱਲੀ ਪੁਲਿਸ ਵਿੱਚ ਤੈਨਾਤ ਹਨ। ਪਰ ਇਹਨਾਂ ਵਿੱਚੋਂ ਦੋ ਜਣਿਆਂ ਨੂੰ ਪਹਿਲਾਂ ਬਰਖਾਸਤ ਕੀਤਾ ਜਾ ਚੁੱਕਿਆ ਹੈ। ਹੁਣ ਪੰਜੇ ਜਾਣਿਆਂ ਨੇ ਮਿਲ ਕੇ ਇੱਕ ਗਰੋਹ ਬਣਾਇਆ ਸੀ ਜੋ ਦਿੱਲੀ ਪੁਲਿਸ ਦੇ ਰਿਕਾਰਡ ਵਿੱਚ ਭਗੋੜੇ ਘੋਸ਼ਿਤ ਦੋਸ਼ੀਆਂ ਦੇ ਘਰਾਂ ਉੱਪਰ ਰੇਡ ਕਰਕੇ ਉਹਨਾਂ ਦੇ ਪਰਿਵਾਰਾਂ ਤੋਂ ਪੈਸੇ ਵਸੂਲਦੇ ਸਨ। ਇਸੇ ਤਰ੍ਹਾਂ ਹੀ ਇਹ ਮੁਕੇਰੀਆਂ ਵੀ ਪੰਜੋ ਜਾਣੇ ਹਰਪ੍ਰੀਤ ਸਿੰਘ ਨਾਂ ਦੇ ਇੱਕ ਭਗੋੜੇ ਦੇ ਘਰ ਆਏ ਸਨ।
ਪੁਲਿਸ ਪੁੱਛਗਿੱਛ ਦੌਰਾਨ ਪਤਾ ਲੱਗ ਗਿਆ ਕਿ ਮਾਮਲਾ ਉਸੇ ਤਰ੍ਹਾਂ ਦਾ ਹੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਕਥਿਤ ਦੋਸ਼ੀਆਂ ਖਿਲਾਫ ਜਬਰਨ ਵਸੂਲੀ ਤੇ ਇਹ ਸਾਜ਼ਿਸ਼ ਰਚਣ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਇਹ ਵੀ ਸਾਫ ਕੀਤਾ ਕਿ ਇਹਨਾਂ ਕਥਿਤ ਦੋਸ਼ੀਆਂ ਵੱਲੋਂ ਹੁਸ਼ਿਆਰਪੁਰ ਪੁਲਿਸ ਨੂੰ ਬਿਨਾਂ ਸੂਚਿਤ ਕੀਤੇ ਹੀ ਇਹ ਰੇਡ ਕੀਤੀ ਗਈ। ਜਦੋਂ ਪੁਲਿਸ ਨੇ ਨਾਕੇਬੰਦੀ ਕੀਤੀ ਤਾਂ ਇਹਨਾਂ ਨੇ ਨਾਕਾ ਤੋੜ ਕੇ ਭੱਜਣ ਦਾ ਵੀ ਯਤਨ ਕੀਤਾ। ਹੁਣ ਪੁਲਿਸ ਇਸ ਮਾਮਲੇ ਵਿੱਚ ਕਥਿਤ ਦੋਸ਼ੀਆਂ ਦਾ ਰਿਮਾਂਡ ਲੈ ਕੇ ਇਹਨਾਂ ਤੋਂ ਹੋਰ ਪੁੱਛਗਿੱਛ ਕਰੇਗੀ ਅਤੇ ਪਤਾ ਲਾਉਣ ਦਾ ਯਤਨ ਕਰੇਗੀ ਕਿ ਪੰਜਾਬ ਵਿੱਚ ਹੋਰ ਇਹਨਾਂ ਨੇ ਕਿੱਥੇ ਕਿੱਥੇ ਅਜਿਹੇ ਕਾਰੇ ਕੀਤੇ ਹਨ।
Leave a Reply