ਈਡੀ ਨੇ ਕੇਜਰੀਵਾਲ ਨੂੰ ਫ਼ੇਰ ਭੇਜਿਆ ਸੰਮਨ

ਇਸ ਵੇਲ਼ੇ ਇੱਕ ਵੱਡੀ ਖ਼ਬਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ਼ ਜੁੜੀ ਆ ਰਹੀ ਹੈ। ਸ਼ਨੀਵਾਰ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਉਹਨਾਂ ਨੂੰ ਈਡੀ ਨੇ ਇੱਕ ਵਾਰ ਫਿਰ ਤੋਂ ਸਮਨ ਭੇਜੇ ਹਨ। ਐਤਵਾਰ ਨੂੰ ਆਏ ਸੰਮਨ ਵਿੱਚ ਉਹਨਾਂ ਨੂੰ 21 ਮਾਰਚ ਨੂੰ ਬੁਲਾਇਆ ਹੈ। ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਇਹ ਨੌਵਾਂ ਸੰਮਣ ਭੇਜਿਆ ਗਿਆ ਹੈ। ਚੋਣ ਜਾਪਤਾ ਲੱਗਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਅੱਜ ਮੁੜ ਤੋਂ ਐਤਵਾਰ ਨੂੰ ਫਿਰ ਸੰਮਨ ਭੇਜਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਹੁਣ ਤੋਂ ਪਹਿਲਾਂ ਕਰੀਬ ਅੱਠ ਸੰਮਨ ਅਰਵਿੰਦ ਕੇਜਰੀਵਾਲ ਨੂੰ ਭੇਜੇ ਜਾ ਚੁੱਕੇ ਹਨ। ਪਰ ਉਹ ਪੇਸ਼ ਨਹੀਂ ਹੋਏ।

ਉਹਨਾਂ ਨੂੰ ਪਹਿਲਾ ਸੰਮਨ 2 ਨਵੰਬਰ 2023 ਨੂੰ ਭੇਜਿਆ ਗਿਆ ਸੀ। ਜਿਸ ਤੋਂ ਬਾਅਦ 21 ਦਸੰਬਰ 2023 ਨੂੰ ਉਹਨਾਂ ਨੂੰ ਦੂਜਾ ਸੰਮਨ ਭੇਜਿਆ ਗਿਆ। ਇਸ ਤੋਂ ਬਾਅਦ 3 ਜਨਵਰੀ 2024 ਨੂੰ ਉਹਨਾਂ ਨੂੰ ਤੀਜਾ ਸੰਮਨ ਭੇਜਿਆ ਗਿਆ। ਜਿਸ ਤੋਂ ਬਾਅਦ 18 ਜਨਵਰੀ 2024 ਨੂੰ ਉਹਨਾਂ ਨੂੰ ਚੌਥਾ ਸੰਮਨ ਭੇਜਿਆ ਗਿਆ ਸੀ। ਪਰ ਉਹ ਫਿਰ ਵੀ ਪੇਸ਼ ਨਹੀਂ ਹੋਏ। ਇਸ ਤੋਂ ਬਾਅਦ 2 ਫਰਵਰੀ 2024 ਨੂੰ ਉਹਨਾਂ ਨੂੰ ਪੰਜਵਾਂ ਸੰਮਨ ਭੇਜਿਆ ਗਿਆ। ਇਸ ਤੋਂ ਬਾਅਦ 19 ਫਰਵਰੀ 2024 ਨੂੰ ਉਹਨਾਂ ਨੂੰ ਛੇਵਾਂ ਸੰਮਨ ਭੇਜਿਆ ਗਿਆ।

ਫਿਰ ਫਰਵਰੀ ਮਹੀਨੇ ਦੇ ਅਖੀਰਲੇ ਹਫਤੇ ਵਿੱਚ 26 ਫਰਵਰੀ 2024 ਨੂੰ ਉਹਨਾਂ ਨੂੰ ਸੱਤਵਾਂ ਸੰਮਨ ਭੇਜਿਆ ਗਿਆ ਸੀ। ਇਸ ਤੋਂ ਬਾਅਦ ਉਹਨਾਂ ਨੂੰ 4 ਮਾਰਚ 2024 ਨੂੰ ਫਿਰ ਤੋਂ ਸੰਮਨ ਭੇਜਿਆ ਗਿਆ ਸੀ ਤੇ ਜਿਸ ਤੋਂ ਬਾਅਦ ਹੁਣ ਦੁਬਾਰਾ 17 ਮਾਰਚ 2024 ਨੂੰ ਅਰਵਿੰਦ ਕੇਜਰੀਵਾਲ ਨੂੰ ਨੌਵਾਂ ਸੰਮਨ ਭੇਜਿਆ ਗਿਆ ਹੈ। ਜਿਸ ਵਿੱਚ ਉਹਨਾਂ ਨੂੰ 21 ਮਾਰਚ 2024 ਨੂੰ ਬੁਲਾਇਆ ਗਿਆ ਹੈ। ਇਸ ਮਾਮਲੇ ਵਿਚ ਭਾਜਪਾ ਵੱਲੋਂ ਜਰੂਰ ਟਿੱਪਣੀਆਂ ਆ ਰਹੀਆਂ ਹਨ । ਪਰ ਨੌਂਵੇਂ ਸੰਮਨ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਹਾਲੇ ਤੱਕ ਕੋਈ ਟਿੱਪਣੀ ਨਹੀਂ ਆਈ ਹੈ।